ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਇਆ ਟਰੱਕ, ਇਕ ਵਾਰ ਬਚੀ ਜਿੰਦਗੀ, ਡਰਾਈਵਰ ਨੇ ਮੁੜ ਗਲਤੀ ਨਾਲ ਗੁਆਈ

Punjab

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਟਰੱਕ ਡਰਾਈਵਰ ਦੀ ਕਰੰਟ ਲੱਗ ਜਾਣ ਕਰਕੇ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਭੈਣੀ ਹੁਸੇ ਖਾਂ ਵਿੱਚ ਟਰੱਕ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਮੌਕੇ ਉਤੇ ਪਹੁੰਚ ਕੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਉਮਰ 50 ਸਾਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਬੱਜਰੀ ਦਾ ਭਰਿਆ ਹੋਇਆ ਟਰੱਕ ਲੈ ਕੇ ਪਿੰਡ ਭੈਣੀ ਹੁਸੇ ਖਾਂ ਗਿਆ ਸੀ, ਜਿੱਥੇ ਉਹ ਟਰੱਕ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ ਬੱਜਰੀ ਉਤਾਰ ਨੂੰ ਰਿਹਾ ਸੀ। ਬੱਜਰੀ ਉਤਾਰਨ ਤੋਂ ਬਾਅਦ ਜਿਵੇਂ ਹੀ ਉਸ ਨੇ ਟਰੱਕ ਨੂੰ ਅੱਗੇ ਵੱਲ ਤੋਰਿਆ ਤਾਂ ਟਰੱਕ ਦਾ ਉਪਰ ਵਾਲਾ ਹਿੱਸਾ ਉਪਰੋਂ ਦੀ ਲੰਘ ਰਹੀਆਂ ਹਾਈ ਵੋਲਟੇਜ ਦੀਆਂ ਤਾਰਾਂ ਨੂੰ ਛੂਹ (ਲੱਗ) ਗਿਆ, ਜਿਸ ਕਾਰਨ ਪੂਰੇ ਟਰੱਕ ਦੇ ਵਿਚ ਕਰੰਟ ਆ ਗਿਆ ਅਤੇ ਪਰਮਜੀਤ ਸਿੰਘ ਨੇ ਟਰੱਕ ਤੋਂ ਛਾਲ ਮਾਰ ਦਿੱਤੀ।

ਇਕੱਲਾ ਸੀ ਪਰਿਵਾਰ ਵਿਚ ਕਮਾਉਣ ਵਾਲਾ

ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਦੀ ਮੌ-ਤ ਨਿਸ਼ਚਿਤ ਸੀ, ਇਸ ਲਈ ਉਸ ਨੇ ਸੋਚਿਆ ਕਿ ਸ਼ਾਇਦ ਹੁਣ ਕਰੰਟ ਨਹੀਂ ਹੈ ਅਤੇ ਜਿਵੇਂ ਹੀ ਉਸ ਨੇ ਦੁਬਾਰਾ ਟਰੱਕ ਦੀ ਲਿਫਟ ਘੱਟ ਕਰਨ ਲਈ ਟਰੱਕ ਦਾ ਦਰਵਾਜ਼ਾ ਖੋਲ੍ਹਣ ਲਈ ਆਪਣਾ ਹੱਥ ਲਾਇਆ ਤਾਂ ਉਸ ਨੂੰ ਤੇਜ ਕਰੰਟ ਲੱਗ ਗਿਆ। ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 2 ਧੀਆਂ ਅਤੇ ਇਕ ਪੁੱਤ ਨੂੰ ਛੱਡ ਗਿਆ ਹੈ। ਪਰਮਜੀਤ ਸਿੰਘ ਪਰਿਵਾਰ ਵਿਚ ਸਿਰਫ ਇਕੱਲਾ ਹੀ ਰੋਜੀ ਰੋਟੀ ਕਮਾਉਣ ਵਾਲਾ ਸੀ।

Leave a Reply

Your email address will not be published. Required fields are marked *