ਇਹ ਦੁਖਦ ਮਾਮਲਾ ਹਰਿਆਣਾ, ਫਰੀਦਾਬਾਦ ਤੋਂ ਸਾਹਮਣੇ ਆਇਆ ਹੈ। ਜੇਕਰ ਤੁਹਾਡੇ ਘਰ ਵਿਚ ਦੋ ਬੱਚੇ ਹਨ ਅਤੇ ਤੁਸੀਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਤੁਲਨਾ ਕਰਦੇ ਹੋ ਜਾਂ ਕਦੇ-ਕਦੇ ਇੱਕ ਬੱਚੇ ਨੂੰ ਜ਼ਿਆਦਾ ਪਿਆਰ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਪੜ੍ਹਨੀ ਬਹੁਤ ਜਰੂਰੀ ਹੈ। ਇਹ ਖਬਰ ਸੁਣ ਕੇ ਯਕੀਨਨ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਬੱਲਭਗੜ੍ਹ ਵਿਚ ਇਕ 15 ਸਾਲ ਨਾਬਾ-ਲਗ ਲੜਕੀ ਨੇ ਓਮਜੀ ਨਾਮ ਦੇ ਆਪਣੇ 12 ਸਾਲ ਉਮਰ ਦੇ ਭਰਾ ਦਾ ਸਿਰਫ ਇਸ ਲਈ ਕ-ਤ-ਲ ਕਰ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦੇ ਮਾਤਾ ਪਿਤਾ ਉਸ ਨਾਲੋਂ ਉਸ ਦੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਹਨ।
ਬੱਲਭਗੜ੍ਹ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੰਗਲਵਾਰ ਦੇਰ ਸ਼ਾਮ ਨੂੰ ਪਤਾ ਲੱਗਿਆ ਕਿ 12 ਸਾਲ ਲੜਕੇ ਦਾ ਗਲਾ ਦਬਾ ਕੇ ਉਸ ਦੇ ਘਰ ਵਿਚ ਹੀ ਕ-ਤ-ਲ ਕਰ ਦਿੱਤਾ ਗਿਆ ਹੈ। ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਉਹ ਅਤੇ ਉਸ ਦਾ ਪਤੀ ਦੋਵੇਂ ਨੌਕਰੀ ਕਰਦੇ ਹਨ। ਮੰਗਲਵਾਰ ਦੇਰ ਸ਼ਾਮ ਜਦੋਂ ਉਹ ਆਪਣੀ ਨੌਕਰੀ ਤੋਂ ਵਾਪਸ ਆਏ ਤਾਂ ਦੇਖਿਆ ਕਿ ਉਸ ਦਾ ਲੜਕਾ ਚਾਦਰ ਲੈਕੇ ਪਿਆ ਸੀ। ਪਹਿਲਾਂ ਬੇਟੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਨਾ ਉਠਿਆ ਤਾਂ ਚਾਦਰ ਲਾਹ ਕੇ ਦੇਖਿਆ ਗਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਲੜਕੇ ਦੀ ਮਾਂ ਦੇ ਮੁਤਾਬਕ ਬੱਚੇ ਦਾ ਗਲਾ ਦਬਾ ਕੇ ਕ-ਤ-ਲ ਕੀਤਾ ਗਿਆ ਸੀ। ਜਦੋਂ ਕਿ ਉਸ ਸਮੇਂ ਘਰ ਵਿਚ ਸਿਰਫ਼ ਉਹ ਅਤੇ ਉਸ ਦੀ ਵੱਡੀ ਭੈਣ ਹੀ ਮੌਜੂਦ ਸਨ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਪੁਲਿਸ ਦਾ ਪਹਿਲਾ ਸ਼ੱਕ ਮ੍ਰਿਤਕ ਲੜਕੇ ਦੀ ਭੈਣ ਉਤੇ ਗਿਆ। ਜਿਸ ਦੀ ਉਮਰ 15 ਸਾਲ ਹੈ। ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਪੁੱਛ ਗਿੱਛ ਸ਼ੁਰੂ ਕੀਤੀ ਤਾਂ ਜੋ ਕ-ਤ-ਲ ਦਾ ਕਾਰਨ ਸਾਹਮਣੇ ਆਇਆ ਉਸ ਨੂੰ ਸੁਣ ਕੇ ਪੁਲਿਸ ਵਾਲਿਆਂ ਦੇ ਵੀ ਹੋਸ਼ ਉੱਡ ਗਏ। ਅਸਲ ਵਿਚ, ਨਾਬਾਲਗ ਲੜਕੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਉੱਤਰ ਪ੍ਰਦੇਸ਼ ਵਿਚ ਆਪਣੇ ਦਾਦਾ-ਦਾਦੀ ਦੇ ਨਾਲ ਰਹਿਕੇ ਪੜ੍ਹਦੇ ਸਨ। ਗਰਮੀਆਂ ਦੀਆਂ ਛੁੱਟੀਆਂ ਵਿਚ ਕੁਝ ਦਿਨ ਪਹਿਲਾਂ ਹੀ ਆਪਣੇ ਮਾਤਾ-ਪਿਤਾ ਨਾਲ ਬੱਲਭਗੜ੍ਹ ਆਏ ਸਨ।
ਪੁਲਿਸ ਦੇ ਦੱਸਣ ਮੁਤਾਬਕ ਲੜਕੀ ਸੋਚਦੀ ਸੀ ਕਿ ਉਸ ਦੇ ਮਾਪੇ ਆਪਣੇ ਪੁੱਤਰ ਨੂੰ ਵੱਧ ਪਿਆਰ ਕਰਦੇ ਹਨ, ਉਸ ਨੂੰ ਨਹੀਂ। ਲੜਕੇ ਦੇ ਪਰਿਵਾਰ ਨੇ ਉਸ ਨੂੰ ਮੋਬਾਈਲ ਫੋਨ ਦਿੱਤਾ ਹੋਇਆ ਸੀ। ਮੰਗਲਵਾਰ ਨੂੰ ਉਸ ਦਾ ਭਰਾ ਗੇਮ ਖੇਡ ਰਿਹਾ ਸੀ ਤਾਂ ਲੜਕੀ ਨੇ ਉਸ ਤੋਂ ਮੋਬਾਈਲ ਫੋਨ ਮੰਗਿਆ। ਜਦੋਂ ਭਰਾ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱਸੇ ਵਿਚ ਆ ਕੇ ਉਸ ਦਾ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ।