ਦੋ ਦੋਸਤਾਂ ਵਿਚ, ਪੈਸਿਆਂ ਦੇ ਹਿਸਾਬ-ਕਿਤਾਬ ਪਿੱਛੇ ਪਿਆ ਰੌਲਾ, ਇਕ ਨੇ ਗੁਆ ਲਈ ਆਪਣੀ ਜਿੰਦਗੀ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਆਪਣੇ ਦੋਸਤ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋ ਗਿਆ। ਫਿਰ ਸ਼ਰਾਬੀ ਹਾਲ ਵਿੱਚ ਇੱਕ ਦੋਸਤ ਨੇ ਦੂਜੇ ਦੋਸਤ ਦਾ ਕ-ਤ-ਲ ਕਰ ਦਿੱਤਾ। ਦੋਸ਼ੀ ਨੇ ਉਸ ਦਾ ਗਲਾ ਘੁੱਟਣ ਦੇ ਬਾਅਦ ਦੇਹ ਨੂੰ ਖੇਤਾਂ ਵਿਚ ਸੁੱਟ ਦਿੱਤਾ। ਪੁਲਿਸ ਨੇ ਦੇਹ ਬਰਾਮਦ ਕਰ ਲਈ ਹੈ, ਮ੍ਰਿਤਕ ਦੀ ਪਹਿਚਾਣ ਉਦੈ ਬਹਾਦੁਰ ਦੇ ਰੂਪ ਵਜੋਂ ਹੋਈ। ਜਦੋਂ ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਦੇ ਦੋਸਤ ਸ਼ੰਕਰ ਬਹਾਦਰ ਨੇ ਹੀ ਉਸ ਦਾ ਕ-ਤ-ਲ ਕੀਤਾ ਹੈ।

ਜਿਸ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਵਲੋਂ ਦੋਸ਼ੀ ਸ਼ੰਕਰ ਬਹਾਦੁਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ SHO ਪਰਮਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਉਦੈ ਬਹਾਦੁਰ ਪਿੰਡ ਆਲਮਗੀਰ ਇਲਾਕੇ ਵਿਚ ਰਾਤ ਦੀ ਚੌਕੀਦਾਰੀ ਕਰਦਾ ਸੀ ਅਤੇ ਇਲਾਕੇ ਵਿਚ ਹੀ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ 5 ਦਿਨਾਂ ਤੋਂ ਲਾਪਤਾ ਸੀ। ਜਦੋਂ ਪਿੰਡ ਜਾ ਕੇ ਪਤਾ ਕੀਤਾ ਤਾਂ ਲੋਕਾਂ ਨੇ ਦੱਸਿਆ ਕਿ ਉਹ 4 ਦਿਨਾਂ ਤੋਂ ਘਰ ਨਹੀਂ ਆਇਆ।

ਫਿਰ 5 ਦਿਨਾਂ ਤੋਂ ਬਾਅਦ ਪੁਲਿਸ ਨੂੰ ਪਿੰਡ ਜਰਖੜ ਦੇ ਖੇਤਾਂ ਵਿੱਚੋਂ ਇੱਕ ਸ-ੜੀ ਹੋਈ ਦੇਹ ਮਿਲੀ। ਬਾਅਦ ਵਿਚ ਪਤਾ ਲੱਗਿਆ ਕਿ ਇਹ ਦੇਹ ਉਦੈ ਬਹਾਦਰ ਦੀ ਹੈ। ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪਤਾ ਲੱਗਾ ਕਿ ਉਸ ਦਾ ਦੋਸਤ ਸ਼ੰਕਰ ਵੀ ਉਦੈ ਬਹਾਦੁਰ ਕੋਲ ਰਹਿ ਰਿਹਾ ਸੀ। ਉਹ ਵੀ ਚੌਕੀਦਾਰ ਦਾ ਕੰਮ ਕਰਦਾ ਸੀ। ਗੁੰਮ ਹੋਣ ਤੋਂ ਪਹਿਲਾਂ ਦੋਵਾਂ ਦਾ ਆਪਸ ਵਿਚ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਸ਼ੰਕਰ ਬਹਾਦਰ ਨੂੰ ਮਾਡਲ ਟਾਊਨ ਇਲਾਕੇ ਵਿੱਚੋਂ ਕਾਬੂ ਕਰ ਲਿਆ। ਜਦੋਂ ਉਸ ਤੋਂ ਪੁੱਛ ਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਸ਼ੰਕਰ ਨੇ ਉਦੈ ਬਹਾਦੁਰ ਦਾ ਕ-ਤ-ਲ ਕੀਤਾ ਸੀ।

ਉਸ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ। ਇਸ ਤੋਂ ਬਾਅਦ ਉਹ ਲੱਕੜਾਂ ਕੱਟਣ ਲਈ ਪਿੰਡ ਜਰਖੜ ਗਏ, ਜਿੱਥੇ ਸ਼ੰਕਰ ਨੇ ਪਹਿਲਾਂ ਡੰਡੇ ਨਾਲ ਕੁੱਟ-ਮਾਰ ਕੀਤੀ ਅਤੇ ਫਿਰ ਗਲਾ ਦਬਾ ਕੇ ਹੱ-ਤਿ-ਆ ਕਰ ਦਿੱਤੀ ਅਤੇ ਦੇਹ ਨੂੰ ਖੇਤਾਂ ਵਿਚ ਸੁੱਟ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਦੋਸ਼ੀ ਤੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *