ਜਿਲ੍ਹਾ ਫਿਰੋਜ਼ਪੁਰ (ਪੰਜਾਬ) ਦੇ ਆਵਾ ਕਸਬੇ ਵਿਚ ਇਕ ਨੌਜਵਾਨ ਉਤੇ 12 ਵਿਅਕਤੀਆਂ ਨੇ ਤੇਜ਼-ਧਾਰ ਚੀਜ਼ਾਂ ਨਾਲ ਵਾਰ ਕਰ ਦਿੱਤੇ। ਸਿਰ ਅਤੇ ਮੱਥੇ ਉਤੇ ਲੱਗੇ ਗੰਭੀਰ ਟੱਕਾਂ ਕਾਰਨ ਨੌਜਵਾਨ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਬਾਈਕ ਇਕ ਦੋਸ਼ੀ ਦੇ ਬਾਈਕ ਨਾਲ ਟਕਰਾ ਗਈ ਸੀ, ਜਿਸ ਨੂੰ ਲੈ ਕੇ ਆਪਸ ਵਿਚ ਬਹਿਸਬਾਜ਼ੀ ਹੋ ਗਈ। ਦੋਸ਼ੀਆਂ ਨੇ ਪਹਿਲਾਂ ਘਰ ਉਤੇ ਪੱਥਰ ਚਲਾਏ, ਫਿਰ ਚੌਕ ਵਿਚ ਘੇਰ ਕੇ ਨੌਜਵਾਨ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਅਨੀਸ਼ ਕੁਮਾਰ ਉਮਰ 23 ਸਾਲ ਪੁੱਤਰ ਰਮੇਸ਼ ਕੁਮਾਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਅਨੀਸ਼ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਵਾਸੀ ਬਸਤੀ ਆਵਾ ਨੇ ਦੱਸਿਆ ਕਿ ਉਸ ਦਾ ਲੜਕਾ ਵੀਰਵਾਰ ਰਾਤ ਬਾਬੇ ਦੀ ਦਰਗਾਹ ਉਤੇ ਮੇਲੇ ਤੇ ਗਿਆ ਹੋਇਆ ਸੀ। ਉਥੋਂ ਉਹ ਰਾਤ ਨੂੰ ਦਸ ਵਜੇ ਘਰ ਆਇਆ ਅਤੇ ਰੋਟੀ ਖਾ ਕੇ ਵਾਪਸ ਚਲਾ ਗਿਆ। ਇੱਕ ਦੋਸ਼ੀ ਦੇ ਬਾਈਕ ਨਾਲ ਉਸ ਦੇ ਲੜਕੇ ਦੀ ਬਾਈਕ ਦੀ ਟੱਕਰ ਹੋਣ ਦੇ ਕਾਰਨ ਦੋਵਾਂ ਵਿਚਾਲੇ ਬਹਿਸ ਹੋ ਗਈ।
ਇਸ ਰੰਜਿਸ਼ ਨੂੰ ਦੇ ਚੱਲਦੇ ਦੋਸ਼ੀਆਂ ਵਲੋਂ ਉਨ੍ਹਾਂ ਦੇ ਘਰ ਉਤੇ ਪਥਰਾਅ ਕੀਤਾ ਗਿਆ। ਉਨ੍ਹਾਂ ਦਾ ਬੇਟਾ ਉਸ ਸਮੇਂ ਘਰ ਨਹੀਂ ਸੀ। ਰਾਤ ਬਾਰਾਂ ਵਜੇ ਜਦੋਂ ਬੇਟਾ ਮੇਲੇ ਤੋਂ ਘਰ ਆ ਰਿਹਾ ਸੀ ਤਾਂ ਦੋਸ਼ੀਆਂ ਨੇ ਚੌਕ ਵਿੱਚ ਉਸ ਨੂੰ ਘੇਰ ਲਿਆ। ਉਸ ਦਾ ਲੜਕਾ ਇਕੱਲਾ ਸੀ ਅਤੇ ਦੋਸ਼ੀ ਬਾਰਾਂ ਲੋਕ ਸਨ। ਉਨ੍ਹਾਂ ਨੇ ਉਸ ਦੇ ਸਿਰ ਅਤੇ ਮੱਥੇ ਤੇ ਕਾਪੇ ਨਾਲ ਵਾਰ ਕਰ ਦਿੱਤੇ। ਉਸ ਨੂੰ ਜ਼ਖਮੀ ਹਾਲ ਵਿਚ ਫਿਰੋਜ਼ਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸੂਚਨਾ ਮਿਲੀ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ 7 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਬਾਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।