ਇਹ ਦੁਖ ਭਰਿਆ ਸਮਾਚਾਰ ਵਿਦੇਸ਼ ਦੀ ਧਰਤੀ ਅਮਰੀਕਾ ਤੋਂ ਪ੍ਰਾਪਤ ਹੋਇਆ ਹੈ। ਇਸ ਪੰਜਾਬੀ ਨੌਜਵਾਨ ਦੀ ਮੌ-ਤ ਦੀ ਖ਼ਬਰ ਮਿਲਦੇ ਸਾਰ ਹੀ ਖੇਡ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ। ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਪੰਜਾਬ ਦੇ ਸ਼ਹਿਰ ਈਸੜੂ ਦੇ ਨੇੜਲੇ ਪਿੰਡ ਜਰਗੜੀ ਦੇ ਸਮਾਜ ਸੇਵੀ ਅਵਤਾਰ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਗਿੱਲ ਉਮਰ 26 ਸਾਲ ਪੁੱਤਰ ਤਰਨਜੀਤ ਸਿੰਘ ਗਿੱਲ ਦੀ ਭੇਤ-ਭਰੇ ਹਾਲ ਵਿੱਚ ਦਰਿਆ (ਖਾੜੀ) ਵਿੱਚ ਡੁੱਬ ਜਾਣ ਦੇ ਕਾਰਨ ਮੌ-ਤ ਹੋ ਗਈ। ਹਰਮਨਜੋਤ ਗਿੱਲ ਦੀ ਮੌਤ ਹੋ ਗਈ ਹੈ।
ਹਰਮਨਜੋਤ ਸਿੰਘ ਗਿੱਲ ਸਾਲ 2005 ਵਿਚ ਗਿਆ ਸੀ ਅਮਰੀਕਾ
ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਗਿੱਲ ਫੁੱਟਬਾਲ ਦਾ ਇੱਕ ਬਹੁਤ ਹੀ ਵਧੀਆ ਖਿਡਾਰੀ ਸੀ ਅਤੇ ਹੁਣ ਉਸ ਨੂੰ ਇੰਗਲੈਂਡ ਦੇ ਇੱਕ ਫੁੱਟਬਾਲ ਕਲੱਬ ਦੇ ਕੋਚ ਵਜੋਂ ਜਿੰਮੇਵਾਰੀ ਮਿਲਣ ਵਾਲੀ ਸੀ। ਕੁਦਰਤ ਦਾ ਕਹਿਰ ਕਿ ਉਸੇ ਦਿਨ ਹੀ ਸਵੇਰੇ 5 ਵਜੇ ਦੇ ਕਰੀਬ ਇਹ ਮੰਦਭਾਗੀ ਘਟਨਾ ਵਾਪਰ ਗਈ। ਹਰਮਨਜੋਤ ਸਿੰਘ ਗਿੱਲ ਸਾਲ 2005 ਦੇ ਵਿੱਚ ਪੈਨਸਿਲਵੇਨੀਆ ਵਿੱਚ ਆਪਣੇ ਪਿਤਾ ਦੇ ਕੋਲ ਗਿਆ ਸੀ।
ਫੁੱਟਬਾਲ ਦਾ ਵਧੀਆ ਖਿਡਾਰੀ ਸੀ ਹਰਮਨਜੋਤ ਸਿੰਘ ਗਿੱਲ
ਹਰਮਨਜੋਤ ਗਿੱਲ ਨੇ ਉੱਥੇ ਪੜ੍ਹਾਈ ਕਰਨ ਦੇ ਨਾਲ-ਨਾਲ ਫੁੱਟਬਾਲ ਦੀ ਦੁਨੀਆ ਵਿੱਚ ਵੀ ਆਪਣਾ ਚੰਗਾ ਨਾਮ ਕਮਾ ਲਿਆ ਸੀ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਰਮਨਜੋਤ ਸਿੰਘ ਦਾ ਅੰਤਿਮ ਸੰਸਕਾਰ ਅਮਰੀਕਾ ਵਿਚ ਹੀ ਕੀਤਾ ਜਾਣਾ ਹੈ। ਅਜੇ ਤੱਕ ਮੌ-ਤ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਹਰਮਨਜੋਤ ਗਿੱਲ ਦੀ ਮੌ-ਤ ਦੀ ਖਬਰ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ, ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।