ਬਜ਼ੁਰਗ ਮਾਤਾ ਦਾ ਸੰਸਕਾਰ ਕਰਨ ਤੋਂ ਬਾਅਦ, ਸਾਹਮਣੇ ਆਇਆ ਹੈਰਾਨੀ ਵਾਲਾ ਸੱਚ, CCTV ਨੇ ਖੋਲ੍ਹੀ ਰਿਸ਼ਤੇਦਾਰ ਦੀ ਪੋਲ

Punjab

ਪੰਜਾਬ ਦੇ ਜਿਲ੍ਹਾ ਬਠਿੰਡਾ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਕ-ਤ-ਲ ਕਰਕੇ ਉਸ ਦੇ ਘਰੋਂ ਚੋਰੀ ਕੀਤੀ ਗਈ ਹੈ। ਇਸ ਘਟਨਾ ਨੂੰ ਅੰਜਾਮ ਵਿਅਕਤੀ ਦੇ ਆਪਣੇ ਹੀ ਸਾਲੇ ਨੇ ਦਿੱਤਾ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਬਜ਼ੁਰਗ ਮਹਿਲਾ ਦੀ ਮੌ-ਤ ਨੂੰ ਕੁਦਰਤੀ ਸਮਝਦੇ ਹੋਏ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ ਪਰ ਚੋਰੀ ਦੇ ਮਾਮਲੇ ਦੀ ਜਾਂਚ ਲਈ CCTV ਕੈਮਰੇ ਦੀ ਫੁਟੇਜ ਦੇਖੀ ਗਈ ਤਾਂ ਇਸ ਘਟਨਾ ਦਾ ਖੁਲਾਸਾ ਹੋਇਆ।

ਗਲ ਦਬਾ ਕੀਤਾ ਗਿਆ ਇਹ ਕ-ਤ-ਲ

ਪੁਲਿਸ ਨੇ ਦਰਖਾਸਤ ਦੇਣ ਵਾਲੇ ਦੇ ਬਿਆਨਾਂ ਦੇ ਆਧਾਰ ਉਤੇ ਉਸ ਦੇ ਸਾਲੇ ਅਤੇ ਉਸ ਦੇ ਸਾਥੀ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਇੰਦਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਵਾਸੀ ਜ਼ਿਲ੍ਹਾ ਮੋਗਾ ਦੇ ਰੂਪ ਵਜੋਂ ਹੋਈ ਹੈ। ਘਟਨਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਕੇਸਰ ਸਿੰਘ ਵਾਲਾ ਦੀ ਹੈ।

ਮੰਜੇ ਉਤੇ ਪਈ ਮਿਲੀ ਦਾਦੀ, ਡਾਕਟਰ ਨੇ ਕੀਤੀ ਮ੍ਰਿਤਕ ਐਲਾਨ

ਦਿਲਮਨਪ੍ਰੀਤ ਸਿੰਘ ਨੇ ਥਾਣਾ ਦਿਆਲਪੁਰਾ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਭਗਤਾ ਭਾਈਕਾ ਵਿੱਚ ਬਿਜਲੀ ਦੀ ਰਿਪੇਅਰਿੰਗ ਦੀ ਦੁਕਾਨ ਕਰਦਾ ਹੈ। ਉਸ ਦੇ ਮਾਪਿਆਂ ਦੀ ਮੌ-ਤ 25 ਸਾਲ ਪਹਿਲਾਂ ਹੋ ਗਈ ਸੀ, ਇਸ ਲਈ ਉਸ ਦੀ ਦਾਦੀ ਨੇ ਉਸ ਦੀ ਦੇਖਭਾਲ ਕੀਤੀ। ਉਹ ਆਪਣੀ ਪਤਨੀ, ਬੱਚਿਆਂ ਅਤੇ ਦਾਦੀ ਹਰਪਾਲ ਕੌਰ ਨਾਲ ਪਿੰਡ ਕੇਸਰ ਸਿੰਘ ਵਾਲਾ ਵਿੱਚ ਰਹਿੰਦਾ ਹੈ। ਸਕੂਲ ਵਿੱਚ ਛੁੱਟੀ ਹੋਣ ਦੇ ਕਾਰਨ ਬੱਚੇ ਅਤੇ ਉਸ ਦੀ ਪਤਨੀ ਪੇਕੇ ਪਿੰਡ ਰੌਂਤਾ ਜਿਲ੍ਹਾ ਮੋਗਾ ਗਏ ਹੋਏ ਸਨ।

ਦਿਲਮਨ ਦੇ ਦੱਸਣ ਅਨੁਸਾਰ ਉਹ ਰੋਜ਼ਾਨਾ ਵਾਂਗ ਹੀ ਦੁਕਾਨ ਉਤੇ ਚਲਿਆ ਗਿਆ ਅਤੇ ਦਾਦੀ ਹਰਪਾਲ ਕੌਰ ਘਰ ਵਿੱਚ ਇਕੱਲੀ ਸੀ। 15 ਜੂਨ ਨੂੰ ਸ਼ਾਮ 4 ਵਜੇ ਜਦੋਂ ਉਹ ਕੰਮ ਤੋਂ ਬਾਅਦ ਘਰ ਆਇਆ ਤਾਂ ਦੇਖਿਆ ਕਿ ਉਸ ਦੀ ਦਾਦੀ ਮੰਜੇ ਉਤੇ ਪਈ ਸੀ। ਜਦੋਂ ਉਸ ਦੇ ਬੁਲਾਉਣ ਉਤੇ ਕੋਈ ਜਵਾਬ ਨਾ ਆਇਆ ਤਾਂ ਉਸ ਨੇ ਡਾਕਟਰ ਨੂੰ ਬੁਲਾ ਕੇ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਦਾਦੀ ਦੀ ਮੌ-ਤ ਹੋ ਚੁੱਕੀ ਹੈ। ਪਰਿਵਾਰ ਨੇ ਇਸ ਨੂੰ ਕੁਦਰਤੀ ਮੌਤ ਮੰਨ ਕੇ 16 ਜੂਨ ਨੂੰ ਦਾਦੀ ਦਾ ਸਸਕਾਰ ਕਰ ਦਿੱਤਾ।

ਗੁਆਂਢੀਆਂ ਦੇ CCTV ਨੇ ਖੋਲ੍ਹਿਆ ਭੇਦ

ਦਿਲਮਨ ਅਨੁਸਾਰ 16 ਜੂਨ ਨੂੰ ਦਾਦੀ ਦੇ ਭੋਗ ਮੌਕੇ ਸ੍ਰੀ ਸਹਿਜ ਪਾਠ ਦਾ ਪ੍ਰਕਾਸ਼ ਕੀਤਾ ਗਿਆ। ਇਸ ਦੌਰਾਨ ਉਸ ਨੇ ਦਾਦੀ ਦੇ ਕਮਰੇ ਵਿਚ ਪਏ ਸੰਦੂਕ ਚੈੱਕ ਕੀਤਾ ਤਾਂ ਉਸ ਵਿਚੋਂ ਦਾਦੀ ਦੇ ਸਾਰੇ ਗਹਿਣੇ ਗਾਇਬ ਸਨ, ਜਿਸ ਤੋਂ ਬਾਅਦ ਉਸ ਨੂੰ ਸ਼ੱ-ਕ ਹੋਇਆ ਕਿ ਘਰ ਵਿਚ ਚੋਰੀ ਹੋ ਗਈ ਹੈ। ਘਰ ਵਿਚ ਚੋਰਾਂ ਦਾ ਪਤਾ ਲਗਾਉਣ ਲਈ ਗੁਆਂਢੀਆਂ ਦੇ ਘਰ ਦੇ ਬਾਹਰ ਲੱਗੇ CCTV ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ 15 ਜੂਨ ਨੂੰ ਉਸ ਦਾ ਸਾਲਾ ਇੰਦਰਜੀਤ ਸਿੰਘ ਅਤੇ ਉਸ ਦਾ ਦੋਸਤ ਸੁਰਿੰਦਰ ਸਿੰਘ ਦੋਵੇਂ ਮੋਟਰਸਾਈਕਲ ਉਤੇ ਦੁਪਹਿਰ 12 ਵਜੇ ਦੇ ਕਰੀਬ ਉਸ ਦੇ ਘਰ ਆਏ ਸਨ।

2 ਵਜੇ ਦੇ ਕਰੀਬ ਉਸ ਦੇ ਘਰੋਂ ਨਿਕਲ ਕੇ ਚਲੇ ਗਏ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਕੀਤੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਉਸ ਦੇ ਸਾਲੇ ਇੰਦਰਜੀਤ ਸਿੰਘ ਨੇ ਉਸ ਦੇ ਦੋਸਤ ਨਾਲ ਮਿਲ ਕੇ ਉਸ ਦੇ ਘਰ ਚੋਰੀ ਕੀਤੀ ਸੀ ਅਤੇ ਜਦੋਂ ਉਸ ਦੀ ਦਾਦੀ ਨੇ ਉਨ੍ਹਾਂ ਨੂੰ ਚੋਰੀ ਕਰਦੇ ਹੋਏ ਦੇਖ ਲਿਆ ਤਾਂ ਦੋਸ਼ੀਆਂ ਨੇ ਉਸ ਦਾ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਵੱਖੋ ਵੱਖ ਟੀਮਾਂ ਬਣਾ ਕੇ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਨਾਕਾਬੰਦੀ ਦੌਰਾਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *