ਛੁੱਟੀਆਂ ਹੋਣ ਤੇ ਰਿਸ਼ਤੇਦਾਰੀ ਵਿਚ ਗਏ, ਚੌਥੀ ਕਲਾਸ ਦੇ ਲੜਕੇ ਨਾਲ ਵਾਪਰਿਆ ਦੁਖਦ ਭਾਣਾ, ਘਰ ਵਿਚ ਮਾਤਮ

Punjab

ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੇ ਸੰਜੇ ਨਗਰ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ ਉਮਰ 8 ਸਾਲ ਦੇ ਕਰੀਬ ਬੱ-ਚੇ ਦੀ ਦੇਹ ਸ਼ਨੀਵਾਰ ਨੂੰ ਵਾਟਰ ਵਰਕਸ ਦੀ ਟੈਂਕੀ ਤੋਂ ਬਰਾਮਦ ਹੋਈ। ਸ਼ੁੱਕਰਵਾਰ ਨੂੰ ਹੀ ਪੁਲਿਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰ ਕੇ ਬੱ-ਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਕੁੱਤਿਆਂ ਦੀ ਟੀਮ ਦੀ ਮਦਦ ਨਾਲ ਸ਼ਨੀਵਾਰ ਨੂੰ ਬੱਚੇ ਦੀ ਦੇਹ ਬਰਾਮਦ ਕੀਤੀ ਹੈ।

ਫਿਰੋਜ਼ਪੁਰ ਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੀ ਰਹਿਣ ਵਾਲੀ ਸੰਦੀਪ ਕੌਰ ਪਤਨੀ ਭਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਰਿਸ਼ਤੇਦਾਰ ਫਰੀਦਕੋਟ ਦੇ ਸੰਜੇ ਨਗਰ ਵਿਚ ਰਹਿੰਦੇ ਹਨ। ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਉਹ 1 ਜੂਨ ਨੂੰ ਆਪਣੇ ਤਿੰਨ ਬੱਚਿਆਂ ਨਾਲ ਉਨ੍ਹਾਂ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਉਸੇ ਦਿਨ ਉਸ ਦਾ ਅੱਠ ਸਾਲਾ ਪੁੱਤਰ ਗੁਰਨੂਰ ਸਿੰਘ ਹੋਰ ਬੱਚਿਆਂ ਨਾਲ ਗਲੀ ਵਿੱਚ ਖੇਡ ਰਿਹਾ ਸੀ। ਕਾਫੀ ਦੇਰ ਬਾਅਦ ਬੱਚੇ ਘਰ ਵਾਪਸ ਆਏ ਪਰ ਗੁਰਨੂਰ ਵਾਪਸ ਨਹੀਂ ਆਇਆ।

ਜਦੋਂ ਉਸ ਉਨ੍ਹਾਂ ਤੋਂ ਪੁੱਛਿਆ ਤਾਂ ਉਸ ਨੂੰ ਕੁਝ ਪਤਾ ਨਹੀਂ ਲੱਗਿਆ। ਗੁਰਨੂਰ ਦੀ ਹਰ ਥਾਂ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਜਾਣਕਾਰੀ ਨਾ ਮਿਲਣ ਉਤੇ ਉਸ ਨੇ ਥਾਣਾ ਸਿਟੀ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਥਾਣਾ ਸਿਟੀ 2 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗੁਰਨੂਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸ਼ਨੀਵਾਰ ਨੂੰ ਪੁਲਿਸ ਨੂੰ ਗੁਰਨੂਰ ਦੀ ਦੇਹ ਵਾਟਰ ਵਰਕਸ ਦੀ ਟੈਂਕੀ ਵਿਚ ਹੇਠਾਂ ਪਈ ਮਿਲੀ।

ਇਸ ਮਾਮਲੇ ਸਬੰਧੀ ਥਾਣਾ ਸਿਟੀ 2 ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਬੱ-ਚੇ ਗੁਰਨੂਰ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਬੱਚਾ ਗਲਤੀ ਨਾਲ ਟੈਂਕੀ ਵਿੱਚ ਡਿੱਗਿਆ ਜਾਂ ਕਿਸੇ ਵਲੋਂ ਜਾਣਬੁੱਝ ਕੇ ਉੱਥੇ ਸੁੱਟਿਆ ਗਿਆ ਹੈ।

Leave a Reply

Your email address will not be published. Required fields are marked *