ਪਿਤਾ ਨੇ ਜਮੀਨ ਵੇਚ ਕੇ ਮੰਗ ਪੂਰੀ ਕਰਨ ਲਈ ਮੰਗਿਆ ਸਮਾਂ, ਫਿਰ ਵੀ ਸਹੁਰੇ ਘਰੋਂ ਮਿਲੀ ਧੀ ਦੀ ਦੇਹ

Punjab

ਬਿਹਾਰ ਦੇ ਵੈਸ਼ਾਲੀ ਵਿੱਚ ਇੱਕ ਪਿਓ ਆਪਣੀ ਧੀ ਦੀ ਜਾਨ ਦੀ ਭੀਖ ਮੰਗਦਾ ਰਿਹਾ। ਉਸ ਨੇ ਸਹੁਰੇ ਪਰਿਵਾਰ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਸੀ। ਉਸ ਨੇ ਜ਼ਮੀਨ ਵੇਚ ਕੇ ਹਨੂੰਮਾਨ ਜੀ ਦਾ ਸੋਨੇ ਦਾ ਲਾਕੇਟ ਅਤੇ ਮੋਟਰਸਾਈਕਲ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਉਸ ਨੂੰ ਬੇਟੀ ਦੀ ਦੇਹ ਮਿਲੀ।

ਇਹ ਮਾਮਲਾ ਮਹੂਆ ਥਾਣਾ ਏਰੀਏ ਦੇ ਮੁਕੰਦਪੁਰ ਦਾ ਹੈ। ਜਿੱਥੇ ਬੁੱਧਵਾਰ ਨੂੰ ਇਕ ਵਿਆਹੀ ਹੋਈ ਮਹਿਲਾ ਦੀ ਦੇਹ ਸ਼ੱ-ਕੀ ਹਾਲ ਵਿਚ ਮਿਲੀ। ਇਸ ਮਹਿਲਾ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਪਿਤਾ ਨੇ ਦੋਸ਼ ਲਾਇਆ ਹੈ ਕਿ ਧੀ ਦੇ ਵਿਆਹ ਤੋਂ ਪਹਿਲਾਂ ਤੋਂ ਹੀ ਸਹੁਰੇ ਪਰਿਵਾਰ ਵਾਲੇ ਹਨੂੰਮਾਨ ਜੀ ਦਾ ਸੋਨੇ ਦਾ ਲਾਕੇਟ ਅਤੇ ਮੋਟਰਸਾਈਕਲ ਦੀ ਮੰਗ ਕਰ ਰਹੇ ਸਨ।

ਹੁਣ ਦੇ ਦਿਨਾਂ ਵਿਚ ਜਦੋਂ ਹੱਦ ਤੋਂ ਵੱਧ ਬੇਟੀ ਨੂੰ ਦੁਖੀ ਕਰਨ ਲੱਗੇ ਤਾਂ ਪਿਤਾ ਨੇ ਜਮੀਨ ਵੇਚ ਕੇ ਮੰਗ ਪੂਰੀ ਕਰਨ ਲਈ ਉਨ੍ਹਾਂ ਤੋਂ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ। ਪਰ 7 ਜੂਨ ਨੂੰ ਬੇਟੀ ਦੀ ਦੇਹ ਮਿਲੀ। ਮ੍ਰਿਤਕ ਮਹਿਲਾ ਦੀ ਪਹਿਚਾਣ ਮਹੂਆ ਥਾਣਾ ਏਰੀਏ ਦੇ ਮੁਕੰਦਪੁਰ ਪਿੰਡ ਦੀ ਪੂਜਾ ਕੁਮਾਰੀ ਦੇ ਰੂਪ ਵਜੋਂ ਹੋਈ ਹੈ।

ਪੋਤੀ ਨੂੰ ਲੈ ਕੇ ਸਹੁਰੇ ਘਰ ਵਾਲੇ ਫਰਾਰ

ਪਿਤਾ ਰਵਿੰਦਰ ਰਾਏ ਦਾ ਕਹਿਣਾ ਹੈ ਕਿ ਧੀ ਦਾ ਗਲਾ ਦਬਾ ਕੇ ਕ-ਤ-ਲ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਗਲ ਉਤੇ ਫਾਹੇ ਦੇ ਨਿਸ਼ਾਨ ਹਨ। ਉਸ ਦੀ ਦੇਹ ਬੈੱਡ ਉਤੇ ਪਈ ਮਿਲੀ।ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋਵੇਗਾ।

ਇਸ ਘਟਨਾ ਦੇ ਬਾਅਦ ਤੋਂ ਹੀ ਸਹੁਰਾ ਪਰਿਵਾਰ ਮ੍ਰਿਤਕ ਦੀ ਡੇਢ ਸਾਲ ਦੀ ਬੇਟੀ ਨੂੰ ਲੈ ਕੇ ਫਰਾਰ ਹੈ। ਪਿਤਾ ਵੱਲੋਂ ਥਾਣੇ ਵਿਚ ਦਿੱਤੀ ਦਰਖਾਸਤ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

2020 ਵਿੱਚ ਹੋਇਆ ਸੀ ਵਿਆਹ

ਵਿੰਦਰ ਰਾਏ ਨੇ ਦੱਸਿਆ ਕਿ ਉਸ ਦੀ ਬੇਟੀ ਪੂਜਾ ਦਾ ਵਿਆਹ ਤਿੰਨ ਸਾਲ ਪਹਿਲਾਂ 9 ਨਵੰਬਰ 2020 ਨੂੰ ਮਹੂਆ ਥਾਣਾ ਏਰੀਏ ਦੇ ਮੁਕੰਦਪੁਰ ਪਿੰਡ ਵਾਸੀ ਦੇਵੀ ਲਾਲ ਦੇ ਪੁੱਤਰ ਮੁਕੇਸ਼ ਰਾਏ ਨਾਲ ਹੋਇਆ ਸੀ। ਉਨ੍ਹਾਂ ਵਲੋਂ ਵਿਆਹ ਵਿੱਚ ਇੱਛਾ ਅਨੁਸਾਰ ਸਾਮਾਨ ਵੀ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ ਸੀ ਪਰ ਕੁਝ ਸਮੇਂ ਬਾਅਦ ਉਸ ਦਾ ਜਵਾਈ ਅਤੇ ਪਰਿਵਾਰਕ ਮੈਂਬਰ ਹਨੂੰਮਾਨ ਜੀ ਦਾ ਸੋਨੇ ਦਾ ਲਾਕੇਟ ਅਤੇ ਮੋਟਰਸਾਈਕਲ ਦੀ ਮੰਗ ਕਰਨ ਲੱਗ ਪਏ ਸਨ। ਜਦੋਂ ਅਸੀਂ ਉਨ੍ਹਾਂ ਦੀ ਮੰਗ ਪੂਰੀ ਨਾ ਕਰ ਸਕੇ ਤਾਂ ਸਾਡੀ ਬੇਟੀ ਨੂੰ ਮਾ-ਰ ਦਿੱਤਾ ਗਿਆ।

ਦੋਸ਼ੀ ਪਤੀ ਗ੍ਰਿਫਤਾਰ

ਤੁਹਾਨੂੰ ਦੱਸ ਦੇਈਏ ਕਿ ਜਦੋਂ ਨੇੜੇ ਦੇ ਲੋਕਾਂ ਨੇ ਚੀ-ਕਾਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਮਹਿਲਾ ਦੇ ਮਾਪਿਆਂ ਨੂੰ ਸੂਚਨਾ ਦਿੱਤੀ। ਮੌਕੇ ਉਤੇ ਪਹੁੰਚੇ ਪਿਤਾ ਨੇ ਬੇਟੀ ਨੂੰ ਬੈੱਡ ਉਤੇ ਮ੍ਰਿਤਕ ਪਾਇਆ। ਮਹੂਆ ਦੇ ਐਸ. ਡੀ. ਪੀ. ਓ. ਸੁਰਭ ਸੁਮਨ ਨੇ ਦੱਸਿਆ ਕਿ ਮੁਕੰਦਪੁਰ ਪਿੰਡ ਵਿੱਚ ਇੱਕ ਬੰਦ ਕਮਰੇ ਵਿੱਚ ਇੱਕ ਵਿਆ-ਹੁਤਾ ਔਰਤ ਦੀ ਦੇਹ ਮਿਲਣ ਦੀ ਸੂਚਨਾ ਉਸ ਦੇ ਮਾਪਿਆਂ ਵਲੋਂ ਦਿੱਤੀ ਗਈ ਸੀ।

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮਹਿਲਾ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਦਰ ਹਸਪਤਾਲ ਹਾਜੀਪੁਰ ਭੇਜ ਦਿੱਤਾ। ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਛਾਪਾ ਮਾਰ ਕੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਦੋਸ਼ੀ ਪਤੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਬਾਕੀ ਫਰਾਰ ਲੋਕਾਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *