ਰਾਜਸਥਾਨ ਵਿਚ ਜਿਲ੍ਹਾ ਭੀਲਵਾੜਾ ਦੇ ਸ਼ਾਹਪੁਰਾ ਥਾਣਾ ਏਰੀਏ ਵਿੱਚ ਸ਼ਨੀਵਾਰ ਦੇਰ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਜੀਜੇ ਅਤੇ ਸਾਲੇ ਦੀ ਮੌ-ਤ ਹੋ ਗਈ। ਜੀਜੇ ਨੇ ਹਾਦਸੇ ਤੋਂ ਬਾਅਦ ਦਮ ਤੋੜ ਦਿੱਤਾ ਸੀ। ਇਸ ਦੇ ਨਾਲ ਹੀ ਉਸ ਦੇ ਸਾਲੇ ਦੀ ਐਤਵਾਰ ਸਵੇਰੇ ਹਸਪਤਾਲ ਵਿਚ ਮੌ-ਤ ਹੋ ਗਈ। ਮ੍ਰਿਤਕ ਸਾਲਾ ਆਪਣੇ ਜੀਜੇ ਦੇ ਭਾਈ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਇਸ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ।
ਕਾਰ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
ਇਹ ਹਾਦਸਾ ਸ਼ਾਹਪੁਰਾ ਥਾਣਾ ਏਰੀਏ ਦੇ ਅਰਨੀਆ ਘੋੜਾ ਚੌਰਾਹੇ ਉਤੇ ਐਤਵਾਰ ਦੇਰ ਰਾਤ ਨੂੰ ਵਾਪਰਿਆ। ਭਾਈ ਦੀ ਬਰਾਤ ਵਿਚ ਸ਼ਾਮਲ ਹੋਣ ਆਏ ਸਾਲੇ ਨੂੰ ਉਸ ਦਾ ਜੀਜਾ ਕਾਰ ਵਿਚ ਛੱਡਣ ਜਾ ਰਿਹਾ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਗਈ ਅਤੇ ਫਿਰ ਕੰਧ ਤੋੜ ਕੇ ਇਕ ਦੁਕਾਨ ਵਿਚ ਜਾ ਵੜੀ। ਇਸ ਹਾਦਸੇ ਵਿਚ ਘਟਨਾ ਸਥਾਨ ਤੇ ਖੜ੍ਹੇ ਪਿਓ ਅਤੇ ਪੁੱਤ ਸਮੇਤ ਤਿੰਨ ਹੋਰ ਵਿਅਕਤੀ ਵੀ ਜ਼ਖਮੀ ਹੋ ਗਏ।
ਇਸ ਹਾਦਸੇ ਤੋਂ ਬਾਅਦ ਕਾਰ ਸਵਾਰ ਰਾਜਵੀਰ ਨਾਇਕ ਵਾਸੀ ਸਰੇਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਹਿਲੀ ਜਾਂਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਉਸ ਦੇ ਸਾਲੇ ਧਨਰਾਜ ਨਾਇਕ ਵਾਸੀ ਸ਼ਾਹਪੁਰਾ ਦੀ ਭੀਲਵਾੜਾ ਦੇ ਹਸਪਤਾਲ ਲਿਜਾਂਦੇ ਸਮੇਂ ਮੌ-ਤ ਹੋ ਗਈ।
ਦੁਕਾਨ ਬਾਹਰ ਖੜ੍ਹੇ ਤਿੰਨ ਹੋਰ ਲੋਕ ਹੋਏ ਜਖਮੀ
ਇਸ ਤੋਂ ਇਲਾਵਾ ਕਾਰ ਦੀ ਲਪੇਟ ਵਿਚ ਆਉਣ ਨਾਲ ਦੁਕਾਨ ਦੇ ਬਾਹਰ ਖੜ੍ਹੇ ਬਬਲੂ ਅਤੇ ਉਸ ਦੇ ਪਿਤਾ ਵਿਨੋਦ ਅਤੇ ਅਭਿਸ਼ੇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਵਿਨੋਦ ਦੀ ਲੱਤ ਉਤੇ ਸੱਟ ਲੱਗ ਗਈ ਹੈ। ਜਿਸ ਨੂੰ ਭੀਲਵਾੜਾ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਅਧਿਕਾਰੀ ਰਾਜਕੁਮਾਰ ਨਾਇਕ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਸ਼ਾਹਪੁਰਾ ਜ਼ਿਲਾ ਹਸਪਤਾਲ ਵਿਚ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਰਸਮਾਂ ਤੋਂ ਬਾਅਦ, ਸਾਲੇ ਨੂੰ ਛੱਡਣ ਜਾ ਰਿਹਾ ਸੀ ਜੀਜਾ
ਮ੍ਰਿਤਕ ਰਾਜਵੀਰ ਦੇ ਭਰਾ ਦੀ ਬਰਾਤ ਭੀਲਵਾੜਾ ਦੇ ਪਿੰਡ ਸਰੇਰੀ ਤੋਂ ਸ਼ਾਹਪੁਰਾ ਦੇ ਪਿੰਡ ਇੰਟਾਡੀਆ ਵਿਖੇ ਆਈ ਸੀ। ਤਕਰੀਬਨ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਇੱਥੇ ਫੇਰਿਆ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਦੌਰਾਨ ਧਨਰਾਜ ਨੇ ਜੀਜਾ ਰਾਜਵੀਰ ਨੂੰ ਸ਼ਾਹਪੁਰਾ ਛੱਡਣ ਲਈ ਕਿਹਾ ਸੀ। ਦੋਵੇਂ ਦੇਰ ਰਾਤ ਕਾਰ ਰਾਹੀਂ ਸ਼ਾਹਪੁਰਾ ਲਈ ਰਵਾਨਾ ਹੋਏ ਸਨ ਅਤੇ ਇਹ ਸੜਕ ਹਾਦਸਾ ਇੰਟਾਡੀਆ ਤੋਂ ਕਰੀਬ 15 ਕਿਲੋਮੀਟਰ ਦੂਰ ਅਰਨੀਆ ਘੋੜਾ ਚੌਰਾਹੇ ਨੇੜੇ ਵਾਪਰਿਆ, ਜਿਸ ਵਿੱਚ ਦੋਵਾਂ ਦੀ ਮੌ-ਤ ਹੋ ਗਈ।