ਪੰਜਾਬੀ ਭਾਈਚਾਰੇ ਲਈ ਕੈਨੇਡਾ ਦੀ ਧਰਤੀ ਤੋਂ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਅੰਦਰ ਪੈਂਦੇ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿਚ ਦਿਲ ਦਾ ਅਟੈਕ ਆਉਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਦਿਲਪ੍ਰੀਤਜੀਤ ਸਿੰਘ ਉਮਰ 28 ਸਾਲ ਪੁੱਤਰ ਹਰਭਜਨ ਸਿੰਘ ਵਾਸੀ ਵਾਰਡ ਨੰਬਰ 13 ਖਮਾਣੋਂ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 9 ਮਹੀਨੇ ਪਹਿਲਾਂ ਹੀ ਪੰਜਾਬ ਤੋਂ ਵਿਦੇਸ਼ ਗਿਆ ਸੀ। ਦਿਲਪ੍ਰੀਤਜੀਤ ਸਿੰਘ ਦੀ ਮਾਂ ਅਤੇ ਭੈਣ ਵੀ ਕੈਨੇਡਾ ਵਿੱਚ ਰਹਿੰਦੀਆਂ ਹਨ। ਜਿਸ ਕਾਰਨ ਉਸ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਕਰੀਬ 9 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌ-ਤ ਹੋ ਗਈ। ਭੂਆ ਬਲਜੀਤ ਕੌਰ ਦੇ ਦੱਸਣ ਅਨੁਸਾਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਦਿਲਪ੍ਰੀਤਜੀਤ ਸਿੰਘ ਅਤੇ ਉਸ ਦੇ ਤਿੰਨ ਹੋਰ ਸਾਥੀ ਕਮਰੇ ਵਿੱਚ ਸੌਣ ਦੀ ਤਿਆਰੀ ਕਰ ਰਹੇ ਸਨ। ਦਿਲਪ੍ਰੀਤਜੀਤ ਸਿੰਘ ਆਪਣੇ ਮੋਬਾਈਲ ਵੱਲ ਦੇਖ ਰਿਹਾ ਸੀ। ਇਸ ਦੌਰਾਨ ਇਕ ਸਾਥੀ ਨੇ ਦਿਲਪ੍ਰੀਤਜੀਤ ਸਿੰਘ ਨੂੰ ਕਿਹਾ ਕਿ ਚਲੋ ਸੌਂ ਜਾਓ, ਸਵੇਰੇ ਕੰਮ ਤੇ ਵੀ ਜਾਣਾ ਹੈ। ਪਰ ਦਿਲਪ੍ਰੀਤਜੀਤ ਸਿੰਘ ਕੁਝ ਨਹੀਂ ਬੋਲਿਆ।
ਉਸ ਨੇ ਹਿਲਾ ਕੇ ਦੇਖਿਆ ਤਾਂ ਉਸ ਨੂੰ ਸਾਹ ਨਹੀਂ ਸੀ ਆ ਰਿਹਾ। ਚੁੱਪ-ਚਪੀਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦਿਲਪ੍ਰੀਤਜੀਤ ਸਿੰਘ ਖੇਡ ਪ੍ਰੇਮੀ ਸੀ। ਉਹ ਖਮਾਣੋਂ ਦੇ ਦਾਰਾ ਸਿੰਘ ਸਪੋਰਟਸ ਕਲੱਬ ਦਾ ਮੁਖੀ ਵੀ ਸੀ। ਕਰੋਨਾ ਦੌਰਾਨ ਸ਼ਹਿਰ ਵਿੱਚ ਖੇਡਾਂ ਨਹੀਂ ਕਰਵਾਈਆਂ ਗਈਆਂ। ਜਿਸ ਕਾਰਨ ਦਿਲਪ੍ਰੀਤਜੀਤ ਸਿੰਘ ਕਾਫੀ ਨਿਰਾਸ਼ ਸੀ। ਉਹ ਰੋਜ਼ਾਨਾ ਕੈਨੇਡਾ ਵਿੱਚ ਆਪਣੇ ਸਾਥੀਆਂ ਨੂੰ ਫੋਨ ਕਰਕੇ ਕਹਿੰਦਾ ਸੀ ਕਿ ਜਲਦੀ ਹੀ ਖਮਾਣੋਂ ਵਿੱਚ ਇੱਕ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਜਾਵੇਗਾ। ਉਸ ਦੇ ਸੁਪਨੇ ਅਧੂਰੇ ਹੀ ਰਹਿ ਗਏ।
ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਖਮਾਣੋਂ ਦੇ ਨੌਜਵਾਨ ਦੀ ਕੈਨੇਡਾ ਵਿਚ ਹੋਈ ਮੌਤ ਉਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਵਿਧਾਇਕ ਹੈਪੀ ਨੇ ਕਿਹਾ ਕਿ ਵਿਦੇਸ਼ ਦੀ ਧਰਤੀ ਉਤੇ ਪੰਜਾਬੀਆਂ ਦੀਆਂ ਨਿੱਤ ਹੋ ਰਹੀਆਂ ਮੌ-ਤਾਂ ਬਹੁਤ ਹੀ ਦੁਖਦਾਈ ਹਨ।