ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਰਾਮਪੁਰਾ ਵਿਖੇ ਟਿਊਸ਼ਨ ਪੜ੍ਹਨ ਲਈ ਗਈ ਮਾਸੂਮ ਬੱ-ਚੀ ਦੇ ਲਾਪਤਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਲੜਕੀ ਦੇ ਪਿਤਾ ਅਜੀਤ ਸਿੰਘ ਵਾਸੀ ਪਿੰਡ ਰਾਮਪੁਰਾ ਨੇ ਦੱਸਿਆ ਕਿ ਉਸ ਦੀ ਲੜਕੀ ਅਭਿਰੋਜਪ੍ਰੀਤ ਉਮਰ 7 ਸਾਲ ਬੀਤੀ 15 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਘਰ ਤੋਂ ਕੁਝ ਕਦਮ ਦੂਰ ਗੁਆਂਢੀ ਤਨੂ ਦੇ ਘਰ ਟਿਊਸ਼ਨ ਪੜ੍ਹਨ ਗਈ ਸੀ ਪਰ ਉਥੇ ਨਹੀਂ ਪਹੁੰਚੀ।
ਨਹੀਂ ਪਹੁੰਚੀ ਟਿਊਸ਼ਨ ਤੇ
ਪੰਜ ਵਜੇ ਦੇ ਕਰੀਬ ਜਦੋਂ ਬੱਚੀ ਦੀ ਮਾਂ ਮਾਨੀ ਆਪਣੀ ਧੀ ਨੂੰ ਲੈਣ ਗਈ ਤਾਂ ਗੁਆਂਢੀ ਤਨੂ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਅਭਿਰੋਜਪ੍ਰੀਤ ਅੱਜ ਟਿਊਸ਼ਨ ਲਈ ਨਹੀਂ ਆਈ। ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਲੜਕੀ ਤਾਂ 4 ਵਜੇ ਹੀ ਘਰੋਂ ਟਿਊਸ਼ਨ ਲਈ ਚਲੀ ਗਈ ਸੀ। ਉਸ ਨੇ ਤੁਰੰਤ ਆਸ-ਪਾਸ ਆਪਣੀ ਲੜਕੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਪਰ ਉਸ ਦਾ ਕਿਧਰੇ ਵੀ ਪਤਾ ਨਹੀਂ ਲੱਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਥਾਣਾ ਘਰਿੰਡਾ ਵਿਖੇ ਗੁੰਮ-ਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਬੱ-ਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਅਭਿਰੋਜਪ੍ਰੀਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੂੰ ਖਬਰ ਲਿਖੇ ਜਾਣ ਤੱਕ ਕੋਈ ਸਫਲਤਾ ਨਹੀਂ ਮਿਲੀ ਸੀ।
CCTV ਕੈਮਰਿਆਂ ਦੀ ਖੰਗਾਲੀ ਜਾ ਰਹੀ ਹੈ ਫੁਟੇਜ
ਫਿਲਹਾਲ ਪੁਲਿਸ ਨੂੰ ਇਲਾਕੇ ਵਿਚ ਲੱਗੇ CCTV ਕੈਮਰੇ ਵਿਚ ਇਕ ਆਦਮੀ ਅਤੇ ਔਰਤ ਦੀ ਫੁਟੇਜ ਮਿਲੀ ਹੈ। ਜਿਸ ਵਿੱਚ ਉਹ ਇਕ ਬੈਗ ਚੱਕੀ ਅਤੇ ਨਾਲ ਲੜਕੀ ਨੂੰ ਲਈ ਜਾ ਰਹੇ ਹਨ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਬੱਚੀ ਦੀ ਭਾਲ ਲਈ ਵੱਖੋ ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਅਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਛੇਤੀ ਹੀ ਬੱਚੀ ਨੂੰ ਅਗਵਾ ਕਰਨ ਵਾਲੇ ਪੁਲਿਸ ਦੀ ਗ੍ਰਿਫ਼ਤ ਵਿੱਚ ਲੈ ਲਏ ਜਾਣਗੇ।