ਉੱਤਰ ਪ੍ਰਦੇਸ਼ (UP) ਗਾਜ਼ੀਆਬਾਦ ਦੇ ਸੂਰੀਆ ਐਨਕਲੇਵ ਕਲੋਨੀ ਵਿੱਚ ਇੱਕ ਪੀਜੀ ਵਿੱਚ ਰਹਿੰਦੀ ਬੀ. ਏ. ਐਮ. ਐਸ. ਦੀ ਵਿਦਿਆਰਥਣ ਦੀ ਦੇਹ ਕਮਰੇ ਵਿੱਚ ਰੋਸ਼ਨਦਾਨ ਨਾਲ ਲ-ਟ-ਕ ਰਹੀ ਮਿਲੀ। ਵੀਰਵਾਰ ਦੁਪਹਿਰ ਜਦੋਂ ਉਸ ਦੇ ਦੋਸਤ ਖਾਣਾ ਲੈ ਕੇ ਉਥੇ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਸੂਚਨਾ ਮਿਲਣ ਉਤੇ ਇਕ ਸਹੇਲੀ ਕਮਰੇ ਵਿਚ ਪਹੁੰਚੀ। ਪਿਛਲੀ ਖਿੜਕੀ ਵਿਚੋਂ ਅੰਦਰ ਦੇਖਿਆ ਤਾਂ ਇਹ ਮਾਮਲਾ ਸਾਹਮਣੇ ਆਇਆ।
ਇਸ ਤੋਂ ਬਾਅਦ ਮਕਾਨ ਮਾਲਕ ਦੀ ਹਾਜ਼ਰੀ ਵਿਚ ਦਰਵਾਜ਼ਾ ਤੋੜ ਕੇ ਵਿਦਿਆਰਥਣ ਦੀ ਦੇਹ ਨੂੰ ਬਾਹਰ ਕੱਢਿਆ ਗਿਆ। ਸ਼ਾਮ ਨੂੰ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ। ਉਨ੍ਹਾਂ ਨੇ ਧੀ ਦੀ ਹੱਤਿਆ ਕਰਨ ਤੋਂ ਬਾਅਦ ਦੇਹ ਨੂੰ ਲਟਕਾ ਦੇਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਤੋਂ ਇਹ ਮਾਮਲਾ ਖੁ-ਦ-ਕੁ-ਸ਼ੀ ਦਾ ਲੱਗਦਾ ਹੈ। ਪੁਲਿਸ ਨੇ ਪੀਜੀ ਵਿੱਚ ਲੱਗੇ CCTV ਕੈਮਰੇ ਦਾ ਡੀਬੀਆਰ ਜ਼ਬਤ ਕਰ ਲਿਆ ਹੈ। ਇਹ ਹੋਸਟਲ ਸੂਰੀਆ ਐਨਕਲੇਵ ਕਲੋਨੀ, ਨਿਵਾੜੀ ਮਾਰਗ ਦੇ ਕੋਲ ਹੈ।
ਗਾਜ਼ੀਆਬਾਦ ਤੋਂ ਕੰਨੌਜ ਆਈ ਸੀ ਪੜ੍ਹਨ
ਕਨੌਜ ਜਿਲ੍ਹੇ ਦੇ ਚਿਬਰਾਮਉ ਸ਼ਹਿਰ ਦਾ ਰਹਿਣ ਵਾਲਾ ਧਰਮਿੰਦਰ ਗੁਪਤਾ ਜੋ ਕਿ ਇੱਕ ਵੱਡਾ ਕਾਰੋਬਾਰੀ ਹੈ। ਉਸ ਦੀ ਧੀ ਲਕਸ਼ਮੀ ਉਮਰ 23 ਸਾਲ ਦਿਵਿਆ ਜਯੋਤੀ ਆਯੁਰਵੈਦਿਕ ਕਾਲਜ, ਨਿਵਾੜੀ ਮਾਰਗ, ਮੋਦੀਨਗਰ ਵਿੱਚ BAMS ਦੇ ਤੀਜੇ ਸਾਲ ਦੀ ਵਿਦਿਆਰਥਣ ਸੀ। ਲਕਸ਼ਮੀ ਉੱਥੇ ਹੀ ਸੂਰੀਆ ਇਨਕਲੇਵ ਕਲੋਨੀ ਵਿੱਚ ਨਗਰ ਪੰਚਾਇਤ ਪਤਲਾ ਦੇ ਸਾਬਕਾ ਚੇਅਰਮੈਨ ਮਨੋਜ ਸ਼ਰਮਾ ਦੇ ਪੀਜੀ ਵਿੱਚ ਰਹਿ ਰਹੀ ਸੀ।
ਦੋ ਦਿਨ ਪਹਿਲਾਂ ਸਹੇਲੀ ਨੇ ਛੱਡਿਆ ਸੀ ਕਮਰਾ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਸ ਦੀ ਸਹੇਲੀ ਨੇ ਦੋ ਦਿਨ ਪਹਿਲਾਂ ਕਮਰਾ ਖਾਲੀ ਕੀਤਾ ਸੀ। ਉਦੋਂ ਤੋਂ ਉਹ ਇੱਥੇ ਇਕੱਲੀ ਸੀ। ਵੀਰਵਾਰ ਦੁਪਹਿਰ ਜਦੋਂ ਉਸ ਦੇ ਦੋਸਤ ਖਾਣਾ ਲੈ ਕੇ ਕਮਰੇ ਵਿਚ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਨੇ ਕਾਫੀ ਆਵਾਜਾਂ ਲਾਈਆਂ, ਪਰ ਕੋਈ ਜਵਾਬ ਨਹੀਂ ਆਇਆ। ਉਸ ਨੂੰ ਫ਼ੋਨ ਕੀਤਾ ਪਰ ਫ਼ੋਨ ਵੀ ਨਹੀਂ ਚੁੱਕਿਆ। ਇਸ ਤੋਂ ਬਾਅਦ ਦੋਸਤ ਲਕਸ਼ਮੀ ਦੀ ਸਹੇਲੀ ਦੇ ਕਮਰੇ ਵਿਚ ਚਲੇ ਗਏ।
ਪੀ.ਜੀ. ਦੇ ਕਮਰੇ ਵਿਚ ਰੋਸ਼ਨਦਾਨ ਨਾਲ ਲਟਕ ਰਹੀ ਮਿਲੀ ਦੇਹ
ਲਕਸ਼ਮੀ ਦੀ ਸਹੇਲੀ ਦਾ ਕਮਰਾ ਨੇੜੇ ਹੀ ਸ਼ਿਵਪੁਰੀ ਕਾਲੋਨੀ ਵਿਚ ਹੈ। ਬੁਲਾਏ ਜਾਣ ਉਤੇ ਉਹ ਤੁਰੰਤ ਲਕਸ਼ਮੀ ਦੇ ਕਮਰੇ ਤੇ ਪਹੁੰਚ ਗਈ। ਮਕਾਨ ਮਾਲਕ ਵੀ ਉਥੇ ਆ ਗਿਆ। ਮਕਾਨ ਮਾਲਕ ਨੇ ਕਮਰੇ ਦੀ ਪਿਛਲੀ ਖਿੜਕੀ ਵਿਚੋਂ ਦੇਖਿਆ ਤਾਂ ਲੜਕੀ ਦੀ ਦੇਹ ਰੋਸ਼ਨਦਾਨ ਨਾਲ ਲਟਕ ਰਹੀ ਦਿਖਾਈ ਦਿੱਤੀ। ਇਸ ਤੋਂ ਬਾਅਦ ਸੂਚਨਾ ਮਿਲਣ ਉਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ।
ਇੱਥੇ ਲੋਕਾਂ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਅਤੇ ਅੰਦਰ ਦਾਖਲ ਹੋਏ। ਪੁਲਿਸ ਨੇ ਵਿਦਿਆਰਥਣ ਦੀ ਦੇਹ ਨੂੰ ਹੇਠਾਂ ਉਤਾਰ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ। ਦੇਰ ਸ਼ਾਮ ਤੱਕ ਪਰਿਵਾਰਕ ਮੈਂਬਰ ਵੀ ਗਾਜ਼ੀਆਬਾਦ ਪਹੁੰਚ ਗਏ। ਉਨ੍ਹਾਂ ਨੇ ਬੇਟੀ ਦੇ ਕ-ਤ-ਲ ਦਾ ਖਦਸ਼ਾ ਪ੍ਰਗਟਾਇਆ ਹੈ।
ਪਿਤਾ ਧਰਮਿੰਦਰ ਗੁਪਤਾ ਨੇ ਕਿਹਾ ਕਿ ਬੇਟੀ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਡੀ ਧੀ ਖੁ-ਦ-ਕੁ-ਸ਼ੀ ਨਹੀਂ ਕਰ ਸਕਦੀ। ਰਾਤ ਹੀ ਕਾਫੀ ਦੇਰ ਤੱਕ ਉਸ ਨਾਲ ਗੱਲ ਕੀਤੀ ਸੀ। ਉਹ ਬਿਲਕੁਲ ਠੀਕ ਲੱਗ ਰਹੀ ਸੀ।
ਪੁਲਿਸ ਨੇ ਇਸ ਮਾਮਲੇ ਤੇ ਕਿਹਾ, ਪਹਿਲੀ ਨਜ਼ਰੇ ਖੁ-ਦ-ਕੁ-ਸ਼ੀ ਦਾ ਲੱਗ ਰਿਹਾ ਇਹ ਮਾਮਲਾ
ਇਸ ਮਾਮਲੇ ਵਿੱਚ ਏਸੀਪੀ ਰਿਤੇਸ਼ ਤ੍ਰਿਪਾਠੀ ਨੇ ਦੱਸਿਆ ਕਿ ਵਿਦਿਆਰਥਣ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਸਾਰੇ ਸਬੂਤ ਕਬਜ਼ੇ ਵਿਚ ਲੈ ਲਏ ਗਏ ਹਨ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌ-ਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਇਸ ਨੂੰ ਖੁ-ਦ-ਕੁ-ਸ਼ੀ ਮੰਨ ਕੇ ਚੱਲਿਆ ਜਾ ਰਿਹਾ ਹੈ।