ਪੰਜਾਬ ਵਿਚ ਤਰਨਤਾਰਨ ਦੇ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਢੋਟੀਆਂ ਨੇੜੇ ਲਾਪਤਾ ਹੋਏ ਨੌਜਵਾਨ ਦਾ ਦੁਖਦ ਤਰੀਕੇ ਨਾਲ ਕ-ਤ-ਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਦੇਹ ਟਿਊਬਵੈੱਲ ਦੇ ਕਮਰੇ ਵਿੱਚੋਂ ਮਿਲੀ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਐੱਸ. ਪੀ. ਮਨਿੰਦਰ ਸਿੰਘ, ਡੀ. ਐਸ. ਪੀ. ਸਤਨਾਮ ਸਿੰਘ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ ਉਤੇ ਪਹੁੰਚੇ। ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਪੋਤੇ ਦੀ ਮੌ-ਤ ਦੇ ਸਦਮੇ ਵਿਚ ਆਏ ਦਾਦੇ ਨੇ ਕੋਈ ਜ਼ਹਿਰੀ ਦਵਾਈ ਖਾ ਲਈ। ਮ੍ਰਿਤਕ ਦੇ ਦਾਦੇ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਉਮਰ 19 ਸਾਲ ਪੁੱਤਰ ਦਿਲਬਾਗ ਸਿੰਘ ਵਾਸੀ ਵੇਈਪੁਈ ਆਪਣੀ ਬਿਮਾਰ ਮਾਂ ਹਰਜਿੰਦਰ ਕੌਰ ਦੀ ਦਵਾਈ ਲੈਣ ਲਈ ਮੋਟਰਸਾਈਕਲ ਉਤੇ ਫਤਿਹਾਬਾਦ ਸ਼ਹਿਰ ਲਈ ਗਿਆ ਸੀ। ਜਦੋਂ ਦਵਿੰਦਰ ਸਿੰਘ ਕਾਫੀ ਸਮਾਂ ਦਵਾਈ ਲੈਣ ਤੋਂ ਬਾਅਦ ਘਰ ਨਹੀਂ ਆਇਆ ਤਾਂ ਫਿਰ ਮਾਤਾ ਹਰਜਿੰਦਰ ਕੌਰ ਅਤੇ ਦਾਦਾ ਲਖਵੀਰ ਸਿੰਘ ਨੇ ਦਵਿੰਦਰ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹ ਗੱਲ ਸਾਹਮਣੇ ਆਈ ਕਿ ਦਵਿੰਦਰ ਸਿੰਘ ਡਾਕਟਰ ਕੋਲ ਦਵਾਈ ਲੈਣ ਗਿਆ ਹੀ ਨਹੀਂ ਗਿਆ।
ਉਸ ਤੋਂ ਬਾਅਦ ਪ੍ਰੇਸ਼ਾਨ ਹੋਏ ਪਰਿਵਾਰਕ ਮੈਂਬਰਾਂ ਨੇ ਥਾਣਾ ਸਰਹਾਲੀ ਵਿਖੇ ਦਵਿੰਦਰ ਸਿੰਘ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਸ਼ਨੀਵਾਰ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਦਵਿੰਦਰ ਸਿੰਘ ਦੀ ਦੇਹ ਪਿੰਡ ਢੋਟੀਆਂ ਨੇੜੇ ਨਹਿਰ ਦੇ ਕੋਲ ਇਕ ਟਿਊਬਵੈੱਲ ਦੇ ਕਮਰੇ ਵਿਚੋਂ ਮਿਲੀ ਹੈ। ਇਸ ਗੱਲ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ। ਦਵਿੰਦਰ ਸਿੰਘ ਦੇ ਸਰੀਰ ਉਤੇ ਸੱਟਾਂ ਦੇ ਕਈ ਨਿਸ਼ਾਨ ਦਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਦਵਿੰਦਰ ਸਿੰਘ ਦਾ ਮੋਟਰਸਾਈਕਲ ਵੀ ਗਾਇਬ ਸੀ।
ਇਸ ਘਟਨਾ ਦੀ ਜਾਂਚ ਲਈ ਸਥਾਨਕ ਐੱਸ. ਪੀ. ਮਨਿੰਦਰ ਸਿੰਘ, ਡੀ. ਐਸ. ਪੀ. ਪੱਟੀ ਸਤਨਾਮ ਸਿੰਘ ਅਤੇ ਥਾਣਾ ਸਰਹਾਲੀ ਦੀ ਪੁਲਿਸ ਮੌਕੇ ਉਤੇ ਪਹੁੰਚੀ। ਉਨ੍ਹਾਂ ਨੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਡੀ. ਐਸ. ਪੀ. ਪੱਟੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਇਸ ਕ-ਤ-ਲ ਦੀ ਗੁੱਥੀ ਨੂੰ ਸੁਲਝਾਉਣ ਲਈ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਰਹਾਲੀ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।