ਏਜੰਸੀ ਦੇ ਮਾਲਕ ਨੂੰ ਰੋਟੀ ਖਾਣ ਦਾ ਕਹਿ ਕੇ ਗਿਆ ਸੀ ਨੌਜਵਾਨ, 3 ਦਿਨਾਂ ਬਾਅਦ ਇਸ ਥਾਂ ਤੋਂ ਮਿਲੀ ਦੇਹ

Punjab

ਪੰਜਾਬ ਵਿਚ ਅਬੋਹਰ ਸ਼ਹਿਰ ਦੀ ਪੁਲਿਸ ਵਲੋਂ ਪਿਛਲੇ 3 ਦਿਨਾਂ ਤੋਂ ਗੁੰਮ ਹੋਏ ਇਕ ਨੌਜਵਾਨ ਦੀ ਦੇਹ ਬਰਾਮਦ ਕੀਤੀ ਗਈ ਹੈ। ਇਹ ਦੇਹ ਹਨੂੰਮਾਨਗੜ੍ਹ ਬਾਈਪਾਸ ਨੇੜੇ ਮਲੂਕਪੁਰਾ ਤੋਂ ਬਰਾਮਦ ਹੋਈ। ਪੁਲਿਸ ਨੇ ਨਰਸੇਵਾ ਨਰਾਇਣ ਸੇਵਾ ਦੇ ਸੇਵਾਦਾਰਾਂ ਦੀ ਮਦਦ ਦੇ ਨਾਲ ਦੇਹ ਨੂੰ ਨਹਿਰ ਵਿਚੋਂ ਕੱਢ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਇਸ ਨੌਜਵਾਨ ਨੇ ਖੁ-ਦ-ਕੁ-ਸ਼ੀ ਕੀਤੀ ਹੈ ਜਾਂ ਇਹ ਹਾਦਸਾ ਵਾਪਰਿਆ ਹੈ, ਪੁਲਿਸ ਇਸ ਬਾਰੇ ਦੋਵਾਂ ਪਾਸਿਆਂ ਤੋਂ ਜਾਂਚ ਕਰੇਗੀ।

ਪੁਲਿਸ ਕੋਲ ਪਹਿਲਾਂ ਦਰਜ ਕਰਵਾਈ ਗਈ ਸੀ ਗੁੰਮ ਹੋਣ ਦੀ ਰਿਪੋਰਟ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਦੇ ਰੂਪ ਵਜੋਂ ਹੋਈ ਹੈ। ਜੋ ਕਿ ਸਾਊਥ ਐਵੇਨਿਊ ਗਲੀ ਨੰਬਰ 12 ਦਾ ਰਹਿਣ ਵਾਲਾ ਸੀ ਅਤੇ ਇਕ ਮੈਡੀਕਲ ਏਜੰਸੀ ਦੇ ਵਿਚ ਕੰਮ ਕਰਦਾ ਸੀ। ਮੰਗਲਵਾਰ ਦੁਪਹਿਰ ਨੂੰ ਉਹ ਏਜੰਸੀ ਦੇ ਮਾਲਕ ਨੂੰ ਸੂਚਿਤ ਕਰਨ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣ ਲਈ ਆਪਣੇ ਮੋਟਰਸਾਈਕਲ (ਪੀ.ਬੀ.15ਡਬਲਯੂ-9104) ਉਤੇ ਸਵਾਰ ਹੋਕੇ ਉਥੋਂ ਗਿਆ ਸੀ ਪਰ ਨਾ ਤਾਂ ਉਹ ਘਰ ਪਹੁੰਚਿਆ ਅਤੇ ਨਾ ਹੀ ਏਜੰਸੀ ਵਿਚ ਵਾਪਸ ਗਿਆ। ਇਸ ਸਬੰਧੀ ਪੁਲਿਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਗਈ ਸੀ।

ਪਰਿਵਾਰਕ ਮੈਂਬਰਾਂ ਨੇ ਕੀਤੀ ਮ੍ਰਿਤਕ ਦੀ ਪਹਿਚਾਣ

ਪੁਲਿਸ ਨੂੰ ਜਾਂਚ ਦੌਰਾਨ ਵੀਰਵਾਰ ਨੂੰ ਪਿੰਡ ਕਾਲਾ ਟਿੱਬਾ ਨੇੜੇ ਲੰਘਦੀ ਇੱਕ ਨਹਿਰ ਦੇ ਕੰਢੇ ਸੁਨੀਲ ਦਾ ਮੋਟਰਸਾਈਕਲ ਖੜ੍ਹਾ ਮਿਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪੁਲਿਸ ਨੇ ਉਸ ਦੀ ਨਹਿਰ ਵਿੱਚ ਭਾਲ ਕਰਨੀ ਸ਼ੁਰੂ ਕਰ ਦਿੱਤੀ। ਵੀਰਵਾਰ ਦੇਰ ਸ਼ਾਮ ਨੂੰ ਉਸ ਦੀ ਦੇਹ ਨਹਿਰ ਵਿੱਚੋਂ ਮਿਲ ਗਈ।

ਦੇਹ ਮਿਲਣ ਬਾਰੇ ਸੂਚਨਾ ਮਿਲਦੇ ਹੀ ਨਰਸੇਵਾ ਨਰਾਇਣ ਸੇਵਾ ਦੇ ਸੇਵਾਦਾਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਨੇ ਮੌਕੇ ਉਤੇ ਪਹੁੰਚ ਕੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਥਾਣਾ ਸਿਟੀ ਦੇ ਇੰਚਾਰਜ ਸੰਜੀਵ ਤਰਮਾਲਾ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ। ਨੌਜਵਾਨ ਦੇ ਪਰਿਵਾਰ ਨੂੰ ਬੁਲਾਇਆ ਗਿਆ ਅਤੇ ਦੇਹ ਦੀ ਪਹਿਚਾਣ ਕਰਵਾਈ ਗਈ। ਇਸ ਤੋਂ ਬਾਅਦ ਮਾਮਲਾ ਦਰਜ ਕਰਕੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *