ਪੰਜਾਬ ਦੇ ਜਲੰਧਰ ਸ਼ਹਿਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਲੰਧਰ ਸ਼ਹਿਰ ਦੀ ਬਸਤੀ ਗੁਜਾਂ ਵਿੱਚ 3 ਨਸੇੜੀ ਲੁਟੇ-ਰਿਆਂ ਨੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇਸ ਘਟਨਾ ਦੇ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਦੁਕਾਨ ਵਿਚੋਂ 8 ਹਜ਼ਾਰ ਨਕਦ ਰੁਪਏ ਲੈ ਕੇ ਫਰਾਰ ਹੋ ਗਏ।
ਸਵੇਰੇ ਸਾਢੇ ਛੇ ਵਜੇ ਵਾਪਰੀ ਇਹ ਘਟਨਾ
ਇਸ ਮਾਮਲੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿੱਲਾ ਕਰਿਆਨਾ ਸਟੋਰ ਦਾ ਮਾਲਕ ਪਰਮਜੀਤ ਅਰੋੜਾ ਉਰਫ ਬਿੱਲਾ ਰੋਜ਼ਾਨਾ ਸਵੇਰੇ 6 ਵਜੇ ਦੁਕਾਨ ਖੋਲ੍ਹਦਾ ਸੀ। ਅੱਜ ਸਵੇਰੇ ਵੀ ਉਹ ਦੁਕਾਨ ਖੋਲ੍ਹ ਕੇ ਕਾਊਂਟਰ ਉਤੇ ਬੈਠਾ ਸੀ ਕਿ ਸਾਢੇ ਛੇ ਵਜੇ ਦੇ ਕਰੀਬ ਤਿੰਨ ਨਸ਼ੇੜੀ ਲੁ-ਟੇ-ਰੇ ਦੁਕਾਨ ਵਿਚ ਦਾਖ਼ਲ ਹੋਏ। ਉਨ੍ਹਾਂ ਨੇ ਬਿੱਲਾ ਉਤੇ ਤੇਜ਼-ਧਾਰ ਚੀਜ਼ਾਂ ਨਾਲ ਹਮਲਾ ਕਰ ਦਿੱਤਾ। ਬਿੱਲਾ ਦਾ ਦਮ ਟੁੱਟਣ ਤੱਕ ਦੋਸ਼ੀ ਵਾਰ ਕਰਦੇ ਰਹੇ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਪੁਲਿਸ ਕਰ ਰਹੀ CCTV ਚੈੱਕ
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਟੀਮ ਸਮੇਤ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕ-ਤ-ਲ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ CCTV ਤੋਂ ਅਤੇ ਪੁਲਿਸ ਦੇ ਨੈੱਟਵਰਕ ਰਾਹੀਂ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਏ. ਸੀ. ਪੀ. ਵੈਸਟ ਗਗਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 6:30 ਵਜੇ 3 ਵਿਆਕਤੀ ਲੁੱਟ ਦੀ ਨੀਅਤ ਨਾਲ ਕਰਿਆਨੇ ਦੀ ਦੁਕਾਨ ਉਤੇ ਆਏ। ਇੱਕ ਲੁ-ਟੇ-ਰੇ ਨੇ ਬਿੱਲੇ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਦੁਕਾਨਦਾਰ ਦੀ ਮੌ-ਤ ਹੋ ਗਈ। ਲੁਟੇ-ਰਿਆਂ ਨੇ ਦੁਕਾਨ ਵਿਚੋਂ 8 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਫਿਲਹਾਲ ਜਾਂਚ ਹੋ ਰਹੀ ਹੈ।