ਪੰਜਾਬ ਵਿਚ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਨੇੜੇ ਖੇਤਾਂ ਵਿੱਚ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਮੱਕੀ ਦੀ ਫ਼ਸਲ ਉਤੇ ਸਪਰੇਅ ਕਰ ਰਿਹਾ ਸੀ। ਉਥੇ ਖੇਤਾਂ ਵਿੱਚ ਅਚਾਨਕ ਹੀ ਉਸ ਦਾ ਸਰੀਰ ਲਟਕਦੀ ਹੋਈ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਿਆ।
ਇਸ ਕਾਰਨ ਉਸ ਨੂੰ ਜ਼ੋਰ-ਦਾਰ ਝਟਕਾ ਲੱਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਕੇਸ਼ ਕੁਮਾਰ ਉਮਰ 20 ਸਾਲ ਵਾਸੀ ਬਲੀਬੇਗ ਬਸਤੀ ਦੇ ਰੂਪ ਵਜੋਂ ਹੋਈ ਹੈ।ਰਾਕੇਸ਼ ਕੁਮਾਰ ਆਪਣੇ 9 ਸਾਥੀਆਂ ਸਮੇਤ ਮੱਕੀ ਦੀ ਫ਼ਸਲ ਉਤੇ ਸਪਰੇਅ ਕਰਨ ਲਈ ਮਾਛੀਵਾੜਾ ਆਇਆ ਹੋਇਆ ਸੀ। ਰਾਕੇਸ਼ ਦੀ ਮੌ-ਤ ਤੋਂ ਤੁਰੰਤ ਬਾਅਦ ਉਸ ਦੇ ਸਾਥੀਆਂ ਨੇ ਇਸ ਮਾਮਲੇ ਬਾਰੇ ਮਾਛੀਵਾੜਾ ਦੇ ਥਾਣੇ ਨੂੰ ਸੂਚਨਾ ਦਿੱਤੀ। ਥਾਣਾ ਮੁਖੀ ਦਵਿੰਦਰਪਾਲ ਸਿੰਘ ਘਟਨਾ ਵਾਲੀ ਥਾਂ ਮੌਕੇ ਉਤੇ ਪਹੁੰਚੇ। ਬਿਜਲੀ ਦੀ ਸਪਲਾਈ ਬੰਦ ਕਰਾਉਣ ਤੋਂ ਬਾਅਦ ਰਾਕੇਸ਼ ਦੀ ਦੇਹ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ।
ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪੀ ਜਾਵੇਗੀ ਦੇਹ
ਇਸ ਮਾਮਲੇ ਦੀ ਸੂਚਨਾ ਰਾਕੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਰਾਕੇਸ਼ ਦੇ ਚਾਚਾ ਦਯਾਨੰਦ ਮਹਿਤੋ ਨੇ ਦੱਸਿਆ ਕਿ ਖੇਤ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਕਾਰਨ ਉਸ ਦੇ ਭਤੀਜੇ ਦੀ ਮੌ-ਤ ਹੋਈ ਹੈ।
ਪਰਿਵਾਰ ਦੇ ਬਿਆਨਾਂ ਉਤੇ ਕੀਤੀ ਜਾਵੇਗੀ ਕਾਰਵਾਈ
ਖੇਤ ਦੇ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਖੇਤ ਦੇ ਪਿੱਛਲੇ ਪਾਸੇ ਵੱਲ ਨੂੰ ਲਾਇਟ ਜਾਂਦੀ ਹੈ ਇਸ ਕਾਰਨ ਉਥੋਂ ਦੀ ਤਾਰਾਂ ਪਾਈਆਂ ਗਈਆਂ ਹਨ। ਇਹ ਤਾਰਾਂ ਢਿੱਲੀਆਂ ਹੋ ਗਈਆਂ ਸਨ। ਸਪਰੇਅ ਕਰਦੇ ਸਮੇਂ ਰਾਕੇਸ਼ ਦਾ ਹੱਥ ਤਾਰ ਨੂੰ ਲੱਗ ਗਿਆ ਅਤੇ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਡੀ. ਐਸ. ਪੀ. ਵਰਿਆਮ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।