ਉੱਤਰ ਪ੍ਰਦੇਸ਼ (UP) ਦੇ ਮੁਰਾਦਾਬਾਦ ਵਿਚ ਨੋ ਐਂਟਰੀ ਵਿਚ ਚੱਲ ਰਹੇ ਟਰੱਕ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ ਬਾਈਕ ਉਤੇ ਸਵਾਰ ਪਿੰਕੀ ਨਾਮ ਦੀ ਮਹਿਲਾ ਦੀ ਦੁਖਦ ਮੌ-ਤ ਹੋ ਗਈ। ਜਦੋਂ ਕਿ ਬਾਈਕ ਚਲਾ ਰਹੇ ਔਰਤ ਦੇ ਦਿਉਰ ਮੋਹਿਤ ਵਰਮਾ ਦਾ ਇਕ ਪੈਰ ਕੱ-ਟ ਗਿਆ। ਇਸ ਜਬਰ-ਦਸਤ ਸੜਕ ਹਾਦਸੇ ਤੋਂ ਬਾਅਦ ਹੜ-ਕੰਪ ਮੱਚ ਗਿਆ। ਗੁੱਸੇ ਵਿਚ ਆਏ ਲੋਕਾਂ ਨੇ ਟਰੱਕ ਨੂੰ ਅੱ-ਗ ਲਾ ਦਿੱਤੀ। ਮੌਕੇ ਉਤੇ ਮੌਜੂਦ ਲੋਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ।
ਗਲਤ ਪਾਸੇ ਤੋਂ ਆ ਰਿਹਾ ਸੀ ਟਰੱਕ
ਇਸ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਮੋਹਿਤ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੋਂ ਉਸ ਨੂੰ ਦਿੱਲੀ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮੋਹਿਤ ਅਤੇ ਉਸ ਦੀ ਭਰਜਾਈ ਨੀਲਮ ਅਤੇ ਭਤੀਜੇ ਆਯੂਸ਼ ਦੇ ਨਾਲ ਪੇਰਿੰਟਸ ਮੀਟਿੰਗ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ।
ਮੋਹਿਤ ਪ੍ਰਭਾਤ ਜਿਵੇਂ ਹੀ ਪ੍ਰਭਾਤ ਮਾਰਕੀਟ ਪੁਲ ਤੋਂ ਹਨੂੰਮਾਨ ਮੂਰਤੀ ਤਿਰਾਹੇ ਵੱਲ ਵਧਿਆ ਤਾਂ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨੂੰ ਦੇਖ ਕੇ ਉਸ ਨੇ ਬਚਣ ਦੀ ਕੋਸ਼ਿਸ਼ ਕੀਤੀ। ਕਾਹਲੀ ਵਿਚ ਉਹ ਇਕ ਬਾਈਕ ਨਾਲ ਟਕਰਾ ਕੇ ਸੜਕ ਉਤੇ ਡਿੱਗ ਗਿਆ, ਜਿਸ ਦੌਰਾਨ ਟਰੱਕ ਨੇ ਉਸ ਨੂੰ ਦਰੜ ਦਿੱਤਾ।
ਹਾਦਸੇ ਤੋਂ ਬਾਅਦ ਟਰੱਕ ਨੂੰ ਲਾਈ ਅੱ-ਗ
ਇਸ ਹਾਦਸੇ ਤੋਂ ਬਾਅਦ ਟਰੱਕ ਨੂੰ ਅੱਗ ਲਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਟਰੱਕ ਵਿਚ ਲੱਗੀ ਅੱ-ਗ ਉਤੇ ਕਾਬੂ ਪਾਇਆ। ਉਦੋਂ ਤੱਕ ਟਰੱਕ ਦਾ ਕੈਬਿਨ ਸੜ ਕੇ ਸੁਆਹ ਹੋ ਚੁੱਕਿਆ ਸੀ। ਮੁਰਾਦਾਬਾਦ ਦੇ ਐਸ. ਪੀ. ਅਖਿਲੇਸ਼ ਸਿੰਘ ਭਦੌਰੀਆ ਮੁਤਾਬਕ ਕੁਝ ਸ਼ਰਾਰਤੀ ਅਨਸਰਾਂ ਨੇ ਟਰੱਕ ਨੂੰ ਅੱ-ਗ ਲਾ ਦਿੱਤੀ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਲੋਕਾਂ ਨੇ ਟ੍ਰੈਫਿਕ ਪੁਲਿਸ ਉਤੇ ਲਾਏ ਗੰਭੀਰ ਦੋਸ਼
ਮੌਕੇ ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਵਾਹਨਾਂ ਦੀ ਵਾਰ-ਵਾਰ ਚੈਕਿੰਗ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਜਦੋਂ ਉਹ ਘਰ ਤੋਂ ਥੋੜ੍ਹੀ ਦੂਰੀ ਉਤੇ ਵੀ ਜਾਂਦੇ ਹਨ ਤਾਂ ਵਾਰ-ਵਾਰ ਚੈਕਿੰਗ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ, ਚਲਾਨ ਕੱਟਦੀ ਹੈ। ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੈ। ਪਰ ਇੰਨਾ ਵੱਡਾ ਟਰੱਕ ਬਿਨਾਂ ਐਂਟਰੀ ਦੇ ਅੰਦਰ ਵੜ ਜਾਂਦਾ ਹੈ ਤਾਂ ਪੁਲਿਸ ਦੇ ਕੰਨਾਂ ਉਤੇ ਜੂੰ ਤੱਕ ਨਹੀਂ ਸਰਕਦੀ। ਵੱਡੇ ਵਾਹਨ ਨੋ ਐਂਟਰੀ ਵਿੱਚੋਂ ਆਸਾਨੀ ਨਾਲ ਲੰਘ ਜਾਂਦੇ ਹਨ। ਇਨ੍ਹਾਂ ਨੂੰ ਰੋਕਿਆ ਨਹੀਂ ਜਾਂਦਾ, ਹਰ ਰੋਜ਼ ਕਿਸੇ ਨਾ ਕਿਸੇ ਨਾਲ ਹਾਦਸਾ ਵਾਪਰਦਾ ਹੈ। ਹਰ ਵਾਰ ਜਾਂਚ ਦੀ ਗੱਲ ਹੁੰਦੀ ਹੈ ਅਤੇ ਕੁਝ ਦਿਨਾਂ ਬਾਅਦ ਫਿਰ ਤੋਂ ਵੱਡੀਆਂ ਗੱਡੀਆਂ ਨੋ ਐਂਟਰੀ ਵਿੱਚ ਚੱਲਣ ਲੱਗ ਜਾਂਦੀਆਂ ਹਨ।