ਗੁਆਂਢੀਆਂ ਨੇ ਮੁਕਾਈ ਸਾਬਕਾ ਸਰਪੰਚ ਦੀ ਜਿੰਦਗੀ, ਪੁਲਿਸ ਸ਼ਿਕਾਇਤ ਵਿਚ ਮ੍ਰਿਤਕ ਦੇ ਪੁੱਤ ਨੇ ਦੱਸੀਆਂ ਇਹ ਗੱਲਾਂ

Punjab

ਪੰਜਾਬ ਸੂਬੇ ਦੇ ਫਿਰੋਜ਼ਪੁਰ ਜਿਲ੍ਹੇ ਵਿੱਚ ਖੇਤ ਦੀ 5 ਫੁੱਟ ਜਮੀਨ ਦੇ ਰੌਲੇ ਪਿਛੇ ਇੱਕ 75 ਸਾਲਾ ਬਜੁਰਗ ਸਾਬਕਾ ਸਰਪੰਚ ਉਤੇ ਗੁਆਂਢੀਆਂ ਨੇ ਹ-ਮ-ਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰ ਉਸ ਨੂੰ ਚੁੱਕ ਕੇ ਘਰ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਤਿੰਨ ਗੁਆਂਢੀਆਂ ਦੇ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ।

ਅਹਿਮਦ ਫੰਡੀ ਦੇ ਰਹਿਣ ਵਾਲੇ ਮਨੋਹਰ ਸਿੰਘ ਨੇ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੂੰ ਆਪਣੇ ਵਲੋਂ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦਾ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਸੀ। ਉਨ੍ਹਾਂ ਦਾ ਖੇਤ ਦੀ 5 ਫੁੱਟ ਜ਼ਮੀਨ ਨੂੰ ਲੈ ਕੇ ਆਪਣੇ ਗੁਆਂਢੀਆਂ ਨਾਲ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ। ਪਿਤਾ ਦਲੀਪ ਸਿੰਘ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਖੇਤ ਵਿਚ ਗੇੜਾ ਮਾਰਨ ਲਈ ਗਿਆ ਸੀ। ਉਦੋਂ ਉਥੇ ਮੌਜੂਦ ਗੁਆਂਢੀ ਦੇਸਾ ਸਿੰਘ, ਜੱਜ ਸਿੰਘ ਅਤੇ ਬੂਟਾ ਸਿੰਘ ਨੇ ਉਸ ਦੇ ਪਿਤਾ ਉਤੇ ਵਾਰ ਕਰ ਦਿੱਤਾ।

ਘਰ ਵਿਚ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਮ੍ਰਿਤਕ

ਉਸ ਨੇ ਦੱਸਿਆ ਕਿ ਝਗੜੇ ਦੌਰਾਨ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਪਿਤਾ ਦੀਆਂ ਚੀ-ਕਾਂ ਸੁਣ ਕੇ ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਦੋਸ਼ੀ ਉਸ ਥਾਂ ਤੋਂ ਫ਼ਰਾਰ ਹੋ ਗਏ। ਉਹ ਤੁਰੰਤ ਪਿਤਾ ਦਲੀਪ ਨੂੰ ਚੁੱਕ ਕੇ ਘਰ ਲੈ ਆਏ, ਜਿੱਥੇ ਇਲਾਜ ਲਈ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਜਿਸ ਨੇ ਉਸ ਦੇ ਪਿਤਾ ਦੀ ਜਾਂਚ ਕਰਨ ਉਪਰੰਤ ਦੱਸਿਆ ਕਿ ਦਲੀਪ ਸਿੰਘ ਦੀ ਮੌ-ਤ ਹੋ ਚੁੱਕੀ ਹੈ। ਦੋਸ਼ੀਆਂ ਨੇ ਪੰਜ ਫੁੱਟ ਜਗ੍ਹਾ ਨੂੰ ਲੈ ਕੇ ਉਸ ਦੇ ਪਿਤਾ ਉਤੇ ਵਾਰ ਕਰ ਦਿੱਤਾ ਸੀ।

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ

ਇਸ ਮਾਮਲੇ ਸਬੰਧੀ ਏ. ਐੱਸ. ਆਈ. ਰੋਸ਼ਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ-ਕਰਤਾ ਦੀ ਸ਼ਿਕਾਇਤ ਦੇ ਆਧਾਰ ਉਤੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *