ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਸੋਢਲ ਰੋਡ ਉਤੇ ਸਥਿਤ ਪ੍ਰੀਤ ਨਗਰ ਵਿਚ ਇਕ ਸੁਣਨ ਅਤੇ ਬੋਲਣ ਤੋਂ ਅਸਮਰੱਥ ਵਿਦਿਆਰਥਣ ਨੇ ਗੁੱਸੇ ਵਿਚ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਇਹ ਵਿਦਿਆਰਥਣ ਢਾਈ ਮਹੀਨੇ ਬਾਅਦ ਆਪਣੇ ਘਰ ਆਈ ਸੀ। ਹੋਸਟਲ ਤੋਂ ਆਉਂਦਿਆਂ ਹੀ ਉਸ ਨੇ ਬੈਗ ਸੁੱਟ ਕੇ ਖੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ ਕਾਫੀ ਦੇਰ ਬਾਅਦ ਵੀ ਜਦੋਂ ਉਹ ਬਾਹਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਕਮਰੇ ਦੇ ਦਰਵਾਜ਼ੇ ਨੂੰ ਖੜਕਾਇਆ। ਪਰ ਜਦੋਂ ਉਸ ਨੇ ਨਾ ਖੋਲ੍ਹਿਆ ਤਾਂ ਉਨ੍ਹਾਂ ਖਿੜਕੀ ਵਿਚੋਂ ਦੇਖਿਆ ਉਨ੍ਹਾਂ ਨੂੰ ਲੜਕੀ ਦੀ ਦੇਹ ਲਟਕ ਰਹੀ ਦਿਖੀ।
ਦੋ ਭਰਾਵਾਂ ਦੀ ਸੀ ਇਕ-ਲੌਤੀ ਭੈਣ
ਲੜਕੀ ਦੇ ਘਰਦਿਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ 8 ਦੇ ਇੰਚਾਰਜ ਪ੍ਰਦੀਪ ਸਿੰਘ ਮੌਕੇ ਉਤੇ ਪਹੁੰਚੇ। ਮ੍ਰਿਤਕ ਦੀ ਪਹਿਚਾਣ ਸਵੀਟੀ ਉਮਰ 16 ਸਾਲ ਪੁੱਤਰੀ ਵਿਜੇ ਕੁਮਾਰ ਵਾਸੀ ਪ੍ਰੀਤ ਨਗਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਵੀਟੀ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ। ਉਸ ਦੇ ਦੋ ਪੁੱਤਰ ਅਤੇ ਇੱਕ ਧੀ ਹੈ ਜੋ ਬੋਲ ਅਤੇ ਸੁਣ ਨਹੀਂ ਸਕਦੀ। ਉਹ ਡੀ. ਏ. ਵੀ. ਕਾਲਜ ਨਹਿਰ ਦੇ ਕੋਲ ਸਥਿਤ ਰੈੱਡ ਕਰਾਸ ਸਕੂਲ ਵਿੱਚ ਪੜ੍ਹਦੀ ਹੈ ਅਤੇ ਉੱਥੇ ਹੀ ਹੋਸਟਲ ਵਿੱਚ ਰਹਿੰਦੀ ਹੈ।
ਭੂਆ ਦੇ ਕਹਿਣ ਤੇ ਹੋਸਟਲ ਤੋਂ ਲਿਆਂਦਾ ਘਰ
ਉਸ ਨੇ ਦੱਸਿਆ ਕਿ ਐਤਵਾਰ ਨੂੰ ਉਸ ਦੀ ਭੈਣ ਘਰ ਵਿਚ ਆਈ ਹੋਈ ਸੀ। ਭੈਣ ਦੇ ਕਹਿਣ ਉਤੇ ਉਸ ਦਾ ਲੜਕਾ ਸਵੀਟੀ ਨੂੰ ਹੋਸਟਲ ਤੋਂ ਲੈ ਕੇ ਆਇਆ ਕਿਉਂਕਿ ਸਵੀਟੀ ਦੀ ਭੂਆ ਨੇ ਕਿਹਾ ਕਿ ਉਹ ਢਾਈ ਮਹੀਨਿਆਂ ਤੋਂ ਹੋਸਟਲ ਵਿਚ ਰਹਿ ਰਹੀ ਹੈ ਅਤੇ ਹੁਣ ਕੁਝ ਦਿਨਾਂ ਲਈ ਸਵੀਟੀ ਨੂੰ ਘਰ ਲੈ ਆਓ। ਜਿਵੇਂ ਹੀ ਸਵੀਟੀ ਦਾ ਭਰਾ ਉਸ ਨੂੰ ਹੋਸਟਲ ਤੋਂ ਲੈ ਕੇ ਆਇਆ ਤਾਂ ਉਹ ਆਪਣਾ ਬੈਗ ਰੱਖ ਕੇ ਗੁੱਸੇ ਨਾਲ ਕਮਰੇ ਵਿਚ ਚਲੀ ਗਈ।
ਪਰਿਵਾਰਕ ਮੈਂਬਰਾਂ ਨੇ ਮੰਨਿਆ ਕਿ ਜਦੋਂ ਸਵੀਟੀ ਦਾ ਗੁੱਸਾ ਸ਼ਾਂਤ ਹੋਵੇਗਾ ਤਾਂ ਉਹ ਆਪ ਹੀ ਬਾਹਰ ਆ ਜਾਵੇਗਾ। ਪਰ ਸਵੀਟੀ ਕਾਫੀ ਦੇਰ ਤੱਕ ਕਮਰੇ ਤੋਂ ਬਾਹਰ ਨਹੀਂ ਆਈ। ਜਦੋਂ ਉਸ ਦਾ ਭਰਾ ਸਵੀਟੀ ਨੂੰ ਲੈਣ ਗਿਆ ਤਾਂ ਕਮਰਾ ਅੰਦਰੋਂ ਬੰਦ ਸੀ। ਕਾਫੀ ਖੜਕਾਉਣ ਦੇ ਬਾਵਜੂਦ ਅੰਦਰੋਂ ਕਮਰਾ ਨਹੀਂ ਖੁੱਲ੍ਹਿਆ ਤਾਂ ਖਿੜਕੀ ਰਾਹੀਂ ਦੇਖਿਆ ਤਾਂ ਪਤਾ ਲੱਗਾ ਕਿ ਸਵੀਟੀ ਨੇ ਫਾਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।
ਨਹੀਂ ਮਿਲਿਆ ਕੋਈ ਵੀ ਸੁਸਾ-ਇਡ ਨੋਟ
ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਸਾਰ ਹੀ ਥਾਣਾ ਅੱਠ ਦੇ ਐਸ. ਐਚ. ਓ. ਪ੍ਰਦੀਪ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸਵੀਟੀ ਦੇ ਬੈਗ ਜਾਂ ਕਿਤੋਂ ਹੋਰ ਕੋਈ ਵੀ ਸੁਸਾ-ਈਡ ਨੋਟ ਬਰਾਮਦ ਨਹੀਂ ਹੋਇਆ ਹੈ। ਸਵੀਟੀ ਦੇ ਪਰਿਵਾਰ ਵਾਲੇ ਉਸ ਨੂੰ ਢਾਈ ਮਹੀਨਿਆਂ ਤੋਂ ਹੋਸਟਲ ਤੋਂ ਘਰ ਨਹੀਂ ਲੈ ਕੇ ਆਏ ਸਨ, ਜਿਸ ਕਾਰਨ ਉਹ ਨਾਰਾਜ਼ ਸੀ ਜਿਸ ਕਾਰਨ ਉਸ ਨੇ ਖੁ-ਦ-ਕੁ-ਸ਼ੀ ਕਰ ਲਈ।