ਪੰਜਾਬ ਦੇ ਜਿਲ੍ਹਾ ਮੋਗਾ ਦੀ ਰਾਮਗੰਜ ਮੰਡੀ ਵਿਚ ਸੋਮਵਾਰ ਦੁਪਹਿਰ ਨੂੰ 5 ਦੋਸ਼ੀਆਂ ਨੇ ਦਿਨ ਦਿਹਾੜੇ ਇਕ ਜੌਹਰੀ ਦੇ ਫਾਇਰ ਮਾਰ ਦਿੱਤਾ। ਜਿਸ ਨਾਲ ਜੌਹਰੀ (ਸੁਨਿਆਰਾ) ਦੀ ਮੌ-ਤ ਹੋ ਗਈ। ਇਹ ਸਭ ਨੌਜਵਾਨ ਗਾਹਕ ਬਣ ਕੇ ਸ਼ੋਅਰੂਮ ਵਿਚ ਪਹੁੰਚੇ ਸਨ। ਉਥੋਂ ਲੁੱਟੇ ਗਏ ਸੋਨੇ ਦੀ ਰਕਮ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਪਰ ਉਦੋਂ ਤੱਕ ਦੋਸ਼ੀ ਫਰਾਰ ਹੋ ਚੁੱਕੇ ਸਨ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਧਰਨਾ ਲਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ 2.15 ਵਜੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ਸ਼ੋਅਰੂਮ ਵਿਚ 5 ਗਾਹਕ ਆਏ। ਇੱਥੇ ਉਨ੍ਹਾਂ ਨੇ ਸੋਨੇ ਦੇ ਗਹਿਣੇ ਦਿਖਾਉਣ ਦੇ ਲਈ ਕਿਹਾ। ਜੌਹਰੀ ਵਿੱਕੀ ਨੇ ਉਨ੍ਹਾਂ ਨੂੰ ਗਹਿਣੇ ਦਿਖਾਏ। ਇਸ ਤੋਂ ਬਾਅਦ ਉਨ੍ਹਾਂ ਨੇ ਗਹਿਣਿਆਂ ਦਾ ਬਿੱਲ ਤਿਆਰ ਕਰਨ ਲਈ ਕਿਹਾ। ਜਦੋਂ ਵਿੱਕੀ ਬਿੱਲ ਬਣਾਉਣ ਲਈ ਮੁੜਿਆ ਤਾਂ ਪੈਸੇ ਦੇਣ ਦੀ ਬਜਾਏ ਦੋਸ਼ੀਆਂ ਨੇ ਵਿੱਕੀ ਦੇ ਫਾਇਰ ਮਾਰ ਦਿੱਤਾ। ਫਾਇਰ ਦੀ ਆਵਾਜ਼ ਸੁਣ ਕੇ ਬਾਜ਼ਾਰ ਵਿਚ ਆਸ-ਪਾਸ ਦੇ ਦੁਕਾਨਾਂ ਵਾਲੇ ਅਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਦੇਖ ਕੇ ਦੋਸ਼ੀ ਆਪਣੇ ਪਸੰਦ ਕੀਤੇ ਹੋਏ ਗਹਿਣੇ ਲੈ ਕੇ ਉਥੋਂ ਭੱਜ ਗਏ।
ਪੁਲਿਸ ਜਾਂਚ ਦੇ ਮੁਤਾਬਕ ਗਹਿਣੇ ਵੇਚਣ ਵਾਲੇ ਵਿੱਕੀ ਨੇ ਦੋਸ਼ੀਆਂ ਨਾਲ ਮੁਕਾਬਲਾ ਦੀ ਕੋਸ਼ਿਸ਼ ਕੀਤੀ। ਦੋਸ਼ੀਆਂ ਤੇ ਜੁਆਬੀ ਗੋ-ਲੀ ਚਲਾਉਣ ਲਈ ਉਸ ਨੇ ਆਪਣਾ ਪਿਸ-ਤੌਲ ਕੱਢ ਲਿਆ, ਪਰ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਹਮਲਾ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ। ਇਸ ਵਾਰ-ਦਾਤ ਦਾ ਪਤਾ ਲੱਗਦਿਆਂ ਹੀ ਪੂਰੇ ਬਾਜ਼ਾਰ ਵਿਚ ਡਰ ਦਾ ਮਾਹੌਲ ਬਣ ਗਿਆ। ਸਰਾਫਾ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਅਤੇ ਸਕੱਤਰ ਯਸ਼ਪਾਲ ਪਾਲੀ ਦੀ ਅਗਵਾਈ ਹੇਠ ਮੋਗਾ ਦੇ ਬਾਜ਼ਾਰ ਬੰਦ ਰੱਖੇ ਗਏ। ਉਨ੍ਹਾਂ ਵਲੋਂ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਲਈ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ।
ਇਸ ਮਾਮਲੇ ਸਬੰਧੀ ਸਰਾਫਾ ਬਾਜ਼ਾਰ ਦੇ ਪ੍ਰਧਾਨ ਬਲਵੀਰ ਸਿੰਘ ਰਾਮੂਵਾਲੀਆ, ਵਰੁਣ ਭੱਲਾ ਨੇ ਮੌਕੇ ਉਤੇ ਪਹੁੰਚ ਕੇ ਐਸ. ਐਸ. ਪੀ. ਨੂੰ ਦੱਸਿਆ ਕਿ ਇੱਥੇ 100 ਦੇ ਕਰੀਬ ਸੁਨਿਆਰਿਆਂ ਦੀਆਂ ਦੁਕਾਨਾਂ ਹਨ। ਬਾਜ਼ਾਰ ਵਿਚ, ਜਿੱਥੇ ਕਰੋੜਾਂ ਰੁਪਏ ਦਾ ਸੋਨਾ ਪਰ ਉਥੇ ਪੀਸੀਆਰ ਕਰਮਚਾਰੀ ਆਪਣੀ ਡਿਊਟੀ ਕਰਨ ਦੀ ਬਜਾਏ ਸੈਲਫੀ ਲੈ ਕੇ ਚਲੇ ਜਾਂਦੇ ਹਨ। ਅਜਿਹੀਆਂ ਘਟਨਾਵਾਂ ਕਾਰਨ ਦੁਕਾਨਦਾਰਾਂ ਵਿੱਚ ਪਹਿਲਾਂ ਹੀ ਡਰ ਦਾ ਮਾਹੌਲ ਹੈ। ਇਸ ਤੋਂ ਬਾਅਦ ਐਸ. ਐਸ. ਪੀ. ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਲੁੱਟ ਦੀ ਨੀਅਤ ਨਾਲ ਆਏ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।