ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿਚ ਰਮਦਾਸ ਦੀ ਰਹਿਣ ਵਾਲੀ ਦੋ ਸਾਲ ਦੋ ਮਹੀਨੇ ਦੀ ਦਕਸ਼ਪ੍ਰੀਤ ਨੂੰ ਪੈਰ ਦੀ ਇਨਫੈਕਸ਼ਨ ਕਾਰਨ ਭਰਤੀ ਕਰਾਇਆ ਗਿਆ ਸੀ। ਟੀਕਾ ਲਾਉਣ ਤੋਂ ਬਾਅਦ ਬੱਚੇ ਦੀ ਮੌ-ਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਫੋਨ ਉਤੇ ਗੱਲ ਕਰਦੇ ਹੋਏ ਨਰਸ ਨੇ ਲਾਪ੍ਰਵਾਹੀ ਨਾਲ ਗਲਤ ਟੀ-ਕਾ ਲਾ ਦਿੱਤਾ। ਇਸ ਕਾਰਨ ਬੱਚੇ ਦੀ ਮੌ-ਤ ਹੋ ਗਈ। ਜਦੋਂ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਬੱਚਾ ਬਿਲਕੁਲ ਠੀਕ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਰੋਡ ਜਾਮ ਕਰ ਦਿੱਤਾ ਅਤੇ ਨਰਸ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਹਸਪਤਾਲ ਮੈਨੇਜਮੈਂਟ ਨੇ 4 ਮੈਂਬਰੀ ਕਮੇਟੀ ਬਣਾ ਕੇ 24 ਘੰਟਿਆਂ ਵਿਚ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।
ਇਹ ਪੂਰਾ ਮਾਮਲਾ
ਬੱਚੀ ਨੂੰ 3 ਜੂਨ ਨੂੰ ਦਾਖਲ ਕਰਵਾਇਆ ਗਿਆ ਸੀ। ਉਸ ਦੀ ਲੱਤ ਦੇ ਵਿੱਚ ਇਨਫੈਕਸ਼ਨ ਸੀ। ਬੱਚੀ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ 5 ਜੂਨ ਨੂੰ ਸਟਾਫ ਨਰਸ ਨੇ ਉਸ ਨੂੰ ਟੀਕਾ ਲਾਇਆ। ਟੀਕਾ ਲਾਉਣ ਤੋਂ 10 ਮਿੰਟ ਬਾਅਦ ਹੀ ਉਹ ਬੇਸੁੱਧ ਹੋ ਗਈ। ਇਹ ਟੀਕਾ ਸੋਮਵਾਰ ਨੂੰ ਲਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਸ ਦਾ ਅਸਰ ਬੱਚੀ ਨੂੰ 24 ਘੰਟੇ ਤੱਕ ਰਹੇਗਾ। 24 ਘੰਟਿਆਂ ਬਾਅਦ 48 ਘੰਟੇ ਆਖ ਦਿੱਤਾ ਗਿਆ ਅਤੇ ਬਾਅਦ ਵਿੱਚ ਟੀਕੇ ਦਾ ਅਸਰ 72 ਘੰਟੇ ਤੱਕ ਰਹਿਣ ਦੀ ਗੱਲ ਕਹੀ ਗਈ।
ਬੁੱਧਵਾਰ ਰਾਤ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਵੀਰਵਾਰ ਨੂੰ ਸਵੇਰੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਦਾ ਇਲਜ਼ਾਮ ਹੈ ਕਿ ਬੱਚੇ ਨੂੰ ਮੋਨੋਸੇਫ ਦਾ ਟੀਕਾ ਲਾਇਆ ਜਾਣਾ ਸੀ, ਜੋ ਕਿ ਇਨਫੈਕਸ਼ਨ ਤੋਂ ਲਗਦਾ ਹੈ, ਪਰ ਨਰਸ ਨੇ ਫੋਨ ਵਿੱਚ ਰੁੱਝੇ ਹੋਣ ਕਾਰਨ ਵਿਕੁਰੋਨਿਅਮ ਬ੍ਰੋਮਾਈਡ ਦਾ ਟੀਕਾ ਲਾ ਦਿੱਤਾ। ਇਸ ਕਾਰਨ ਬੱਚੇ ਦੀ ਮੌ-ਤ ਹੋ ਗਈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਇਹ ਟੀਕਾ ਨਹੀਂ ਲੱਗਦਾ।
ਮਾਂ ਅਤੇ ਦਾਦੀ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਨਹੀਂ ਮੰਨੀ ਨਰਸ
ਬੱਚੇ ਦੀ ਮਾਂ ਰਾਧਾ ਅਤੇ ਦਾਦੀ ਨੀਲਮ ਨੇ ਦੱਸਿਆ ਕਿ ਟੀਕਾ ਲਾਉਣ ਦੇ ਦੌਰਾਨ ਉਨ੍ਹਾਂ ਨੇ ਨਰਸ ਨੂੰ ਕਿਹਾ ਸੀ ਕਿ ਬੱਚੇ ਪੂਰਾ ਟੀਕਾ ਨਹੀਂ ਲਗਦਾ ਪਰ ਉਹ ਨਹੀਂ ਮੰਨੀ ਅਤੇ ਕਿਹਾ ਕਿ ਹੱਥ ਉਤੇ ਲੱਗੀ ਮਸ਼ੀਨ ਸਾਫ਼ ਕਰਨ ਲਈ ਟੀਕਾ ਲਗਾ ਰਹੀ ਹਾਂ। ਗਲਤ ਟੀਕਾ ਲਾਉਣ ਤੋਂ ਬਾਅਦ ਵੀ ਉਸ ਤੋਂ 5 ਹਜ਼ਾਰ ਰੁਪਏ ਦੀਆਂ ਦਵਾਈਆਂ ਮੰਗਵਾਈਆਂ ਗਈਆਂ
ਰੋਡ ਜਾਮ, ਫਿਰ ਵੀ ਹਸਪਤਾਲ ਤੋਂ ਕੋਈ ਨਹੀਂ ਪਹੁੰਚਿਆ
ਪਰਿਵਾਰਕ ਮੈਂਬਰਾਂ ਨੇ ਆਰੋਪ ਲਾਇਆ ਕਿ ਬੱਚੇ ਦੀ ਦੇਹ ਲੈ ਕੇ ਪੌਣੇ ਦੋ ਘੰਟੇ ਰੋਡ ਤੇ ਬੈਠੇ ਪਰ ਹਸਪਤਾਲ ਤੋਂ ਕੋਈ ਵੀ ਮਿਲਣ ਨਹੀਂ ਪਹੁੰਚਿਆ। ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪੁਲਿਸ ਐਮ. ਐਸ. ਦਫ਼ਤਰ ਪਹੁੰਚੀ। ਉੱਥੇ ਕਿਹਾ ਗਿਆ ਕਿ ਅਸੀਂ 6ਵੀਂ ਮੰਜ਼ਿਲ ਉਤੇ ਮਿਲਾਂਗੇ। ਜਦੋਂ ਉਹ ਉੱਥੇ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਹੇਠਾਂ ਦਫ਼ਤਰ ਵਿਚ ਚਲੇ ਗਏ ਹਨ। ਜਦੋਂ ਉਹ ਹੇਠਾਂ ਦੁਬਾਰਾ ਦਫ਼ਤਰ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਐਮ. ਐਸ. ਦੀ ਫਰੀਦਕੋਟ ਮੀਟਿੰਗ ਹੈ ਉਹ ਉਥੇ ਚਲੇ ਗਏ ਹਨ।
ਧਰਨੇ ਦੌਰਾਨ ਬੱਚੇ ਨੇ ਝਪਕੀ ਪਲਕ
ਧਰਨੇ ਉਤੇ ਬੈਠੇ ਪਰਿਵਾਰਕ ਮੈਂਬਰ ਇਨਸਾਫ਼ ਦੀ ਗੁਹਾਰ ਲਗਾ ਰਹੇ ਸਨ। ਇਸ ਦੌਰਾਨ ਬੱਚੇ ਨੇ ਪਲਕ ਝਪਕੀ। ਬੱਚੇ ਨੂੰ ਚੁੱਕ ਕੇ ਪਰਿਵਾਰਕ ਮੈਂਬਰ ਨਜ਼ਦੀਕੀ ਮੈਡੀਕਲ ਸਟੋਰ ਵੱਲ ਭੱਜੇ। ਉਥੇ ਸਾਹ ਚਲਣ ਦੀ ਗੱਲ ਕਹੀ ਤਾਂ ਬੱਚੇ ਨੂੰ ਬੇਬੇ ਨਾਨਕੀ ਵਾਰਡ ਵਿਚ 5ਵੀਂ ਮੰਜ਼ਿਲ ਉਤੇ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਬੱਚਾ ਮਰ ਚੁੱਕਾ ਸੀ। ਫਿਰ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ, ਉਦੋਂ ਤੱਕ ਬੱਚੇ ਦੇ ਨੱਕ ਵਿਚੋਂ ਬਲੱਡ ਵਗਣ ਲੱਗਾ। ਹਾਲਾਂਕਿ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਨੂੰ ਮਾਮਲੇ ਦੀ ਰਿਪੋਰਟ 24 ਘੰਟਿਆਂ ਦੇ ਅੰਦਰ ਦੇਣ ਲਈ ਕਿਹਾ ਗਿਆ ਹੈ। ਜਿਸ ਨੇ ਅਣਗਹਿਲੀ ਕੀਤੀ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕਮੇਟੀ ਵਿੱਚ 3 ਸੀਨੀਅਰ ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ।