ਸਹੁਰੇ ਘਰ ਮਹਿਲਾ ਨੇ ਸ਼ੱ-ਕੀ ਹਾਲ ਵਿਚ ਤਿਆਗੇ ਸਾਹ, ਪੇਕੇ ਪਰਿਵਾਰ ਨੇ ਲਾਏ ਇਹ ਗੰਭੀਰ ਦੋਸ਼

Punjab

ਹਰਿਆਣਾ ਦੇ ਅੰਬਾਲਾ ਵਿਚ ਵਿਆਹੁਤਾ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਇਹ ਮਾਮਲਾ ਪਿੰਡ ਉਗਾੜਾ ਦਾ ਹੈ। ਮ੍ਰਿਤਕਾ ਦੀ ਪਹਿਚਾਣ ਸੁਖਦੀਪ ਕੌਰ ਉਮਰ 31 ਸਾਲ ਦੇ ਰੂਪ ਵਜੋਂ ਹੋਈ ਹੈ। ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਿਆਂ ਉਤੇ ਦਾਜ ਲਈ ਉਸ ਦਾ ਗਲ ਦਬਾਅ ਕੇ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਸ ਉਤੇ ਆਪਣੇ ਪੇਕੇ ਘਰ ਤੋਂ ਪੈਸੇ ਲਿਆਉਣ ਲਈ ਦਬਾਅ ਪਾ ਰਹੇ ਸਨ।

ਸਹੁਰੇ ਪਰਿਵਾਰ ਵਾਲਿਆਂ ਨੇ ਪੇਕਿਆਂ ਨੂੰ ਸੂਚਨਾ ਦਿੱਤੀ ਕਿ ਦਿਲ ਦਾ ਅਟੈਕ ਆਉਣ ਕਾਰਨ ਸੁਖਦੀਪ ਕੌਰ ਦੀ ਮੌ-ਤ ਹੋ ਗਈ ਹੈ, ਪਰ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸੁਖਦੀਪ ਕੌਰ ਦੇ ਗਲੇ ਉਤੇ ਨਿਸ਼ਾਨ ਪਏ ਮਿਲੇ ਹਨ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਪੋਸਟ ਮਾਰਟਮ ਰਿਪੋਰਟ ਆਉਣ ਉਤੇ ਮੌ-ਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ।

ਸੁਖਦੀਪ ਦਾ ਸਾਲ 2017 ਵਿਚ ਹੋਇਆ ਸੀ ਵਿਆਹ

ਡੇਰਾਬੱਸੀ ਦੀ ਰਹਿਣ ਵਾਲੀ ਸੁਖਦੀਪ ਕੌਰ ਦਾ ਵਿਆਹ ਅੰਬਾਲਾ ਛਾਉਣੀ ਦੇ ਪਿੰਡ ਉਗਾੜਾ ਦੇ ਰਹਿਣ ਵਾਲੇ ਮਨਜੀਤ ਸਿੰਘ ਨਾਲ ਸਾਲ 2017 ਦੇ ਵਿਚ ਹੋਇਆ ਸੀ। ਸੁਖਦੀਪ ਕੌਰ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਵਾਲੇ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ। ਹਾਲ ਹੀ ਵਿਚ ਸੁਖਦੀਪ ਕੌਰ ਤੋਂ 12 ਲੱਖ ਦੀ ਮੰਗ ਕੀਤੀ ਗਈ ਸੀ, ਜਿਸ ਵਿਚੋਂ 4 ਲੱਖ ਰੁਪਏ ਸੁਖਦੀਪ ਕੌਰ ਦੇ ਭਰਾ ਨੇ ਟਰਾਂਸਫਰ ਵੀ ਕਰ ਦਿੱਤੇ ਸਨ।

ਪਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਂਚ ਵਿਚ ਲੱਗੀ ਪੁਲਿਸ

ਇਸ ਮਾਮਲੇ ਸਬੰਧੀ ਸਦਰ ਥਾਣੇ ਦੇ ਯਸ਼ਦੀਪ ਸਿੰਘ ਨੇ ਦੱਸਿਆ ਕਿ ਡਾਇਲ 112 ਨੰਬਰ ਤੋਂ ਸੂਚਨਾ ਮਿਲੀ ਸੀ ਕਿ ਸੁਖਦੀਪ ਕੌਰ ਦੀ ਪਿੰਡ ਉਗਾੜਾ ਵਿਖੇ ਮੌਤ ਹੋ ਗਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਅੱਗਲੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਮੌ-ਤ ਦੇ ਅਸਲੀ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਪੁਲਿਸ ਵਲੋਂ ਪਤੀ ਨੂੰ ਪੁੱਛ ਗਿੱਛ ਦੇ ਲਈ ਹਿਰਾਸਤ ਵਿਚ ਲਿਆ ਗਿਆ ਹੈ।

Leave a Reply

Your email address will not be published. Required fields are marked *