ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਚਾਰ ਕੁ ਮਹੀਨੇ ਪਹਿਲਾਂ ਵਿਆਹੀ ਹੋਈ ਨਵੀਂ ਵਿਆਹੀ ਔਰਤ ਦੀ ਇਕ ਦੁਖਦ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਇਸ ਹਾਦਸੇ ਵਿਚ ਮ੍ਰਿਤਕਾ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।
ਮਹਿਲਾ ਦੇ ਸਿਰ ਵਿਚ ਲੱਗੀ ਗਹਿਰੀ ਸੱਟ
ਆਪਣੇ ਮੋਟਰਸਾਈਕਲ ਉਤੇ ਸਵਾਰ ਹੋਕੇ ਲੁਧਿਆਣਾ ਤੋਂ ਮੁਕੇਰੀਆਂ ਜਾ ਰਹੇ ਨਵੇਂ ਵਿਆਹੇ ਜੋੜੇ ਦੀ ਇਕ ਤੇਜ਼ ਰਫਤਾਰ ਵਾਹਨ ਨਾਲ ਟੱਕਰ ਹੋ ਗਈ, ਇਸ ਹਾਦਸੇ ਦੌਰਾਨ ਸਿਰ ਉਤੇ ਗੰਭੀਰ ਸੱਟ ਲੱਗ ਜਾਣ ਕਾਰਨ ਵਿਆਹੁਤਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਪਤੀ ਨੂੰ ਗੰਭੀਰ ਸੱਟਾਂ ਲੱਗ ਗਈਆਂ ਹਨ। ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਫਗਵਾੜਾ ਨੇੜੇ ਵਾਪਰਿਆ ਹੈ।
ਅੱਗੇ ਜਾ ਰਹੇ ਵਾਹਨ ਨੇ ਅਚਾਨਕ ਲਾਈ ਬ੍ਰੇਕ
ਇਸ ਮਾਮਲੇ ਸਬੰਧੀ ਲੁਧਿਆਣਾ ਦੇ ਰਹਿਣ ਵਾਲੇ ਕਰਨ ਕੁਮਾਰ ਨੇ ਦੱਸਿਆ ਕਿ ਗਗਨਦੀਪ ਕਲੋਨੀ (ਲੁਧਿਆਣਾ) ਦਾ ਰਹਿਣ ਵਾਲਾ ਸ਼ਿਵਮ ਆਪਣੀ ਸਪਲੈਂਡਰ ਬਾਈਕ ਉਤੇ ਸਵਾਰ ਹੋਕੇ ਆਪਣੀ ਪਤਨੀ ਕਿਰਨ ਨਾਲ ਆਪਣੇ ਸਹੁਰੇ ਘਰ ਮੁਕੇਰੀਆਂ ਜਾ ਰਿਹਾ ਸੀ। ਉਨ੍ਹਾਂ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਜੀ. ਟੀ. ਰੋਡ ਉਤੇ ਚਹੇੜ ਨੇੜੇ ਅੱਗੇ ਜਾ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਅਚਾਨਕ ਹੀ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੇ ਤੋਂ ਆ ਰਹੀ ਬਾਈਕ ਦੀ ਉਸ ਵਾਹਨ ਨਾਲ ਟੱਕਰ ਹੋ ਗਈ, ਇਸ ਦੌਰਾਨ ਕਿਰਨ ਅਤੇ ਸ਼ਿਵਮ ਸੜਕ ਉਤੇ ਡਿੱਗ ਗਏ।
ਰਾਹਗੀਰ ਕਾਰ ਡਰਾਈਵਰ ਨੇ ਕੀਤੀ ਮਦਦ
ਸਿਰ ਉਤੇ ਸੱਟ ਲੱਗਣ ਕਾਰਨ ਕਿਰਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਸ਼ਿਵਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਇਕ ਪ੍ਰਾਈਵੇਟ ਕਾਰ ਡਰਾਈਵਰ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਔਰਤ ਦੀ ਖੋਪੜੀ ਉਤੇ ਸੱਟ ਲੱਗਣ ਕਾਰਨ ਮੌ-ਤ ਹੋਈ ਹੈ।