ਪੰਜਾਬ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਰਖਾਣਵਾਲਾ ਵਿਖੇ ਚਾਂਦੀ ਨਾਥ ਦੇ ਡੇਰੇ ਵਿੱਚ ਰਹਿੰਦੇ ਦੋ ਸਾਧੂਆਂ ਵਿੱਚ ਰਾਤ ਦੇ ਖਾਣੇ ਸਮੇਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇੱਕ ਸਾਧੂ ਨੇ ਆਪਣੇ ਸਾਥੀ ਦੇ ਸਿਰ ਉਤੇ ਖੂੰਡੇ ਨਾਲ ਵਾਰ ਕਰ ਦਿੱਤੇ। ਇਸ ਕਾਰਨ ਉਸ ਦੀ ਮੌ-ਤ ਹੋ ਗਈ। ਇਹ ਘਟਨਾ ਵੀਰਵਾਰ ਰਾਤ ਨੂੰ ਕਰੀਬ 10 ਵਜੇ ਵਾਪਰੀ ਹੈ। ਇਸ ਘਟਨਾ ਦੀ ਬਾਰੇ ਸੂਚਨਾ ਮਿਲਣ ਉਤੇ ਥਾਣਾ ਸਦਰ ਮਲੋਟ ਦੀ ਪੁਲਿਸ ਅਤੇ ਡੀ. ਐਸ. ਪੀ. ਬਲਕਾਰ ਸਿੰਘ ਸਵੇਰੇ ਮੌਕੇ ਉਤੇ ਆਏ ਅਤੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ।
ਇਸ ਮ੍ਰਿਤਕ ਦੀ ਪਹਿਚਾਣ ਸਾਧੂ ਤੋਤਾ ਨਾਥ ਵਾਸੀ ਮੋਗਾ ਦੇ ਰੂਪ ਵਜੋਂ ਹੋਈ ਹੈ। ਥਾਣਾ ਸਦਰ ਪੁਲੀਸ ਨੇ ਦੋਸ਼ੀ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਬਾਰੇ ਪਿੰਡ ਤਰਖਾਣਵਾਲਾ ਦੇ ਵਸਨੀਕ ਦੀਪ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪੁਰਾਣੇ ਸਮੇਂ ਤੋਂ ਚਾਂਦੀ ਨਾਥ ਦਾ ਡੇਰਾ ਬਣਿਆ ਹੋਇਆ ਹੈ, ਜਿੱਥੇ ਸਾਧੂ ਰਹਿੰਦੇ ਹਨ। ਵੀਰਵਾਰ ਰਾਤ ਨੂੰ ਕਰੀਬ 10 ਵਜੇ ਦੋ ਸਾਧੂ ਤੋਤਾ ਨਾਥ ਅਤੇ ਸਾਧੂ ਗੋਰਾ ਉਰਫ਼ ਗੌਰਵ ਵਾਸੀ ਤਰਖਾਣਵਾਲਾ ਵਿਚਕਾਰ ਰਾਤ ਦਾ ਖਾਣਾ ਖਾਣ ਸਮੇਂ ਬਹਿਸ ਹੋ ਗਈ। ਜਿਸ ਨੇ ਝਗੜੇ ਦਾ ਰੂਹ ਧਾਰ ਲਿਆ ਅਤੇ ਗੋਰਾ ਉਰਫ ਗੌਰਵ ਨੇ ਲੱਕੜ ਦੇ ਖੂੰਡੇ ਨਾਲ ਤੋਤਾ ਨਾਥ ਦੇ ਸਿਰ ਵਿਚ ਵਾਰ ਕਰ ਦਿੱਤਾ।
ਜਿਸ ਤੋਂ ਬਾਅਦ ਉਹ ਜ਼ਮੀਨ ਉਤੇ ਡਿੱਗ ਪਿਆ। ਬਲੱਡ ਨਾਲ ਭਿੱਜੇ ਤੋਤਾ ਨਾਥ ਦੀ ਦੁਖਦ ਹਾਲ ਵਿਚ ਮੌਕੇ ਤੇ ਹੀ ਮੌ-ਤ ਹੋ ਗਈ। ਇਸ ਤੋਂ ਬਾਅਦ ਗੌਰਵ ਨੇ ਇਸ ਘਟਨਾ ਦੀ ਸੂਚਨਾ ਪਿੰਡ ਦੇ ਚੌਕੀਦਾਰ ਨੂੰ ਦਿੱਤੀ। ਪਿੰਡ ਦੀ ਪੰਚਾਇਤ ਵਲੋਂ ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਤੋਤਾ ਨਾਥ ਤਿੰਨ ਮਹੀਨੇ ਪਹਿਲਾਂ ਹੀ ਡੇਰੇ ਵਿੱਚ ਆਇਆ ਸੀ, ਇਸ ਡੇਰੇ ਵਿੱਚ ਸਾਧੂ ਬਦਲਦੇ ਰਹਿੰਦੇ ਹਨ। ਜਦੋਂ ਕਿ ਦੋਸ਼ੀ ਤਿੰਨ ਸਾਲਾਂ ਤੋਂ ਇਸ ਡੇਰੇ ਵਿੱਚ ਰਹਿ ਰਿਹਾ ਹੈ। ਦੋਸ਼ੀ ਪਿੰਡ ਤਰਖਾਣਵਾਲਾ ਦਾ ਰਹਿਣ ਵਾਲਾ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਬਿਆਨ ਲਏ ਗਏ ਹਨ। ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋਸ਼ੀ ਗੋਰਾ ਅਤੇ ਗੌਰਵ ਵਾਸੀ ਤਰਖਾਣਵਾਲਾ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।