ਪੰਜਾਬ ਦੇ ਰਾਜਪੁਰਾ ਅੰਦਰ ਇੱਕ ਵਿਅਕਤੀ ਦਾ ਤਿੱਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਇਸ ਦੌਰਾਨ ਮ੍ਰਿਤਕ ਦਾ ਰਿਸ਼ਤੇਦਾਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਰੇਹੜੀ ਫੜੀ ਲਾਉਣ ਵਾਲਿਆਂ ਵਿਚ ਬਹਿਸਬਾਜ਼ੀ ਇੰਨੀ ਵਧ ਗਈ ਕਿ ਇਕ ਧਿਰ ਨੇ ਵਾਰ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਕਰੀਬ 6 ਜਣਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੀਤੇ ਦਿਨੀਂ ਮ੍ਰਿਤਕ ਨੇ ਰੇਹੜੀ ਲਗਾਉਣ ਵਾਲੇ ਗੁਰਮੀਤ ਸ਼ਰਮਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦੇ ਹੋਏ ਥੱਪੜ ਮਾਰ ਦਿੱਤਾ। ਇਸ ਦੌਰਾਨ ਜਦੋਂ ਉਸ ਦੇ ਸਾਹਮਣੇ ਫਲ ਵੇਚਣ ਦਾ ਕੰਮ ਕਰਨ ਵਾਲਾ ਪਿੰਡ ਮੰਡੌਲੀ ਦਾ ਰਹਿਣ ਵਾਲਾ ਸਚਿੰਦਰ ਸਿੰਘ ਉਸ ਨੂੰ ਬਚਾਉਣ ਲਈ ਆਇਆ ਤਾਂ ਦੋਸ਼ੀ ਨੇ ਸਚਿੰਦਰ ਸਿੰਘ ਦੇ ਥੱਪੜ ਮਾਰ ਦਿੱਤਾ। ਦੋਸ਼ ਹੈ ਕਿ ਦੋਸ਼ੀਆਂ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਵੀ ਮੌਕੇ ਉਤੇ ਬੁਲਾਇਆ ਜੋ ਕਾਰ ਵਿਚ ਆਏ ਸਨ। ਦੋਵਾਂ ਧਿਰਾਂ ਵਿਚ ਬਹਿਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਫਿਰ ਸਵਰਨ ਸਿੰਘ ਨੂੰ ਫੋਨ ਕਰਕੇ ਧਮਕਾਇਆ। ਰਾਤ ਨੂੰ ਕਰੀਬ 11.30 ਵਜੇ ਸਵਰਨ ਸਿੰਘ ਉਤੇ ਤਲ-ਵਾਰ ਅਤੇ ਤਿੱਖੀ ਚੀਜ ਨਾਲ ਵਾਰ ਕੀਤਾ ਗਿਆ। ਜਦੋਂ ਸਚਿੰਦਰ ਸਿੰਘ ਨੇ ਸਵਰਨ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਜ਼ਖਮੀ ਹੋ ਗਿਆ। ਸਵਰਨ ਸਿੰਘ ਅਤੇ ਸਚਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਪਹੁੰਚਦੇ ਕੀਤਾ ਗਿਆ। ਦੋਵਾਂ ਦਾ ਹਾਲ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਉੱਥੇ ਇਲਾਜ ਦੌਰਾਨ ਸਵਰਨ ਸਿੰਘ ਦੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਵਰਨ ਸਿੰਘ ਇੱਕ ਸਿਆਸੀ ਪਾਰਟੀ ਦਾ ਸਮਰਥਕ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਫੋਰੈਂਸਿਕ ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਨੇ ਹਸਮੁਖ ਸਿੰਘ, ਸੰਦੀਪ ਸਿੰਘ ਵਾਸੀ ਵਿਕਾਸ ਨਗਰ, ਸੁਖਦੇਵ ਸਿੰਘ ਵਾਸੀ ਪਿੰਡ ਭਟੇੜੀ, ਕਮਲਜੀਤ ਸਿੰਘ ਵਾਸੀ ਪਿੰਡ ਸੈਦਖੇੜੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਸਵਰਨ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ।