ਘਰੋਂ ਸਕੂਟਰੀ ਤੇ ਗਿਆ ਸੀ ਕਿਸਾਨ ਆਗੂ, ਪਰ ਭੇਦ ਭਰੇ ਹਾਲ ਵਿਚ, ਇਸ ਥਾਂ ਤੋਂ ਮਿਲੀ ਦੇਹ, ਘਰ ਵਿਚ ਸੋਗ

Punjab

ਪੰਜਾਬ ਵਿਚ ਪਟਿਆਲਾ ਜ਼ਿਲ੍ਹੇ ਦੀ ਭਾਖੜਾ ਨਹਿਰ ਵਿੱਚੋਂ ਸ਼ਨੀਵਾਰ ਨੂੰ ਇੱਕ ਨੌਜਵਾਨ ਦੀ ਦੇਹ ਬਰਾਮਦ ਕੀਤੀ ਗਈ ਹੈ। ਜਿਸ ਦੀ ਪਹਿਚਾਣ ਮਹਿਕਪ੍ਰੀਤ ਸਿੰਘ ਵਾਸੀ ਪਿੰਡ ਭੋਗੀਵਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਰੂਪ ਵਜੋਂ ਹੋਈ ਹੈ। ਮਹਿਕਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਯੂਥ ਜਨਰਲ ਸਕੱਤਰ ਹਨ। ਇਸ ਮਾਮਲੇ ਸਬੰਧੀ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ 31 ਮਈ ਨੂੰ ਨਾਭਾ ਰੋਡ ਉਤੇ ਭਾਖੜਾ ਨਹਿਰ ਦੇ ਕੰਢੇ ਤੋਂ ਇੱਕ ਲਾਵਾਰਸ ਖੜ੍ਹੀ ਸਕੂਟਰੀ ਮਿਲੀ ਸੀ।

ਉਸ ਸਕੂਟਰੀ ਦੇ ਵਿੱਚੋਂ ਮਹਿਕਪ੍ਰੀਤ ਸਿੰਘ ਨਾਲ ਸਬੰਧਤ ਕੁਝ ਕਾਗਜ਼ ਪੱਤਰ ਅਤੇ ਹੋਰ ਸਾਮਾਨ ਮਿਲਿਆ ਸੀ। ਜਿਸ ਦੇ ਆਧਾਰ ਉਤੇ ਗੋਤਾਖੋਰਾਂ ਨੇ ਮਹਿਕਪ੍ਰੀਤ ਸਿੰਘ ਦੀ ਨਹਿਰ ਵਿਚ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸ਼ਨੀਵਾਰ ਨੂੰ ਮਹਿਕਪ੍ਰੀਤ ਸਿੰਘ ਦੀ ਦੇਹ ਪਟਿਆਲਾ ਦੇ ਪਿੰਡ ਢੈਂਠਲ ਨੇੜੇ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ। ਉਸ ਤੋਂ ਬਾਅਦ ਦੇਹ ਨੂੰ ਪੁਲਿਸ ਹਵਾਲੇ ਕਰ ਕੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ।

ਦੂਜੇ ਪਾਸੇ ਥਾਣਾ ਸੈਂਚਰੀ ਇੰਨਕਲੇਵ ਤੋਂ ਇਸ ਮਾਮਲੇ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਮਹਿਕਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਐਮ. ਟੈਕ ਦਾ ਵਿਦਿਆਰਥੀ ਸੀ। ਮਹਿਕਪ੍ਰੀਤ ਸਿੰਘ ਦੀ ਉਮਰ 24 ਸਾਲ ਸੀ ਅਤੇ ਉਹ ਯੂਨੀਵਰਸਿਟੀ ਦੇ ਨੇੜੇ ਹੀ ਇੱਕ ਪੀਜੀ ਵਿੱਚ ਰਹਿੰਦਾ ਸੀ। ਪਿੰਡ ਭੋਗੀਵਾਲ ਦੇ ਮੌਜੂਦਾ ਸਰਪੰਚ ਪਿਤਾ ਰਾਜਵਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਪੁੱਤਰ ਮਹਾਕਪ੍ਰੀਤ ਸਿੰਘ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਸੀ। ਉਹ 31 ਮਈ ਨੂੰ ਸਕੂਟਰੀ ਤੇ ਗਿਆ ਸੀ ਅਤੇ ਫਿਰ ਵਾਪਸ ਨਹੀਂ ਆਇਆ। ਪੁਲਿਸ ਵਲੋਂ ਪਿਤਾ ਦੇ ਬਿਆਨਾਂ ਉਤੇ ਤੇ ਮਾਮਲੇ ਵਿੱਚ ਧਾਰਾ 174 ਸੀਆਰਪੀਸੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ।

Leave a Reply

Your email address will not be published. Required fields are marked *