ਬੀਤੇ ਦਿਨੀਂ ਸੱਸ ਦੀ ਜਾਨ ਲੈਣ ਦੇ ਦੋਸ਼ੀ ਜੁਆਈ ਨੇ ਵੀ ਛੱਡੀ ਦੁਨੀਆਂ, ਪੁਲਿਸ ਨੇ ਦੱਸੀਆਂ ਇਹ ਗੱਲਾਂ

Punjab

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ ਦੇ ਵਿੱਚ ਬੀਤੇ ਦਿਨੀਂ ਹੋਏ ਇੱਕ ਔਰਤ ਦੇ ਕ-ਤ-ਲ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਜਿਸ ਜਵਾਈ ਨੂੰ ਪੁਲਿਸ ਉਸ ਦੀ ਸੱਸ ਦੇ ਕ-ਤ-ਲ ਦੇ ਦੋਸ਼ੀ ਵਜੋਂ ਲੱਭ ਰਹੀ ਸੀ। ਉਸ ਨੇ ਵੀ ਖੁ-ਦ-ਕੁ-ਸ਼ੀ ਕਰ ਲਈ ਹੈ। ਦੇਰ ਰਾਤ ਨੂੰ ਦੋਸ਼ੀ ਜਵਾਈ ਪਿੰਡ ਮਿੱਠੜਾ ਨੇੜੇ ਬੇਹੋਸ਼ੀ ਦੇ ਹਾਲ ਵਿੱਚ ਮਿਲਿਆ। ਜਿਸ ਦੀ ਹਸਪਤਾਲ ਲਿਜਾਣ ਤੋਂ ਬਾਅਦ ਮੌ-ਤ ਹੋ ਗਈ।

ਇਸ ਗੱਲ ਦੀ ਪੁਸ਼ਟੀ ਡੀ. ਐਸ. ਪੀ. ਸਬ ਡਵੀਜ਼ਨ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਵੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਬਲਵਿੰਦਰ ਸਿੰਘ ਦੀ ਮੋਬਾਈਲ ਲੋਕੇਸ਼ਨ ਦੇ ਆਧਾਰ ਉਤੇ ਸੱਸ ਨੂੰ ਮਾ-ਰ-ਨ ਦਾ ਸ਼ੱਕ ਜਤਾਇਆ ਗਿਆ ਸੀ। ਦੂਜੇ ਪਾਸੇ ਉਸ ਨੇ ਜੋ ਵੀਡੀਓ ਵਾਇਰਲ ਕੀਤੀ ਸੀ। ਉਸ ਵਿਚ ਉਹ ਆਪਣੀ ਪਤਨੀ ਦੇ ਵਿਦੇਸ਼ ਜਾਣ ਤੋਂ ਬਾਅਦ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ, ਉਸ ਨੇ ਖੁ-ਦ-ਕੁ-ਸ਼ੀ ਕਰਨ ਦਾ ਵੀ ਜ਼ਿਕਰ ਕੀਤਾ ਸੀ। ਜੇਕਰ ਦੇਖਿਆ ਜਾਵੇ ਤਾਂ ਉਸ ਨੇ ਆਪਣੀ ਸੱਸ ਨੂੰ ਮਾਰਨ ਦਾ ਇਰਾਦਾ ਵੀ ਬਣਾਇਆ ਸੀ।

ਜੁਆਈ ਦੀ ਪੁਰਾਣੀ ਤਸਵੀਰ

ਬਲੱਡ ਨਾਲ ਭਿੱਜੇ ਹਾਲ ਵਿਚ ਮਿਲੀ ਸੀ ਮਹਿਲਾ ਦੀ ਦੇਹ

ਤੁਹਾਨੂੰ ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਪੁਲਿਸ ਨੂੰ ਬਲਵਿੰਦਰ ਸਿੰਘ ਦੀ ਇਕ ਵਾਇਰਲ ਵੀਡੀਓ ਮਿਲੀ ਸੀ, ਜਿਸ ਵਿਚ ਉਹ ਖੁ-ਦ-ਕੁ-ਸ਼ੀ ਕਰਨ ਦੀ ਗੱਲ ਕਰ ਰਿਹਾ ਸੀ। ਜਿਸ ਦੀ ਮੋਬਾਈਲ ਲੋਕੇਸ਼ਨ ਦੇ ਆਧਾਰ ਉਤੇ ਜਦੋਂ ਪੁਲਿਸ ਪੁੱਡਾ ਕਾਲੋਨੀ, ਸੁਲਤਾਨਪੁਰ ਲੋਧੀ ਦੀ ਕੋਠੀ ਨੰਬਰ 182 ਉਤੇ ਪਹੁੰਚੀ ਤਾਂ ਘਰ ਵਿਚ ਇਕ ਔਰਤ ਜਸਵੀਰ ਕੌਰ ਪਤਨੀ ਨਿਰਵੈਲ ਸਿੰਘ ਦੀ ਬਲੱਡ ਨਾਲ ਭਿੱਜੀ ਦੇਹ ਮਿਲੀ ਸੀ।

ਦੂਜੇ ਪਾਸੇ ਪੁਲਿਸ ਨੂੰ ਮਿਲੀ ਵਾਇਰਲ ਵੀਡੀਓ ਵਿੱਚ ਔਰਤ ਜਸਵੀਰ ਕੌਰ ਦਾ ਜਵਾਈ ਬਲਵਿੰਦਰ ਸਿੰਘ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋਣ ਦੇ ਕਾਰਨ ਉਹ ਖੁਦਕੁਸ਼ੀ ਕਰਨ ਦੀ ਗੱਲ ਵੀ ਕਹਿ ਰਿਹਾ ਸੀ। ਜਿਸ ਦੇ ਆਧਾਰ ਉਤੇ ਹੀ ਪੁਲਿਸ ਨੂੰ ਬਲਵਿੰਦਰ ਸਿੰਘ ਉਤੇ ਸੱਸ ਜਸਵੀਰ ਕੌਰ ਦਾ ਕ-ਤ-ਲ ਕਰਨ ਦਾ ਸ਼ੱਕ ਸੀ।

ਲੰਮੇ ਸਮੇਂ ਤੋਂ ਅਮਰੀਕਾ ਵਿਚ ਹੈ ਪੁੱਤਰ

ਮ੍ਰਿਤਕ ਮਹਿਲਾ ਦੀ ਰਿਸ਼ਤੇਦਾਰ ਲਖਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਸਵੀਰ ਕੌਰ ਘਰ ਵਿਚ ਇਕੱਲੀ ਰਹਿੰਦੀ ਸੀ। ਉਨ੍ਹਾਂ ਦਾ ਬੇਟਾ ਲੰਬੇ ਸਮੇਂ ਤੋਂ ਅਮਰੀਕਾ ਵਿਚ ਹੈ। ਉਸ ਦੀ ਬੇਟੀ ਆਪਣੇ ਬੱਚਿਆਂ ਦੇ ਨਾਲ ਅਮਰੀਕਾ ਵਿਚ ਰਹਿ ਰਹੀ ਸੀ। ਔਰਤ ਦੇ ਜਵਾਈ ਅਤੇ ਕ-ਤ-ਲ ਦੇ ਦੋਸ਼ੀ ਬਲਵਿੰਦਰ ਸਿੰਘ ਦੀ ਮੋਬਾਈਲ ਲੋਕੇਸ਼ਨ ਔਰਤ ਦੇ ਘਰ ਦੀ ਆ ਰਹੀ ਸੀ। ਜਦੋਂ ਬਲਵਿੰਦਰ ਸਿੰਘ ਦੇ ਘਰ ਜਾ ਕੇ ਜਾਂਚ ਕੀਤੀ ਤਾਂ ਉਹ ਘਰ ਵਿਚ ਨਹੀਂ ਸੀ। ਉਸ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ।

ਦੇਰ ਰਾਤ ਨੂੰ ਕਪੂਰਥਲਾ ਦੇ ਪਿੰਡ ਮਿਠੜਾ ਨੇੜੇ ਪੁਲਿਸ ਨੂੰ ਬਲਵਿੰਦਰ ਸਿੰਘ ਸ਼ੱ-ਕੀ ਹਾਲ ਵਿਚ ਉਲਟੀਆਂ ਕਰਦੇ ਹੋਏ ਬੇਹੋਸ਼ ਹਾਲ ਵਿਚ ਮਿਲਿਆ। ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਪਹੁੰਚਾਇਆ। ਇਸ ਦੌਰਾਨ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ਵਿਚ ਰਖਵਾਇਆ ਗਿਆ।

ਪੋਸਟ ਮਾਰਟਮ ਰਿਪੋਰਟ ਵਿੱਚ ਹੋਵੇਗਾ ਮੌ-ਤ ਦਾ ਖੁਲਾਸਾ

ਡੀ. ਐਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਦੋਸ਼ੀ ਬਲਵਿੰਦਰ ਸਿੰਘ ਲਵਾ-ਰਸ ਹਾਲ ਵਿੱਚ ਮਿਲਿਆ ਤਾਂ ਉਹ ਉਲਟੀਆਂ ਕਰ ਰਿਹਾ ਸੀ, ਜਿਸ ਤੋਂ ਲੱਗਦਾ ਹੈ ਕਿ ਉਸ ਨੇ ਕੋਈ ਜ਼ਹਿਰੀ ਚੀਜ਼ ਖਾ ਲਈ ਹੈ। ਜਿਸ ਦਾ ਖੁਲਾਸਾ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।

Leave a Reply

Your email address will not be published. Required fields are marked *