ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿੱਚ ਇੱਕ ਟ੍ਰੈਕਟਰ ਟ੍ਰਾਲੀ ਟਿੱਪਰ ਦੀ ਟੱਕਰ ਲੱਗ ਜਾਣ ਤੋਂ ਬਾਅਦ ਪਲਟ ਗਈ। ਇਸ ਦੁਖਦ ਹਾਦਸੇ ਦੇ ਵਿਚ ਇਕ ਕਿਸਾਨ ਦੀ ਮੌ-ਤ ਹੋ ਗਈ। ਜਦੋਂ ਕਿ 3 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਹਾਦਸਾ ਸਮਰਾਲਾ ਦੇ ਮਾਛੀਵਾੜਾ ਰੋਡ ਉਤੇ ਵਾਪਰਿਆ ਹੈ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਮ੍ਰਿਤਕ ਕਿਸਾਨ ਦੀ ਪੁਰਾਣੀ ਤਸਵੀਰ
ਮ੍ਰਿਤਕ ਦੀ ਪਹਿਚਾਣ ਕਾਨਵਾ ਸਿੰਘ ਉਮਰ 45 ਸਾਲ ਦੇ ਰੂਪ ਵਜੋਂ ਹੋਈ ਹੈ। ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਰਸਤੇ ਵਿਚ ਹੀ ਉਸ ਦੀ ਮੌ-ਤ ਹੋ ਗਈ। ਟ੍ਰੈਕਟਰ ਨੂੰ ਕਰਮ ਸਿੰਘ ਚਲਾ ਰਿਹਾ ਸੀ। ਉਸ ਦੀ ਪਿੱਠ ਉਤੇ ਸੱਟਾਂ ਲੱਗ ਗਈਆਂ ਹਨ। ਇਸ ਦੇ ਨਾਲ ਹੀ ਬਿਹਾਰ ਦੇ ਰਹਿਣ ਵਾਲੇ 2 ਹੋਰ ਲੋਕ ਵੀ ਇਸ ਹਾਦਸੇ ਵਿਚ ਜ਼ਖਮੀ ਹੋਏ ਹਨ। ਉਨ੍ਹਾਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਤੂੜੀ ਬਣਾਉਣ ਦਾ ਕੰਮ ਕਰਦਾ ਸੀ। ਕਾਨਵਾ ਸਿੰਘ ਆਪਣੇ ਸਾਥੀਆਂ ਸਮੇਤ ਮਾਲੂਪੁਰ ਨਵਾਂ ਸ਼ਹਿਰ ਤੋਂ ਪਟਿਆਲਾ ਦੇ ਪਿੰਡ ਦੁੱਗਲ ਲਈ ਜਾ ਰਿਹਾ ਸੀ।
ਹਾਦਸਾਗ੍ਰਸਤ ਟ੍ਰੈਕਟਰ ਟ੍ਰਾਲੀ ਦੀਆਂ ਤਸਵੀਰਾਂ
ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਆ ਕੇ ਟਰੈਕਟਰ ਦੀ ਸਾਈਡ ਵਿਚ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਟਿੱਪਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਸੜਕ ਉਤੇ ਟਰੈਕਟਰ ਪਲਟ ਜਾਣ ਕਰਕੇ ਜਾਮ ਦੀ ਸਥਿਤੀ ਬਣ ਗਈ। ਥਾਣਾ ਸਮਰਾਲਾ ਦੀ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ। ਹਸਪਤਾਲ ਵਿਚ ਜ਼ਖਮੀਆਂ ਦੇ ਬਿਆਨ ਦਰਜ ਕਰਨ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।