ਦੇਰ ਰਾਤ ਨੂੰ ਚਾਰ ਦੋਸਤ ਘਰੋਂ ਬੁਲਾ ਕੇ ਲੈ ਗਏ, ਕਰੀਬ 100 ਮੀਟਰ ਦੂਰ ਜਾਕੇ ਕਰ ਦਿੱਤਾ ਇਹ ਦੁਖਦ ਕਾਰ-ਨਾਮਾ

Punjab

ਪੰਜਾਬ ਵਿਚ ਜ਼ਿਲ੍ਹਾ ਰੂਪਨਗਰ (ਰੋਪੜ) ਦੇ ਸਦਾਬਰਤ ਮੁਹੱਲੇ ਵਿਚ ਇਕ ਨੌਜਵਾਨ ਦਾ ਉਸ ਦੇ 4 ਦੋਸਤਾਂ ਨੇ ਬੇ-ਦਰਦੀ ਨਾਲ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ 23 ਸਾਲ ਵਾਸੀ ਸਦਾਬਰਤ ਮੁਹੱਲਾ ਦੇ ਰੂਪ ਵਜੋਂ ਹੋਈ ਹੈ। ਇਸ ਕ-ਤ-ਲ ਦੀ ਘਟਨਾ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੋਮਵਾਰ ਨੂੰ ਸਵੇਰੇ ਉਦੋਂ ਪਤਾ ਲੱਗਿਆ ਜਦੋਂ ਉਸ ਦੇ ਰਾਤ ਭਰ ਘਰ ਨਾ ਪਹੁੰਚਣ ਉਤੇ ਉਸ ਦੀ ਭਾਲ ਕਰਨ ਲਈ ਗਏ।

ਘਰ ਤੋਂ ਕਰੀਬ 100 ਮੀਟਰ ਦੂਰ ਮਿਲੀ ਦੇਹ

ਉਨ੍ਹਾਂ ਨੇ ਦੇਖਿਆ ਕਿ ਘਰ ਤੋਂ ਕਰੀਬ 100 ਮੀਟਰ ਦੀ ਦੂਰੀ ਉਤੇ ਗੁਰਮੀਤ ਸਿੰਘ ਦੀ ਦੇਹ ਬਲੱਡ ਨਾਲ ਭਿੱਜੀ ਪਈ ਸੀ ਅਤੇ ਕੰਧਾਂ ਉਤੇ ਵੀ ਬਲੱਡ ਦੇ ਛਿੱਟੇ ਪਏ ਸਨ। ਦੇਹ ਦੇ ਕੋਲ ਲੋਹੇ ਦੀ ਛੈਣੀ ਅਤੇ ਬਲੱਡ ਨਾਲ ਭਿੱਜੇ ਇੱਟਾਂ ਤੇ ਪੱਥਰ ਪਏ ਸਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਆਟੋ ਰਿਕਸ਼ਾ ਵਿਚੋਂ ਸਾਮਾਨ ਚੋਰੀ ਹੋ ਗਿਆ ਸੀ ਅਤੇ ਇਸ ਵਿਚ ਉਕਤ ਲੋਕ ਵੀ ਸ਼ਾਮਲ ਸਨ।

ਪਰਿਵਾਰ ਨੇ ਪੁਲਿਸ ਤੇ ਲਾਏ ਇਲਜ਼ਾਮ 

ਉਨ੍ਹਾਂ ਪੁਲਿਸ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਆਟੋ ਰਿਕਸ਼ਾ ਵਿਚੋਂ ਸਾਮਾਨ ਚੋਰੀ ਹੋਣ ਦੀ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਦੋਸ਼ੀ ਬਾਹਰ ਘੁੰਮਦੇ ਰਹੇ ਅਤੇ ਬਦਲੇ ਦੀ ਭਾਵਨਾ ਨਾਲ ਗੁਰਮੀਤ ਸਿੰਘ ਦਾ ਕ-ਤ-ਲ ਕਰ ਦਿੱਤਾ।

ਘਰੋਂ ਬੁਲਾ ਕੇ ਲੈ ਗਏ ਸੀ ਉਸ ਦੇ ਦੋਸਤ

ਮ੍ਰਿਤਕ ਗੁਰਮੀਤ ਸਿੰਘ ਦੀ ਮਾਂ ਅੱਕੀ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਲੜਕਾ ਘਰ ਵਿੱਚ ਸੀ। ਕਰੀਬ 10 ਵਜੇ ਉਸ ਦੇ ਸਾਥੀ ਸਿਕੰਦਰ, ਬਾਜ਼, ਕਾਲੂ ਅਤੇ ਸੁਮਨੀ ਉਸ ਦੇ ਘਰ ਆਏ ਅਤੇ ਗੁਰਮੀਤ ਸਿੰਘ ਨੂੰ ਖਾਣ-ਪੀਣ ਦੇ ਲਈ ਬੁਲਾ ਕੇ ਆਪਣੇ ਨਾਲ ਲੈ ਗਏ। ਜਦੋਂ ਗੁਰਮੀਤ ਸਿੰਘ ਰਾਤ ਭਰ ਘਰ ਨਹੀਂ ਮੁੜਿਆ ਤਾਂ ਸੋਮਵਾਰ ਨੂੰ ਸਵੇਰੇ ਉਸ ਦੀ ਭਾਲ ਕੀਤੀ ਗਈ। ਇਸ ਦੌਰਾਨ ਉਸ ਦੀ ਦੇਹ ਘਰ ਤੋਂ ਕਰੀਬ 100 ਮੀਟਰ ਦੀ ਦੂਰੀ ਉਤੇ ਪਈ ਮਿਲੀ। ਦੇਹ ਨੂੰ ਬਲੱਡ ਨਾਲ ਲੱਥ-ਪੱਥ ਕੀਤਾ ਗਿਆ ਸੀ ਅਤੇ ਲੋਹੇ ਦੀ ਛੈਣੀ, ਇੱਟ-ਪੱਥਰ ਨਾਲ ਕ-ਤ-ਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਚਾਰੇ ਲੜਕੇ ਇੱਕ ਹਫ਼ਤਾ ਪਹਿਲਾਂ ਇੱਕ ਆਟੋ ਰਿਕਸ਼ਾ ਵਿੱਚੋਂ ਸਿਲੰਡਰ, ਬੈਟਰੀ, ਡੈੱਕ ਅਤੇ ਸਪੇਅਰ ਟਾਇਰ ਚੋਰੀ ਕਰਨ ਵਿੱਚ ਸ਼ਾਮਲ ਸਨ, ਜਿਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਪੁਲਿਸ ਨੇ ਦਿੱਤਾ ਇਹ ਭਰੋਸਾ

ਇਸ ਮਾਮਲੇ ਸਬੰਧੀ ਥਾਣਾ ਸਿਟੀ ਰੂਪਨਗਰ ਦੇ ਐਸ. ਐਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਸੀਮਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਉਸ ਦੇ ਭਰਾ ਗੁਰਮੀਤ ਸਿੰਘ ਦਾ ਕ-ਤ-ਲ ਹੋ ਗਿਆ ਹੈ। ਗੁਰਮੀਤ ਸਿੰਘ ਨੂੰ ਉਸ ਦੇ 4 ਦੋਸਤਾਂ ਨੇ ਸ਼ਰਾਬ ਪਿਲਾਉਣ ਤੋਂ ਬਾਅਦ ਮਾ-ਰ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *