ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਚੱਕ ਡੋਗਰਾ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਸੌਤੇਲੀ ਧੀ ਨੂੰ ਜਾਨ ਤੋਂ ਮਾ-ਰ-ਨ ਦੀ ਨੀਅਤ ਨਾਲ ਵਾਰ ਕਰ ਦਿੱਤਾ, ਜਿਸ ਦੌਰਾਨ ਚਾਰ ਸਾਲਾ ਧੀ ਦੀ ਮੌ-ਤ ਹੋ ਗਈ, ਜਦੋਂ ਕਿ ਪਤਨੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਅਜਨਾਲਾ ਦੇ ਡੀ. ਐਸ. ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਚਨਾ ਅਨੁਸਾਰ ਪਿੰਡ ਚੱਕ ਡੋਗਰਾਂ ਦੇ ਰਹਿਣ ਵਾਲੇ ਰਾਜੂ ਸਿੰਘ ਨੇ ਸ਼ਰਾਬੀ ਹੋ ਕੇ ਆਪਣੀ ਮਾਤਾ ਭੋਲੀ ਕੌਰ ਨਾਲ ਮਿਲ ਕੇ ਆਪਣੀ ਪਤਨੀ ਬੱਗੀ ਕੌਰ ਅਤੇ ਚਾਰ ਸਾਲ ਉਮਰ ਦੀ ਸੌਤੇਲੀ ਧੀ ਨੂੰ ਜਾਨ ਤੋਂ ਮਾ-ਰ-ਨ ਦੇ ਇਰਾਦੇ ਨਾਲ ਹ-ਮ-ਲਾ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਿੱਚ ਗੱਲ ਫੈਲ ਗਈ ਕਿ ਰਾਜੂ ਸਿੰਘ ਨੇ ਆਪਣੀ ਧੀ ਅਤੇ ਪਤਨੀ ਦਾ ਕ-ਤ-ਲ ਕਰ ਕੇ ਦੇਹਾਂ ਨੂੰ ਖੁਰਦ ਬੁਰਦ ਕਰ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਰਾਜੂ ਸਿੰਘ ਅਤੇ ਉਸ ਦੀ ਮਾਤਾ ਭੋਲੀ ਕੌਰ ਨੂੰ ਕਾਬੂ ਕਰ ਕੇ ਪੁੱਛ ਗਿੱਛ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸੀ ਗਈ ਥਾਂ ਉਤੇ ਪਿੰਡ ਦੇ ਨਾਲ ਲੱਗਦੇ ਸੁੱਚਾ ਸਿੰਘ ਦੇ ਖੇਤ ਵਿੱਚ ਪਈ ਪਰਾਲੀ ਦੇ ਵਿੱਚੋਂ ਇੱਕ ਚਾਰ ਸਾਲਾ ਲੜਕੀ ਦੀ ਦੇਹ ਬਰਾਮਦ ਹੋਈ। ਜਿਸ ਨੂੰ ਉਨ੍ਹਾਂ ਵੱਲੋਂ ਗਲਾ ਦਬਾ ਕੇ ਕ-ਤ-ਲ ਕਰਨ ਤੋਂ ਬਾਅਦ ਇਕ ਬੋਰੀ ਵਿੱਚ ਪਾ ਕੇ ਪਰਾਲੀ ਵਿਚ ਦੱਬਿਆ ਹੋਇਆ ਸੀ।
ਜਦੋਂ ਕਿ ਮ੍ਰਿਤਕਾ ਲੜਕੀ ਦੀ ਮਾਤਾ ਬੱਗੀ ਕੌਰ ਦਾ ਸਰਕਾਰੀ ਹਸਪਤਾਲ ਅਜਨਾਲਾ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਅਜੇ ਉਹ ਕੁਝ ਵੀ ਕਹਿਣ ਦੇ ਹਾਲ ਵਿੱਚ ਨਹੀਂ ਹੈ। ਉਸ ਦੇ ਸਿਰ ਤੇ ਗੰਭੀਰ ਸੱ-ਟਾਂ ਲੱਗੀਆਂ ਹਨ। ਪੁਲਿਸ ਨੇ ਰਾਜੂ ਸਿੰਘ ਅਤੇ ਉਸ ਦੀ ਮਾਤਾ ਭੋਲੀ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਧਾਰਾ 302 ਦਾ ਕੇਸ ਦਰਜ ਕਰ ਲਿਆ ਹੈ ਅਤੇ ਲੜਕੀ ਦੀ ਦੇਹ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।