ਪੰਜਾਬ ਦੇ ਫਰੀਦਕੋਟ ਜਿਲ੍ਹੇ ਵਿਚ ਸਹੁਰੇ ਪਿੰਡ ਢੈਪਈ ਤੋਂ ਪਰਿਵਾਰ ਸਮੇਤ ਘਰ ਪਰਤ ਰਹੇ ਵਿਅਕਤੀ ਦਾ ਉਸ ਦੇ ਸਹੁਰੇ ਘਰ ਦੇ ਗੁਆਂਢੀਆਂ ਨੇ ਕ-ਤ-ਲ ਕਰ ਦਿੱਤਾ। ਦੋਸ਼ੀਆਂ ਨੇ ਉਸ ਉਤੇ ਤੇਜ਼-ਧਾਰ ਚੀਜ਼ਾਂ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਉਸ ਵਿਅਕਤੀ ਨੂੰ ਬਚਾਉਂਦੇ ਹੋਏ ਦੋ ਰਿਸ਼ਤੇਦਾਰ ਵੀ ਜ਼ਖਮੀ ਹੋ ਗਏ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦਾ ਕਾਰਨ ਕੋਈ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਪਰਿਵਾਰ ਦੇ ਨਾਲ ਗਿਆ ਸੀ ਸਹੁਰੇ ਪਿੰਡ
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਥਾਣਾ ਜੈਤੋ ਦੀ ਪੁਲਿਸ ਨੇ ਘਟਨਾ ਦੀ ਜਾਣਕਾਰੀ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਵਿੱਕਰ ਸਿੰਘ ਉਮਰ 46 ਸਾਲ ਪਿੰਡ ਹਰੀ ਨੌਂ ਆਪਣੇ ਸਹੁਰੇ ਦੀ ਸਿਹਤ ਦਾ ਪਤਾ ਲੈਣ ਬੀਤੇ ਕੱਲ੍ਹ ਪਰਿਵਾਰ ਸਮੇਤ ਸਹੁਰੇ ਪਿੰਡ ਢੈਪਈ ਗਿਆ ਸੀ। ਅੱਜ ਉਹ ਪਰਿਵਾਰ ਸਮੇਤ ਵਾਪਸ ਘਰ ਪਰਤ ਰਿਹਾ ਸੀ। ਮ੍ਰਿਤਕ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ ਇਸ ਦੌਰਾਨ ਪੇਕੇ ਘਰ ਦੇ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਤੇਜ਼-ਧਾਰ ਹਥਿ-ਆਰਾਂ ਨਾਲ ਵਾਰ ਕਰ ਦਿੱਤਾ।
ਪਤਨੀ ਨੇ ਪੁਲਿਸ ਤੋਂ ਮੰਗਿਆ ਇਨਸਾਫ
ਇਸ ਹਮਲੇ ਵਿਚ ਪਤੀ ਵਿੱਕਰ ਸਿੰਘ ਦੀ ਮੌ-ਤ ਹੋ ਗਈ। ਜਦੋਂ ਕਿ ਇਸ ਦੌਰਾਨ ਬਚਾਅ ਲਈ ਆਏ ਦੋ ਰਿਸ਼ਤੇਦਾਰ ਵੀ ਜ਼ਖਮੀ ਹੋ ਗਏ। ਪਤਨੀ ਵਲੋਂ ਪੁਲਿਸ ਨੂੰ ਇਨਸਾਫ਼ ਦੀ ਅਪੀਲ ਕੀਤੀ ਗਈ ਹੈ। ਇਸ ਘਟਨਾ ਸਬੰਧੀ ਡੀ. ਐਸ. ਪੀ. ਜੈਤੋ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਇਸ ਵਿੱਚ ਵਿੱਕਰ ਸਿੰਘ ਨਾਮ ਦੇ ਵਿਅਕਤੀ ਦੀ ਮੌ-ਤ ਹੋ ਗਈ ਹੈ ਅਤੇ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਵਿਚ ਇਕ ਦੋਸ਼ੀ ਵੀ ਜ਼ਖਮੀ ਹੈ। ਮ੍ਰਿਤਕ ਦੇ ਲੜਕੇ ਹਰਮਨ ਦੇ ਬਿਆਨ ਉਤੇ ਦੋਸ਼ੀਆਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।