ਪਾਸ ਹੋਣ ਦੀ ਖੁਸ਼ੀ ਵਿਚ, ਪਾਰਟੀ ਕਰਕੇ ਆ ਰਹੇ 5 ਦੋਸਤਾਂ ਨਾਲ ਹਾਦਸਾ, 2 ਨੇ ਤੋੜਿਆ ਦਮ, ਬਾਕੀ ਗੰਭੀਰ

Punjab

ਹਰਿਆਣਾ ਦੇ ਕਰਨਾਲ ਵਿਚ ਨੈਸ਼ਨਲ ਹਾਈਵੇ ਉਤੇ ਇਕ ਤੇਜ਼ ਸਪੀਡ ਕਾਰ ਆਪਣਾ ਸੰਤੁਲਨ ਖੋ ਕੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌ-ਤ ਹੋ ਗਈ। ਜਦੋਂ ਕਿ ਤਿੰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਨੌਜਵਾਨਾਂ ਦਾ ਪਾਣੀਪਤ ਦੇ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਨ ਉਮਰ 18 ਸਾਲ ਵਾਸੀ ਪਿੰਡ ਸਿਵਾਹ ਅਤੇ ਅਭਿਸ਼ੇਕ ਉਮਰ 19 ਸਾਲ ਨੰਗਲ ਖੇੜੀ, ਹਰਸ਼, ਮੋਹਿਤ ਅਤੇ ਅਮਨ ਦਾ ਬੀਤੇ ਦਿਨ 12ਵੀਂ ਜਮਾਤ ਦਾ ਨਤੀਜਾ ਆਇਆ ਸੀ। ਜਿਸ ਵਿੱਚ ਉਹ ਪਾਸ ਹੋਏ ਸਨ। ਇਸ ਖੁਸ਼ੀ ਵਿੱਚ ਸਾਰੇ ਦੋਸਤ ਰਾਤ ਨੂੰ ਪਾਰਟੀ ਕਰਨ ਲਈ ਕਰਨਾਲ ਆਏ ਸਨ। ਰਾਤ ਨੂੰ ਪਾਰਟੀ ਕਰਨ ਤੋਂ ਬਾਅਦ ਸ਼ਨੀਵਾਰ ਸਵੇਰੇ 4 ਵਜੇ ਜਦੋਂ ਉਹ ਕਰਨਾਲ ਤੋਂ ਆਪਣੇ ਪਿੰਡ ਨੰਗਲ ਖੇੜੀ ਵੱਲ ਨੂੰ ਜਾ ਰਹੇ ਸਨ ਤਾਂ ਮੁਧਬਨ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਵਿਚ ਅਮਨ ਅਤੇ ਅਭਿਸ਼ੇਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ 3 ਹੋਰ ਨੌਜਵਾਨ ਜ਼ਖਮੀ ਹੋ ਗਏ।

ਤੇਜ਼ ਸਪੀਡ ਸੀ ਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰਾ ਦੀ ਐਕਸਯੂਵੀ ਕਾਰ ਪਾਣੀਪਤ ਤੋਂ ਕਰਨਾਲ ਵੱਲ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ। ਜਦੋਂ ਗੱਡੀ ਮਧੂਬਨ ਪਹੁੰਚੀ ਤਾਂ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਜਾ ਕੇ ਟਕਰਾ ਗਈ ਅਤੇ ਪਲਟ ਗਈ। ਹਾਈਵੇ ਉਤੇ ਲੱਗੀ ਗਰਿੱਲ ਨੂੰ ਤੋੜ ਕੇ ਸਰਵਿਸ ਲਾਈਨ ਉਤੇ ਆ ਗਈ। ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।

ਰਾਹਗੀਰਾਂ ਨੇ ਦਿੱਤੀ ਪੁਲਿਸ ਨੂੰ ਸੂਚਨਾ

ਇਸ ਹਾਦਸੇ ਨੂੰ ਦੇਖ ਕੇ ਤੁਰੰਤ ਹੀ ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਮਧੂਬਨ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਰਾਹਗੀਰਾਂ ਦੀ ਮਦਦ ਨਾਲ ਕਾਰ ਵਿਚੋਂ 5 ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ ਦੋ ਨੌਜਵਾਨਾਂ ਦੀ ਮੌ-ਤ ਹੋ ਚੁੱਕੀ ਸੀ।

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਥਾਣਾ ਮਧੂਬਨ ਦੇ ਪੁਲਿਸ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਬਾਕੀ ਤਿੰਨ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *