ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਬੜਬੜਾ ਦੇ ਰਹਿਣ ਵਾਲੇ ਸੀਮਿੰਟ ਸਰੀਏ ਦੇ ਵਪਾਰੀ ਵਿਕਾਸ ਦੱਤਾ ਵੱਲੋਂ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਜੀਪੁਰ ਦੀ ਪੁਲਿਸ ਨੇ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦੇ ਮਾਮਲੇ ਵਿਚ 2 ਔਰਤਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਫੜੀਆਂ ਗਈਆਂ ਔਰਤਾਂ ਨੌਜਵਾਨਾਂ ਨੂੰ ਹਨੀ ਟਰੈਪ ਦੇ ਚੁੰਗਲ ਵਿੱਚ ਫਸਾ ਕੇ ਬਲੈਕਮੇਲ ਕਰਦੀਆਂ ਸਨ।
ਫੋਨ ਕਾਲ ਰਾਹੀਂ ਮੰਗੇ ਜਾ ਰਹੇ ਸਨ ਪੈਸੇ
ਵਿਕਾਸ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਹ 5 ਮਈ ਨੂੰ ਆਪਣੇ ਘਰ ਤੋਂ ਕੁਝ ਪੈਸੇ ਲੈ ਕੇ ਵਕੀਲ ਨੂੰ ਮਿਲਣ ਲਈ ਗਿਆ ਸੀ। ਪਰ ਵਕੀਲ ਤਾਂ ਮਿਲਿਆ ਨਹੀਂ ਉਹ ਹਨੀ ਟਰੈਪ ਵਿਚ ਫਸ ਗਿਆ, ਜਿਸ ਕਾਰਨ ਉਸ ਨੇ ਸ਼ਾਮ ਨੂੰ ਜ਼ਹਿਰੀ ਚੀਜ਼ ਖਾ ਲਈ ਅਤੇ ਆਪਣੀ ਜਿੰਦਗੀ ਸਮਾਪਤ ਕਰ ਲਈ। ਵਿਕਾਸ ਦੀ ਭੈਣ ਮੁਤਾਬਕ ਵਿਕਾਸ ਦੇ ਫੋਨ ਉਤੇ ਕਿਸੇ ਅਣਪਛਾਤੀ ਔਰਤ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ, ਜਿਸ ਵਿਚ ਉਹ ਵਿਕਾਸ ਤੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਵਿਕਾਸ ਨੇ ਕੋਈ ਜ਼ਹਿਰੀ ਚੀਜ਼ ਖਾ ਲਈ ਹੈ।
ਜਦੋਂ ਉਸ ਨੂੰ ਪਤਾ ਲੱਗਾ ਕਿ ਵਿਕਾਸ ਦੀ ਮੌ-ਤ ਹੋ ਗਈ ਹੈ ਤਾਂ ਫੋਨ ਕਾਲਾਂ ਆਉਣੀਆਂ ਬੰਦ ਹੋ ਗਈਆਂ। ਪੁਲਿਸ ਵਲੋਂ ਹੁਣ ਤੱਕ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਅਜੇ ਤੱਕ ਪੁਲਿਸ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਉਸ ਦੇ ਭਰਾ ਨੂੰ ਆਪਣੀ ਜਿੰਦਗੀ ਮੁਕਾਉਣ ਵਰਗਾ ਦੁਖਦ ਕੰਮ ਕਰਨ ਲਈ ਕਿਉਂ ਮਜਬੂਰ ਕੀਤਾ ਗਿਆ ਸੀ।
ਪੁਲਿਸ ਨੇ ਦੋ ਔਰਤਾਂ ਕੀਤੀਆਂ ਗ੍ਰਿਫਤਾਰ
ਥਾਣਾ ਇੰਚਾਰਜ ਹਾਜੀਪੁਰ ਅਮਰਜੀਤ ਕੌਰ ਦੇ ਅਨੁਸਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਉਨ੍ਹਾਂ ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਧਾਰਾ 306 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਔਰਤਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉਤੇ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਕਈ ਹੋਰ ਪਹਿਲੂ ਵੀ ਸਾਹਮਣੇ ਆਉਣ ਦੀ ਉਮੀਦ ਹੈ।