ਇਹ ਦੁਖ-ਦਾਈ ਸਮਾਚਾਰ ਮਹਾਰਾਸ਼ਟਰ ਦੇ ਪੂਣੇ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਇੱਕ ਜਾਨਵਰਾਂ ਦੇ ਡਾਕਟਰ ਨੇ ਆਪਣੇ ਪੂਰੇ ਪਰਿਵਾਰ ਦਾ ਕ-ਤ-ਲ ਕਰ ਦਿੱਤਾ। ਉਸ ਨੇ ਪਹਿਲਾਂ ਆਪਣੀ ਪਤਨੀ ਦਾ ਗਲਾ ਦਬਾਇਆ, ਉਸ ਨੂੰ ਫਾਹੇ ਤੇ ਲਟਕਾਇਆ। ਫਿਰ ਦੋਵੇਂ ਜੁਆਕਾਂ ਨੂੰ ਘਰ ਦੇ ਨੇੜੇ ਬਣੇ ਹੋਏ ਖੂਹ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਘਰ ਆ ਕੇ ਫਾਹਾ ਲਾ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਇਕ ਸੁਸਾ-ਈਡ ਨੋਟ ਮਿਲਿਆ ਹੈ। ਇਸ ਵਿਚ ਪਤੀ ਨੇ ਲਿਖਿਆ ਹੈ ਕਿ ਉਹ ਆਪਣੀ ਪਤਨੀ ਤੋਂ ਦੁਖੀ ਹੋ ਕੇ ਇਹ ਕਦਮ ਚੁੱਕ ਰਿਹਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।
ਦੋਵੇਂ ਜੀਆਂ ਦਾ ਝਗੜਾ ਬਣਿਆ ਅਜਿਹਾ ਕਰਨ ਦਾ ਕਾਰਨ
ਪੁਣੇ ਦੀ ਦੌਂਡ ਤਹਿਸੀਲ ਦੇ ਵਰਵੰਡ ਇਲਾਕੇ ਦੇ ਰਹਿਣ ਵਾਲੇ ਡਾਕਟਰ ਅਤੁਲ ਦਿਵੇਕਰ ਉਮਰ 42 ਸਾਲ ਅਤੇ ਪੱਲਵੀ ਦਿਵੇਕਰ ਉਮਰ 39 ਸਾਲ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਕਲੇਸ਼ ਚੱਲ ਰਿਹਾ ਸੀ। ਉਸ ਦਿਨ ਵੀ ਝਗੜਾ ਹੋਇਆ ਜਿਸ ਤੋਂ ਬਾਅਦ ਗੁੱਸੇ ਵਿਚ ਆਏ ਡਾਕਟਰ ਅਤੁਲ ਨੇ ਆਪਣੀ ਪ-ਤ-ਨੀ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ 6 ਸਾਲ ਉਮਰ ਦੀ ਬੇਟੀ ਵੇਦਾਂਤੀ ਅਤੇ 9 ਸਾਲ ਉਮਰ ਦੇ ਬੇਟੇ ਅਦਵੈਤ ਨੂੰ ਖੂਹ ਵਿਚ ਸੁੱ-ਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਖੂਹ ਵਿਚ ਜੁਆਕਾਂ ਦੀਆਂ ਦੇਹਾਂ ਦੇਖ ਕੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਪੁਲਿਸ ਵਲੋਂ ਲੋਕਾਂ ਦੀ ਮਦਦ ਨਾਲ ਦੇਹਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲੋਕਾਂ ਨੂੰ ਨਾਲ ਲੈ ਕੇ ਜੁਆਕਾਂ ਦੇ ਘਰ ਜਾ ਕੇ ਦੇਖਿਆ ਤਾਂ ਉਥੇ ਪਤੀ ਅਤੇ ਪਤਨੀ ਦੀਆਂ ਦੇਹਾਂ ਲਟਕ ਰਹੀਆਂ ਮਿਲੀਆਂ। ਪੁਲਿਸ ਨੂੰ ਦੇਹਾਂ ਦੇ ਕੋਲ ਇੱਕ ਸੁਸਾ-ਈਡ ਨੋਟ ਵੀ ਮਿਲਿਆ ਹੈ। ਪੁਲਿਸ ਨੇ ਸਾਰੀਆਂ ਦੇਹਾਂ ਨੂੰ ਪੋਸਟ ਮਾਰਟਮ ਹਸਪਤਾਲ ਵਿਚ ਲਈ ਭੇਜ ਦਿੱਤਾ ਹੈ।