ਜਿਲ੍ਹਾ ਗੁਰਦਾਸਪੁਰ (ਪੰਜਾਬ) ਬਟਾਲਾ ਦੇ ਪਿੰਡ ਖਤੀਬ ਵਿੱਚ ਸ਼ੁੱਕਰਵਾਰ ਨੂੰ ਇੱਕ ਨਵੇਂ ਬਣ ਰਹੇ ਪੈਲੇਸ ਵਿੱਚ ਇੱਕ ਪਲੰਬਰ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਗੁਰਮੇਜ ਸਿੰਘ ਵਾਸੀ ਬਸਰਪੁਰਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਠੇਕੇਦਾਰ ਰਮੇਸ਼ ਕੁਮਾਰ ਅਤੇ ਪੈਲੇਸ ਦੇ ਮਾਲਕ ਇੰਦਰਬੀਰ ਸਿੰਘ ਖ਼ਿਲਾਫ਼ ਵੱਖੋ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ, ਪਰ ਮ੍ਰਿਤਕ ਦੇ ਵਾਰਸਾਂ ਨੇ ਇਸ ਨੂੰ ਕ-ਤ-ਲ ਦਾ ਮਾਮਲਾ ਦੱਸਦੇ ਹੋਏ ਪੁਲਿਸ ਨੂੰ 302 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਗੁਰਮੇਜ ਸਿੰਘ ਦਾ ਕ-ਤ-ਲ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਅਤੇ ਇਸ ਨੂੰ ਕਰੰਟ ਲੱਗ ਕੇ ਹੋਈ ਮੌ-ਤ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਵੇਲੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਕ-ਤ-ਲ ਦਾ ਮਾਮਲਾ ਦਰਜ ਨਹੀਂ ਹੁੰਦਾ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਮ੍ਰਿਤਕ ਗੁਰਮੇਜ ਸਿੰਘ ਦੇ ਪਿਤਾ ਸਤਪਾਲ ਸਿੰਘ, ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਮੌ-ਤ ਕਰੰਟ ਲੱਗਣ ਨਾਲ ਨਹੀਂ ਹੋਈ, ਸਗੋਂ ਉਸ ਦਾ ਕ-ਤ-ਲ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਮੇਜ ਸਿੰਘ ਦੇ ਸਿਰ ਉਤੇ ਡੂੰਘੀ ਸੱਟ ਲੱਗੀ ਸੀ ਅਤੇ ਉਸ ਦਾ ਕਾਫੀ ਬਲੱਡ ਵਹਿ ਰਿਹਾ ਸੀ। ਉਸ ਦੇ ਪੁੱਤਰ ਦਾ ਪਹਿਲਾਂ ਕ-ਤ-ਲ ਕੀਤਾ ਗਿਆ ਅਤੇ ਫਿਰ ਬਿਜਲੀ ਦੇ ਕਰੰਟ ਨਾਲ ਮੌ-ਤ ਹੋਣ ਦੀ ਮਨਘੜਤ ਕਹਾਣੀ ਰਚੀ ਗਈ ਹੈ।
ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੇ ਕ-ਤ-ਲ ਦਾ ਸੱਚ ਸਾਹਮਣੇ ਲਿਆਂਦਾ ਜਾਵੇ। ਉਥੇ ਮੌਜੂਦ ਪਿੰਡ ਦੇ ਲੋਕਾਂ, ਸ਼ਿਵ ਸੈਨਾ ਆਗੂ ਰਾਜਾ ਵਾਲੀਆ, ਕਾਮਰੇਡ ਮਨਜੀਤ ਰਾਜ, ਕਪਤਾਨ ਸਿੰਘ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਡੀ. ਐਸ. ਪੀ. ਸਿਟੀ ਲਲਿਤ ਕੁਮਾਰ ਅਤੇ ਥਾਣਾ ਸਿਟੀ ਦੇ ਐਸ. ਐਚ. ਓ. ਮਨਬੀਰ ਸਿੰਘ ਦੇ ਭਰੋਸੇ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਵਾਰਸਾਂ ਨੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਲਈ ਹਾਮੀ ਭਰੀ।
ਡੀ. ਐਸ. ਪੀ. ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ। ਮੁੱਢਲੀ ਕਾਰਵਾਈ ਤੋਂ ਬਾਅਦ ਠੇਕੇਦਾਰ ਰਮੇਸ਼ ਕੁਮਾਰ ਅਤੇ ਪੈਲੇਸ ਦੇ ਮਾਲਕ ਇੰਦਰਬੀਰ ਸਿੰਘ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਗੁਰਮੇਜ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ।