ਸਕੂਲ ਬੱਸ ਨੂੰ ਉਡੀਕ ਰਹੇ ਬੱਚਿਆਂ ਨਾਲ ਦੁਖਦ ਹਾਦਸਾ, ਬੇਕਾਬੂ ਹੋਈ ਕਾਰ ਨੇ ਤਿੰਨ ਚਿਰਾਗ ਬੁਝਾਏ

Punjab

ਵੀਰਵਾਰ ਨੂੰ ਸਵੇਰੇ ਆਗਰਾ ਵਿਚ ਇਕ ਦੁਖਦ ਸੜਕ ਹਾਦਸਾ ਵਾਪਰ ਗਿਆ। ਇਥੇ ਸੜਕ ਉਤੇ ਆਪਣੀ ਸਕੂਲ ਬੱਸ ਦੀ ਉਡੀਕ ਕਰ ਰਹੇ 6 ਬੱ-ਚਿ-ਆਂ ਨੂੰ ਇਕ ਬੇਕਾਬੂ ਕਾਰ ਨੇ ਦਰੜ ਦਿੱਤਾ। ਜਿਨ੍ਹਾਂ ਵਿਚੋਂ 3 ਦੀ ਮੌ-ਤ ਹੋ ਗਈ ਹੈ ਅਤੇ ਕਈ ਬੱਚੇ ਇਲਾਜ ਲਈ ਹਸਪਤਾਲ ਵਿਚ ਭਰਤੀ ਹਨ ਅਤੇ ਮੌ-ਤ ਨਾਲ ਜੂਝ ਰਹੇ ਹਨ।

ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਬੱਚੇ ਟੱਕਰ ਤੋਂ ਬਾਅਦ ਪੰਜ ਫੁੱਟ ਤੱਕ ਬੁੜਕ ਗਏ। ਸੜਕ ਉਨ੍ਹਾਂ ਦੇ ਬਲੱਡ ਨਾਲ ਭਿੱਜ ਗਈ। ਪਿੰਡ ਵਾਸੀ ਬੱਚਿਆਂ ਦੀ ਮਦਦ ਲਈ ਦੌੜੇ ਆਏ ਅਤੇ ਉਨ੍ਹਾਂ ਨੂੰ ਗੋਦੀ ਵਿੱਚ ਚੁੱਕ ਕੇ ਹਸਪਤਾਲ ਵੱਲ ਨੂੰ ਭੱਜੇ। ਪਰ ਤਿੰਨ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਹਾਦਸਾ ਆਗਰਾ ਜ਼ਿਲੇ ਦੇ ਡਾਉਕੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਬਾਂਸਮਹਾਪਤ ਵਿਚ ਵਾਪਰਿਆ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਫਤਿਹਾਬਾਦ ਤੋਂ ਆਗਰਾ ਰੋਡ ਉਤੇ ਜਾਮ ਲਗਾ ਦਿੱਤਾ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਵੇਰੇ ਪਿੰਡ ਦੇ ਬੱਚੇ ਸਕੂਲ ਜਾਣ ਲਈ ਸੜਕ ਕਿਨਾਰੇ ਸਕੂਲ ਬੱਸ ਦੀ ਉਡੀਕ ਕਰ ਰਹੇ ਸਨ। ਉਦੋਂ ਫਤਿਹਾਬਾਦ ਰੋਡ ਤੋਂ ਆ ਰਹੀ ਇਕ ਬੇਕਾਬੂ ਕਾਰ ਨੇ ਬੱਚਿਆਂ ਨੂੰ ਦਰੜ ਦਿੱਤਾ। ਇਸ ਹਾਦਸੇ ਤੋਂ ਬਾਅਦ ਸਥਾਨਕ ਥਾਂ ਤੇ ਹਾਹਾ-ਕਾਰ ਮੱਚ ਗਈ।

ਕੁਝ ਬੱਚਿਆਂ ਨੇ ਭੱਜ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੂੰ ਸੂਚਿਤ ਕਰਨ ਦੇ ਨਾਲ ਹੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਦੋ ਬੱਚਿਆਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਇਕ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਕਈ ਬੱਚੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਹਨ, ਉਹ ਜ਼ਿੰਦਗੀ ਅਤੇ ਮੌ-ਤ ਨਾਲ ਜੂਝ ਰਹੇ ਹਨ।

ਕਾਰ ਦੀ ਟੱਕਰ ਹੁੰਦੇ ਹੀ ਬੱਚੇ ਕਰੀਬ 5 ਫੁੱਟ ਬੁੜ੍ਹਕ ਗਏ। ਬੱਚਿਆਂ ਦੇ ਟਿਫਨ ਅਤੇ ਸਕੂਲ ਦੇ ਬੈਗ 10 ਤੋਂ 15 ਫੁੱਟ ਦੀ ਦੂਰੀ ਤੱਕ ਖਿਲਰ ਗਏ। ਕਾਰ ਅੱਗੇ ਜਾ ਕੇ ਇੱਕ ਬੋਰਡ ਨਾਲ ਟਕਰਾ ਗਈ। ਕਾਰ ਵਿੱਚ ਬੈਠੇ ਤਿੰਨ ਲੜਕੇ ਹੇਠਾਂ ਉਤਰ ਕੇ ਭੱਜ ਗਏ। ਜਦੋਂ ਕਿ ਡਰਾਈਵਰ ਨੂੰ ਗੁੱਸੇ ਵਿਚ ਆਏ ਲੋਕਾਂ ਨੇ ਫੜ ਲਿਆ ਅਤੇ ਉਸ ਦੀ ਕੁੱਟ-ਮਾਰ ਕਰ ਦਿੱਤੀ।

ਇਸ ਮਾਮਲੇ ਬਾਰੇ ਏ. ਸੀ. ਪੀ. ਫਤਿਹਾਬਾਦ ਸੌਰਭ ਸਿੰਘ ਨੇ ਦੱਸਿਆ ਕਿ ਇਹ ਬੱਚੇ ਸਪਰਿੰਗ ਫੀਲਡ ਸਕੂਲ ਵਿੱਚ ਪੜ੍ਹਦੇ ਸਨ। ਆਰੀਅਨ ਉਮਰ 12 ਸਾਲ, ਪ੍ਰਗਿਆ ਉਮਰ 9 ਸਾਲ ਅਤੇ ਦੀਪਤੀ ਦੀ ਮੌ-ਤ ਹੋ ਗਈ। ਜ਼ਖਮੀ ਬੱਚਿਆਂ ਦੇ ਨਾਂ ਗੁੰਜਨ, ਨਮਨ ਅਤੇ ਲਾਵਣਿਆ ਹਨ। ਇਸ ਦੌਰਾਨ ਹਸਪਤਾਲ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ।

Leave a Reply

Your email address will not be published. Required fields are marked *