ਭਾਰਤੀ ਮੂਲ ਦੇ ਵਿਅਕਤੀ ਨਾਲ, ਲੰਡਨ ਵਿਚ ਵਾਪਰਿਆ ਭਾਣਾ, ਰੂਮਮੇਟ ਨੇ ਖੋਹ ਲਈ ਜਿੰਦਗੀ, ਪਰਿਵਾਰ ਸਦਮੇ ਵਿਚ

Punjab

ਵਿਦੇਸ਼: ਭਾਰਤੀ ਮੂਲ ਦੇ 38 ਸਾਲ ਉਮਰ ਦੇ ਵਿਅਕਤੀ ਦਾ ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਦਾ ਪਿਛੋਕੜ ਕੇਰਲ ਦਾ ਹੈ। ਇਹ ਇੱਕ ਹਫ਼ਤੇ ਵਿੱਚ ਤੀਜੇ ਭਾਰਤੀ ਦੇ ਕ-ਤ-ਲ ਦੀ ਘਟਨਾ ਹੈ। ਮ੍ਰਿਤਕ ਦੀ ਪਹਿਚਾਣ ਅਰਵਿੰਦ ਸ਼ਸ਼ੀਕੁਮਾਰ ਦੇ ਰੂਪ ਵਜੋਂ ਹੋਈ ਹੈ। ਸ਼ਸ਼ੀਕੁਮਾਰ ਵਿਦਿਆਰਥੀ ਵੀਜ਼ੇ ਊਤੇ ਆਉਣ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਬ੍ਰਿਟੇਨ ਦੇ ਵਿਚ ਰਹਿੰਦਾ ਸੀ। ਕੁਝ ਦਿਨ ਪਹਿਲਾਂ, ਹੈਦਰਾਬਾਦ ਦੀ ਤੇਜਸਵਿਨੀ ਕੂੰਥਮ ਉਮਰ 27 ਸਾਲ, ਜੋ ਕਿ ਯੂਕੇ ਤੋਂ ਮਾਸਟਰ ਆਫ਼ ਸਾਇੰਸ (ਐਮਐਸਸੀ) ਦੀ ਪੜ੍ਹਾਈ ਕਰ ਰਹੀ ਸੀ, ਨੂੰ ਉੱਤਰੀ ਲੰਡਨ ਵਿੱਚ ਉਸ ਦੇ ਘਰ ਵਿੱਚ ਹੀ ਚਾ-ਕੂ ਦਾ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਸਬੰਧੀ ਯੂਕੇ ਦੀ ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ 16 ਜੂਨ ਨੂੰ ਇਸ ਘਟਨਾ ਦੀ ਸੂਚਨਾ ਮਿਲਣ ਤੇ ਅਧਿਕਾਰੀ ਕੈਂਬਰਵੇਲ ਦੇ ਸਾਊਥੈਂਪਟਨ ਵੇਅ ਉਤੇ ਇਕ ਰਿਹਾਇਸ਼ੀ ਕੰਪਲੈਕਸ ਵਿਚ ਪਹੁੰਚੇ। ਉੱਥੇ ਉਨ੍ਹਾਂ ਨੂੰ ਇਕ ਅਰਵਿੰਦ ਸ਼ਸ਼ੀਕੁਮਾਰ ਨਾਮ ਦਾ ਵਿਅਕਤੀ ਭੇਦ-ਭਰੇ ਹਾਲ ਦੇ ਵਿਚ ਮਿਲਿਆ। ਉਸ ਦੇ ਸਰੀਰ ਉਤੇ ਚਾ-ਕੂ ਨਾਲ ਵਾਰ ਕਰਨ ਦੇ ਨਿਸ਼ਾਨ ਸਨ।

ਸ਼ੁੱਕਰਵਾਰ ਦੇਰ ਰਾਤ 1.31 ਵਜੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਨੇ ਦੱਸਿਆ ਕਿ 17 ਜੂਨ (ਸ਼ਨੀਵਾਰ) ਨੂੰ ਸਾਊਥੈਂਪਟਨ ਵੇਅ ਦੇ ਉਸ ਦੇ 25 ਸਾਲਾ ਰੂਮਮੇਟ ਸਲਮਾਨ ਸਲੀਮ ਉਤੇ ਕ-ਤ-ਲ ਦਾ ਦੋਸ਼ ਲਾਇਆ ਗਿਆ ਹੈ। ਸਲਮਾਨ ਸਲੀਮ ਨੇ ਝ-ਗ-ੜੇ ਤੋਂ ਬਾਅਦ ਅਰਵਿੰਦ ਸ਼ਸ਼ੀਕੁਮਾਰ ਦਾ ਕ-ਤ-ਲ ਕਰ ਦਿੱਤਾ। ਸਲੀਮ ਉਸੇ ਦਿਨ ਕ੍ਰੋਏਡਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਹ 20 ਜੂਨ ਨੂੰ ਓਲਡ ਬੇਲੀ ਵਿਖੇ ਪੇਸ਼ ਕੀਤਾ ਜਾਵੇਗਾ, ਉਦੋਂ ਤੱਕ ਉਹ ਹਿਰਾਸਤ ਵਿੱਚ ਰਹੇਗਾ।

ਇਕ ਅਖਬਾਰ ਈਵਨਿੰਗ ਸਟੈਂਡਰਡ ਦੀ ਖਬਰ ਅਨੁਸਾਰ, ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਅਧਿਕਾਰੀ ਘਟਨਾ ਵਾਲੀ ਥਾਂ ਉਤੇ ਪਹੁੰਚੇ ਉਨ੍ਹਾਂ ਨੇ ਇੱਕ ਆਦਮੀ ਨੂੰ ਦੇਖਿਆ, ਜਿਸ ਉਤੇ ਚਾ-ਕੂ ਨਾਲ ਵਾਰ ਕੀਤਾ ਗਿਆ ਸੀ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਕੈਂਬਰਵੈਲ ਅਤੇ ਪੇਕਹਮ ਦੀ ਐਮਪੀ ਹੈਰੀਏਟ ਹਰਮਨ ਨੇ ਇਸ ਘਟਨਾ ਨੂੰ ਦੁਖਦ ਦੱਸਿਆ ਅਤੇ ਦੁਖੀ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

Leave a Reply

Your email address will not be published. Required fields are marked *