ਦੋ ਦਿਨ ਪਹਿਲਾਂ ਹੀ ਘਰ ਤੋਂ ਆਇਆ ਸੀ ਬੈਂਕ ਮੈਨੇਜਰ, ਹੁਣ ਕਮਰੇ ਵਿਚੋਂ ਇਸ ਹਾਲ ਵਿਚ ਮਿਲੀ ਦੇਹ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਸ਼ਹਿਰ ਦੇ ਅਮਰਪੁਰਾ ਇਲਾਕੇ ਵਿਚ ਇਕ ਘਰ ਵਿਚੋਂ ਸ਼ੱ-ਕੀ ਹਾਲ ਦੇ ਵਿਚ ਬੈਂਕ ਮੈਨੇਜਰ ਦੀ ਦੇਹ ਬਰਾਮਦ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੈਨੇਜਰ ਨੇ ਔਰਤ ਦੇ ਅੰਡਰ-ਗਾਰਮੈਂਟਸ ਪਾਏ ਹੋਏ ਅਤੇ ਉਸ ਦੀ ਦੇਹ ਰੱਸੀ ਨਾਲ ਲਟ-ਕਦੀ ਮਿਲੀ ਹੈ।

ਜਦੋਂ ਕਿ ਬੈਂਕ ਮੈਨੇਜਰ ਘਰ ਵਿਚ ਇਕੱਲਾ ਹੀ ਰਹਿੰਦਾ ਸੀ ਅਤੇ ਉਸ ਦੀ ਪਤਨੀ ਉਸ ਤੋਂ ਵੱਖ ਰਹਿੰਦੀ ਸੀ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਵਿਨੋਦ ਕੁਮਾਰ ਇੱਥੋਂ ਦੇ ਕੇਨਰਾ ਬੈਂਕ ਵਿਚ ਮੈਨੇਜਰ ਹੈ ਅਤੇ ਉਹ ਅਮਰਪੁਰਾ ਦੇ ਇਕ ਘਰ ਦੀ ਪਹਿਲੀ ਮੰਜ਼ਿਲ ਵਿਚ ਕਿਰਾਏ ਤੇ ਕਮਰਾ ਲੈ ਕੇ ਪਿਛਲੇ 2 ਸਾਲਾਂ ਤੋਂ ਰਹਿ ਰਿਹਾ ਸੀ। ਉਹ ਦੋ ਦਿਨ ਪਹਿਲਾਂ ਹੀ ਘਰ ਤੋਂ ਵਾਪਸ ਆਇਆ ਸੀ ਅਤੇ ਆਪਣੇ ਕਮਰੇ ਵਿਚ ਚਲਿਆ ਗਿਆ।

ਜਦੋਂ ਉਹ ਸ਼ੁੱਕਰਵਾਰ ਦੀ ਸਵੇਰੇ ਕੰਮ ਤੇ ਜਾਣ ਲਈ ਨਾ ਉਠਿਆ ਤਾਂ ਮਕਾਨ ਮਾਲਕ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਫਿਰ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਮੈਨੇਜਰ ਦੀ ਸ਼ੱ-ਕੀ ਹਾਲ ਵਿਚ ਦੇਹ ਮਿਲੀ।

ਹੱਥ ਰੱ-ਸੀ ਨਾਲ ਸੀ ਬੰਨ੍ਹੇ ਹੋਏ

ਜਿਸ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਵੀ ਮੌਕੇ ਉਤੇ ਬੁਲਾਇਆ ਗਿਆ। ਬਾਅਦ ਵਿਚ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਨੂੰ ਮੌਕੇ ਤੋਂ ਕੋਈ ਵੀ ਸੁਸਾ-ਈਡ ਨੋਟ ਬਰਾਮਦ ਨਹੀਂ ਹੋਇਆ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਇਹ ਸਭ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ CCTV ਕੈਮਰਿਆਂ ਦੀ ਜਾਂਚ ਕੀਤੀ ਹੈ ਪਰ ਉਨ੍ਹਾਂ ਤੋਂ ਕੋਈ ਸਬੂਤ ਨਹੀਂ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *