ਬੀਤੇ ਦਿਨੀਂ ਪੰਜਾਬ ਦੇ ਮੁਕਤਸਰ ਵਿੱਚ ਹੋਏ ਆਰ. ਐਮ. ਪੀ. ਡਾਕਟਰ ਸੁਖਵਿੰਦਰ ਸਿੰਘ ਦੇ ਕ-ਤ-ਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਕ-ਤ-ਲ ਦੇ ਦੋਸ਼ ਵਿਚ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧਾਂ ਤੋਂ ਤੰਗ ਆ ਕੇ ਪਤਨੀ ਨੇ ਹੀ ਆਪਣੇ ਪਤੀ ਡਾਕਟਰ ਸੁਖਵਿੰਦਰ ਸਿੰਘ ਦਾ ਹਥੌੜੇ ਦੇ ਨਾਲ ਕ-ਤ-ਲ ਕਰ ਦਿੱਤਾ ਸੀ।
ਇਸ ਮਾਮਲੇ ਸਬੰਧੀ ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਲੋਟ ਸਬ ਡਵੀਜ਼ਨ ਦੇ ਪਿੰਡ ਬੁਰਜ ਸਿੰਧਵਾ ਵਿਚ 9 ਤੋਂ 10 ਜੂਨ ਦੀ ਰਾਤ ਨੂੰ ਆਰ. ਐਮ. ਪੀ. ਡਾਕਟਰ ਸੁਖਵਿੰਦਰ ਸਿੰਘ ਦਾ ਕ-ਤ-ਲ ਹੋਇਆ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਪਰਮਿੰਦਰ ਕੌਰ ਵਲੋਂ ਥਾਣਾ ਕਬਰਵਾਲਾ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟ-ਮਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਅਤੇ 30 ਹਜ਼ਾਰ ਰੁਪਏ ਵੀ ਲੁੱਟੇ ਗਏ ਹਨ।
ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਵਲੋਂ ਐਸ. ਪੀ. ਜਾਂਚ ਅਫਸਰ ਰਮਨਦੀਪ ਸਿੰਘ ਭੁੱਲਰ ਸਿੰਘ ਅਤੇ ਡੀ. ਐਸ. ਪੀ. ਮਲੋਟ ਬਲਕਾਰ ਸਿੰਘ ਸੰਧੂ ਦੀ ਦੇਖ-ਰੇਖ ਵਿਚ ਵੱਖੋ ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਡੂੰਘਾਈ ਨਾਲ ਜਾਂਚ ਕਰਦੇ ਹੋਏ ਤਕਨੀਕੀ ਟੀਮਾਂ ਦੀ ਮਦਦ ਨਾਲ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸ. ਐਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਆਰ. ਐਮ. ਪੀ. ਡਾਕਟਰ ਸੁਖਵਿੰਦਰ ਸਿੰਘ ਦੇ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਦੀ ਪਤਨੀ ਨੇ ਦੋਹਾਂ ਨੂੰ ਕਈ ਵਾਰ ਇਕੱਠੇ ਵੀ ਦੇਖ ਲਿਆ ਸੀ। ਮ੍ਰਿਤਕ ਦੀ ਪਤਨੀ ਨੇ ਮ੍ਰਿਤਕ ਡਾਕਟਰ ਨੂੰ ਕਈ ਵਾਰ ਰੋਕਿਆ ਅਤੇ ਕਥਿਤ ਔਰਤ ਨੂੰ ਵੀ ਆਪਣੇ ਘਰ ਆਉਣ ਤੋਂ ਵੀ ਵਰਜਿਆ ਸੀ, ਪਰ ਉਸ ਆਉਣਾ ਨਹੀਂ ਛੱਡਿਆ।
ਮ੍ਰਿਤਕ ਆਪਣੀ ਪਤਨੀ ਨੂੰ ਛੱਡਣ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਜਿਸ ਕਾਰਨ ਮ੍ਰਿਤਕ ਦੀ ਪਤਨੀ ਨੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਮ੍ਰਿਤਕ ਸੌਂਦੇ ਸਮੇਂ ਨੀਂਦ ਦੀਆਂ ਗੋਲੀਆਂ ਖਾ ਲੈਂਦਾ ਸੀ। ਰਾਤ ਨੂੰ ਜਦੋਂ ਉਹ ਗੂੜੀ ਨੀਂਦ ਸੌਂ ਗਿਆ ਤਾਂ ਪਤਨੀ ਨੇ ਰਾਤ 12.27 ਵਜੇ ਘਰ ਦੇ CCTV ਕੈਮਰੇ ਬੰਦ ਕਰ ਦਿੱਤੇ ਅਤੇ 12:30 ਤੋਂ 1 ਵਜੇ ਦੇ ਦਰਮਿਆਨ ਪਤੀ ਦੇ ਸਿਰ ਉਤੇ ਹਥੌੜੇ ਨਾਲ ਕਈ ਵਾਰ ਕਰ ਕੇ ਉਸ ਦਾ ਕ-ਤ-ਲ ਕਰ ਦਿੱਤਾ।
ਇਸ ਘਟਨਾ ਤੋਂ ਕਰੀਬ ਡੇਢ ਘੰਟੇ ਬਾਅਦ ਰਾਤ ਨੂੰ 2 ਵਜੇ ਪਤਨੀ ਨੇ ਆਪਣੇ ਗੁਆਂਢੀ ਦਇਆ ਸਿੰਘ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਹਾਲਾਂਕਿ ਮ੍ਰਿਤਕ ਦੇ ਘਰ ਤੋਂ ਦਇਆ ਸਿੰਘ ਦੇ ਘਰ ਦੀ ਦੂਰੀ ਸਿਰਫ 30 ਸਕਿੰਟ ਦੀ ਹੈ। ਜਿਸ ਤੋਂ ਬਾਅਦ ਉਸ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਐਸ. ਐਸ. ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕਰਨ ਮਗਰੋਂ ਪੁੱਛੇ ਗਏ ਸਵਾਲਾਂ ਤੋਂ ਸੱਚਾਈ ਸਾਹਮਣੇ ਆ ਗਈ। ਮ੍ਰਿਤਕ ਦੀ ਪਤਨੀ ਵਾਰ-ਵਾਰ ਆਪਣੇ ਬਿਆਨਾਂ ਨੂੰ ਬਦਲਦੀ ਰਹੀ। ਪੁਲਿਸ ਨੇ ਵਾਰ-ਦਾਤ ਸਮੇਂ ਵਰਤਿਆ ਹਥੌੜਾ ਅਤੇ ਕੱਪੜੇ ਵੀ ਬਰਾਮਦ ਕਰ ਲਏ ਹਨ। ਪਰਮਿੰਦਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।