ਉੱਤਰ ਪ੍ਰਦੇਸ਼ (UP) ਦੇ ਮੇਰਠ ਵਿਚ ਨੌਚੰਦੀ ਥਾਣਾ ਇਲਾਕੇ ਦੇ ਸ਼ਾਸਤਰੀ ਨਗਰ ਵਿਚ ਪਤੀ ਅਤੇ ਪਤਨੀ ਦਾ ਬੇਟੇ ਨੇ ਘਰ ਦੇ ਅੰਦਰ ਹੀ ਗਲੇ ਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਘਰ ਵਿਚ ਟਿੰਡੇ ਦੀ ਸਬਜ਼ੀ ਬਣਾਉਣ ਉਤੇ ਪਿਤਾ ਨੇ ਮਾਂ ਮਮਤਾ ਦੀ ਕੁੱਟ-ਮਾਰ ਕਰ ਦਿੱਤੀ ਸੀ। ਉਸੇ ਸਮੇਂ ਬੇਟੇ ਆਰੀਅਨ ਨੇ ਆਪਣੇ ਪਿਤਾ ਨੂੰ ਮਾ-ਰ-ਨ ਦੀ ਸਾਜ਼ਿਸ਼ ਰਚੀ। ਉਸ ਨੇ ਆਪਣੇ ਦੋਸਤ ਆਦਿਤਿਆ ਨੂੰ ਆਪਣੀ ਮਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਚਾਉਣ ਦਾ ਵਾਸਤਾ ਦਿੱਤਾ ਅਤੇ ਪਿਤਾ ਦਾ ਕ-ਤ-ਲ ਕਰ ਦਿੱਤਾ ਹੈ। ਇਸ ਦੌਰਾਨ ਆਪਣੇ ਸੁਹਾਗ ਨੂੰ ਬਚਾਉਣ ਲਈ ਦਖਲ ਦੇਣ ਵਾਲੀ ਮਾਂ ਦਾ ਵੀ ਕ-ਤ-ਲ ਕਰ ਦਿੱਤਾ ਗਿਆ।
ਗਰਦਨ ਤੇ ਕੀਤੇ ਵਾਰ
ਨੌਚੰਦੀ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਦੇ ਸੈਕਟਰ ਛੇ ਵਿੱਚ ਪ੍ਰਮੋਦ ਕਰਵਲ ਅਤੇ ਉਸ ਦੀ ਪਤਨੀ ਮਮਤਾ ਦਾ ਗਲੇ ਤੇ ਤੇਜ਼-ਧਾਰ ਚੀਜ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਮਮਤਾ ਇੱਕ ਸਕੂਲ ਵਿੱਚ ਟੀਚਰ ਸੀ, ਜਦੋਂ ਕਿ ਪ੍ਰਮੋਦ ਗਾਜ਼ੀਆਬਾਦ ਦੀ ਸਰੀਆ ਫੈਕਟਰੀ ਵਿੱਚ ਕੰਮ ਕਰਦਾ ਸੀ। ਦੋਹਾਂ ਦੀਆਂ ਦੇਹਾ ਘਰ ਦੇ ਅੰਦਰ ਬਲੱਡ ਨਾਲ ਭਿੱਜੇ ਹਾਲ ਵਿਚ ਪਈਆਂ ਮਿਲੀਆਂ। ਪੁਲਿਸ ਨੇ ਦਿਨ ਭਰ ਦੀ ਜੱਦੋ-ਜਹਿਦ ਤੋਂ ਬਾਅਦ ਪ੍ਰਮੋਦ ਕਰਵਲ ਦੇ ਪੁੱਤਰ ਆਰੀਅਨ ਅਤੇ ਉਸ ਦੇ ਸਾਥੀ ਆਦਿਤਿਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਬਲੱਡ ਨਾਲ ਭਿੱਜੇ ਕੱਪੜੇ ਅਤੇ ਚਾ-ਕੂ ਵੀ ਬਰਾਮਦ ਹੋਇਆ ਹੈ।
ਪੁੱਤ ਨੇ ਕਿਹਾ, ਮਾਂ ਨੂੰ ਦੁਖੀ ਕਰਦਾ ਸੀ ਪਿਤਾ
ਦੋਸ਼ੀ ਪੁੱਤ ਆਰੀਅਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਪ੍ਰਮੋਦ ਸ਼ਰਾਬ ਪੀ ਕੇ ਘਰ ਆਉਂਦਾ ਸੀ ਅਤੇ ਫਿਰ ਉਸ ਦੀ ਮਾਂ ਮਮਤਾ ਉਤੇ ਤਸ਼ੱ-ਦਦ ਕਰਦਾ ਸੀ। ਉਸ ਨੇ ਦੱਸਿਆ ਕਿ ਇਸ ਵਜ੍ਹਾ ਕਰਕੇ ਉਨ੍ਹਾਂ ਦੇ ਘਰ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁਕਿਆ ਸੀ। ਲਾਗ-ਪਾਸ ਦੇ ਲੋਕ ਵੀ ਪਰਿਵਾਰ ਨੂੰ ਤਾਅਨੇ ਮਾਰਦੇ ਸਨ। ਇਸ ਗੱਲ ਨੂੰ ਲੈ ਕੇ ਆਰੀਅਨ ਮਾਨਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਇਹ ਸਾਰਾ ਘਟਨਾ-ਕ੍ਰਮ ਆਪਣੀ ਭੈਣ ਤੋਂ ਛੁਪਾ ਕੇ ਰੱਖਿਆ। ਭੈਣ ਕਨਿਸ਼ਕ ਦਾ ਕਹਿਣਾ ਹੈ ਕਿ ਜਿਸ ਨੇ ਜੋ ਕੀਤਾ, ਉਸ ਨੂੰ ਉਸ ਦੀ ਸਜ਼ਾ ਜ਼ਰੂਰ ਮਿਲੇਗੀ।