ਪੰਜਾਬ ਵਿਚ ਪਠਾਨਕੋਟ ਸ਼ਹਿਰ ਦੇ ਮਨਵਾਲ ਬਾਗ ਵਿਖੇ ਇਕ ਜੋੜੇ ਦਾ ਦੁਖਦ ਹਾਲ ਨਾਲ ਕ-ਤ-ਲ ਕਰ ਦਿੱਤਾ ਗਿਆ। ਜਿਸ ਕਾਰਨ ਪੂਰੇ ਇਲਾਕੇ ਵਿਚ ਭੈਅ ਵਰਗਾ ਮਹੌਲ ਹੋ ਗਿਆ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਇਹ ਕ-ਤ-ਲ ਵੀਰਵਾਰ ਦੀ ਸ਼ਾਮ ਨੂੰ ਹੀ ਕਰ ਦਿੱਤਾ ਗਿਆ ਸੀ ਪਰ ਇਸ ਘਟਨਾ ਦਾ ਪਤਾ ਦੇਰ ਰਾਤ ਨੂੰ 11 ਵਜੇ ਲੱਗਿਆ।
ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਰਾਜਕੁਮਾਰ ਉਮਰ 62 ਸਾਲ ਅਤੇ ਉਸ ਦੀ ਪਤਨੀ ਚੰਪਾ ਦੇਵੀ ਉਮਰ 57 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਮਲਾ-ਵਰਾਂ ਨੇ ਔਰਤ ਦੇ ਮੂੰਹ ਵਿਚ ਪਲਾਸਟਿਕ ਦੇ ਲਿਫਾਫੇ ਪਾ ਦਿੱਤੇ ਸਨ ਤਾਂ ਜੋ ਉਸ ਦੀ ਆਵਾਜ਼ ਬਾਹਰ ਨਾ ਪਹੁੰਚ ਸਕੇ। ਪਹਿਲੀ ਨਜ਼ਰ ਵਿਚ ਤਾਂ ਇਹ ਲੁੱਟ ਦਾ ਮਾਮਲਾ ਲੱਗ ਰਿਹਾ ਹੈ।
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਦੇ ਪਹਿਨੇ ਹੋਏ ਸਾਰੇ ਗਹਿਣੇ ਅਤੇ ਘਰ ਵਿੱਚ ਪਈ ਨਕਦੀ ਘਰੋਂ ਗਾਇਬ ਹੈ। ਇਸ ਦੇ ਨਾਲ ਹੀ ਘਰ ਵਿਚੋਂ ਇਕ ਸਕੂਟਰੀ ਵੀ ਗਾਇਬ ਦੱਸੀ ਜਾ ਰਹੀ ਹੈ। ਪਤੀ ਅਤੇ ਪਤਨੀ ਘਰ ਵਿਚ ਇਕੱਲੇ ਹੀ ਰਹਿੰਦੇ ਸਨ। ਉਨ੍ਹਾਂ ਦੇ ਦੋਵੇਂ ਪੁੱਤਰ ਇੰਗਲੈਂਡ ਵਿਚ ਰਹਿੰਦੇ ਹਨ, ਜਦੋਂ ਕਿ ਉਨ੍ਹਾਂ ਦੀ ਬੇਟੀ ਚੰਡੀਗੜ੍ਹ ਵਿਚ ਪੜ੍ਹ ਰਹੀ ਹੈ।
ਇਸ ਮਾਮਲੇ ਬਾਰੇ ਦੇਰ ਰਾਤ ਨੂੰ ਸੂਚਨਾ ਮਿਲਣ ਤੋਂ ਬਾਅਦ ਐਸ. ਐਸ. ਪੀ. ਹਰ ਕਮਲਪ੍ਰੀਤ ਸਿੰਘ ਖੱਖ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਦੀ ਸਵੇਰੇ ਮੌਕੇ ਦਾ ਮੁਆਇਨਾ ਕਰਨ ਪਹੁੰਚੇ ਡੀ. ਐਸ. ਪੀ. ਧਾਰਕਲਾ ਰਜਿੰਦਰ ਮਿਨਹਾਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਸਿੱਟੇ ਉਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਸਾਰਾ ਮਾਮਲਾ ਸਾਫ ਹੋ ਕੇ ਸਾਹਮਣੇ ਆ ਜਾਵੇਗਾ।