ਦੁਕਾਨ ਉਤੇ ਖੜ੍ਹੇ ਦੋ ਦੋਸਤਾਂ ਵਿਚ ਹੋਈ ਮਾਮੂਲੀ ਤਕ-ਰਾਰ, ਜਾਨਲੇਵਾ ਬਣੀ, ਦੋਸ਼ੀ ਮੌਕੇ ਤੋਂ ਹੋਇਆ ਫਰਾਰ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਗਿਆਸਪੁਰਾ ਦੇ ਸੂਆ ਰੋਡ ਇਲਾਕੇ ਵਿਚ ਹਲਵਾਈ ਦੀ ਦੁਕਾਨ ਉਤੇ ਮਾਮੂਲੀ ਤਕ-ਰਾਰ ਤੋਂ ਬਾਅਦ ਇਕ ਨੌਜਵਾਨ ਨੇ ਆਪਣੇ ਦੋਸਤ ਉਤੇ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਦੋਸ਼ੀ ਵਲੋਂ ਦੋਸਤ ਦੇ ਸਿਰ ਅਤੇ ਗਰਦਨ ਉਤੇ ਚਾ-ਕੂ ਨਾਲ ਕਈ ਵਾਰ ਕੀਤੇ ਗਏ ਹਨ। ਇਸ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਆਟੋ ਰਿਕਸ਼ਾ ਚਾਲਕ ਸੀ ਮ੍ਰਿਤਕ

ਇਸ ਘਟਨਾ ਬਾਰੇ ਸੂਚਨਾ ਮਿਲਦੇ ਸਾਰ ਹੀ ਪੁਲਿਸ ਕਰਮਚਾਰੀ ਮੌਕੇ ਉਤੇ ਪਹੁੰਚ ਗਏ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਏ ਹਨ। ਮੌਕੇ ਉਤੇ ਪਹੁੰਚੀ ਫੋਰੈਂਸਿਕ ਲੈਬ ਟੀਮ ਨੇ ਵੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮ੍ਰਿਤਕ ਦੀ ਪਹਿਚਾਣ ਸੋਨੂੰ ਅਲੀ ਦੇ ਰੂਪ ਵਜੋਂ ਹੋਈ ਹੈ। ਉਹ ਇੱਥੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ।

ਲੋਕਾਂ ਵਲੋਂ ਦਿੱਤੀ ਗਈ ਪੁਲਿਸ ਨੂੰ ਸੂਚਨਾ

ਬੁੱਧਵਾਰ ਨੂੰ ਉਹ ਆਪਣੇ ਦੋਸਤ ਨਾਲ ਲਾਲ ਮਸਜਿਦ ਦੇ ਨੇੜੇ ਸੁਦਰਸ਼ਨ ਸਵੀਟਸ ਦੀ ਦੁਕਾਨ ਉਤੇ ਕੁਝ ਸਾਮਾਨ ਖ੍ਰੀਦਣ ਲਈ ਗਿਆ ਸੀ। ਉੱਥੇ ਉਸ ਦਾ ਆਪਣੇ ਦੋਸਤ ਦੇ ਨਾਲ ਝ-ਗ-ੜਾ ਹੋ ਗਿਆ। ਗੁੱਸੇ ਵਿਚ ਆਏ ਉਸ ਦੇ ਦੋਸਤ ਨੇ ਉੱਥੋਂ ਚਾ-ਕੂ ਚੁੱਕ ਲਿਆ ਅਤੇ ਸੋਨੂੰ ਅਲੀ ਉਤੇ ਵਾਰ ਕਰ ਦਿੱਤਾ। ਉਸ ਦਾ ਕ-ਤ-ਲ ਕਰਨ ਤੋਂ ਬਾਅਦ ਦੋਸ਼ੀ ਉਥੋਂ ਭੱਜ ਗਿਆ। ਮੌਕੇ ਉਤੇ ਇਕੱਠੇ ਹੋਏ ਲੋਕਾਂ ਵਲੋਂ ਪੁਲਿਸ ਕੰਟਰੋਲ ਰੂਮ ਉਤੇ ਫੋਨ ਕਰਕੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ।

ਪੁਲਿਸ ਖੰਗਾਲ ਰਹੀ CCTV ਫੁਟੇਜ

ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਵਾਰ-ਦਾਤ ਵਿੱਚ ਵਰਤਿਆ ਚਾ-ਕੂ ਬਰਾਮਦ ਕਰ ਲਿਆ ਹੈ। ਕ-ਤ-ਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਦੋਸ਼ੀ ਦੀ ਪਹਿਚਾਣ ਕਰਨ ਲਈ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਇਲਾਵਾ ਨੇੜੇ ਦੇ ਇਲਾਕਿਆਂ ਵਿੱਚ ਨਾਕਾਬੰਦੀ ਵੀ ਕੀਤੀ ਗਈ ਹੈ।

Leave a Reply

Your email address will not be published. Required fields are marked *