ਅਮਰੀਕਾ ਰਹਿੰਦੇ ਪੁੱਤਰ ਨੇ, 7 ਸਾਲ ਬਾਅਦ ਦੀਵਾਲੀ ਨੂੰ ਆਉਣਾ ਸੀ ਪਿੰਡ, ਪਰ ਉਸ ਤੋਂ ਪਹਿਲਾਂ ਹੀ ਛੱਡ ਗਿਆ ਦੁਨੀਆਂ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ, ਖੰਨਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਉਸ ਦੀ ਦੇਹ ਕਾਰ ਵਿੱਚੋਂ ਮਿਲੀ ਹੈ। ਅਜੇ ਮੌ-ਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰ ਪਰਿਵਾਰ ਨੂੰ ਖੰਨਾ ਵਿਚ ਮੌ-ਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਅਮਰੀਕਾ ਵਿਚ ਐਮਾਜ਼ੋਨ ਸ਼ੋਅਰੂਮ ਵਿਚ ਲੱਗਿਆ ਸੀ ਸਿਕਉਰਿਟੀ ਗਾਰਡ

ਇਸ ਮਾਮਲੇ ਸਬੰਧੀ ਮ੍ਰਿਤਕ ਅਮਨਦੀਪ ਸਿੰਘ ਦੀ ਮਾਂ ਜਸਪਾਲ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ 7 ਸਾਲ ਪਹਿਲਾਂ ਅਮਰੀਕਾ ਵਿਚ ਗਿਆ ਸੀ। ਉਹ ਉਥੇ ਐਮਾਜ਼ਾਨ ਦੇ ਇੱਕ ਸ਼ੋਅਰੂਮ ਵਿੱਚ ਸੁਰੱਖਿਆ ਗਾਰਡ ਦੇ ਵਜੋਂ ਕੰਮ ਕਰਦਾ ਸੀ। ਅਮਨਦੀਪ ਸਿੰਘ ਨੇ 7 ਸਾਲ ਬਾਅਦ ਦੀਵਾਲੀ ਨੂੰ ਆਪਣੇ ਪਿੰਡ ਆਉਣਾ ਸੀ। ਉਸ ਦੇ ਰਿਸ਼ਤੇ ਲਈ ਕੁੜੀ ਦੇਖਣੀ ਸੀ। ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌ-ਤ ਦੀ ਖਬਰ ਆਉਣ ਤੋਂ ਬਾਅਦ ਇਹ ਖੁਸ਼ੀ ਮਾਤਮ ਵਿਚ ਬਦਲੀ ਹੋ ਗਈ।

ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਦੀਪ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦੀ ਦੇਹ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਵਿਚ ਰਹਿੰਦੇ ਉਸ ਦੇ ਦੋਸਤ ਵੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਵਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਅਮਨਦੀਪ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਮਦਦ ਕਰੀ ਜਾਵੇ।

ਮਾਂ ਤੈਨੂੰ ਆਪਣੇ ਕੋਲ ਰੱਖਾਂਗਾ

ਮ੍ਰਿਤਕ ਅਮਨਦੀਪ ਸਿੰਘ ਅਕਸਰ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਰੱਖਾਂਗਾ। ਉਹ ਆਪਣੀ ਮਾਂ ਦੇ ਵੀਜ਼ੇ ਲਈ ਕਾਗਜ਼ ਪੂਰੇ ਕਰ ਰਿਹਾ ਸੀ ਪਰ ਉਸ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ। ਮਾਂ ਇਹ ਕਹਿ ਕੇ ਬੇਹੋਸ਼ ਹੋ ਗਈ ਕਿ ਅਮਨਦੀਪ ਉਸ ਨੂੰ ਨਾਲ ਰੱਖਣ ਦਾ ਵਾਅਦਾ ਕਰਕੇ ਸਾਥ ਛੱਡ ਚਲਿਆ ਗਿਆ, 7 ਸਾਲਾਂ ਤੋਂ ਉਸ ਨੂੰ ਦੇਖਿਆ ਤੱਕ ਵੀ ਨਹੀਂ ਸੀ।

ਆਖਰੀ ਵਾਰ ਗੱਲ ਨਹੀਂ ਹੋ ਸਕੀ

ਅਮਨਦੀਪ ਸਿੰਘ ਆਪਣੀ ਮਾਂ ਅਤੇ ਭਰਾ ਨਾਲ ਆਖਰੀ ਵਾਰ ਗੱਲ ਨਹੀਂ ਕਰ ਸਕਿਆ। ਰਾਤ ਨੂੰ ਫੋਨ ਆਇਆ ਪਰ ਦੇਰ ਰਾਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗਿਆ। ਫ਼ੋਨ ਨਹੀਂ ਚੁੱਕਿਆ ਜਾ ਸਕਿਆ। ਉਹ ਸਵੇਰੇ ਵਾਰ-ਵਾਰ ਉਸ ਨੂੰ ਫੋਨ ਕਰਦੇ ਰਹੇ ਪਰ ਕਿਸੇ ਨੇ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਅਮਨਦੀਪ ਸਿੰਘ ਦੀ ਦੇਹ ਕਾਰ ਵਿਚੋਂ ਮਿਲੀ ਹੈ।

Leave a Reply

Your email address will not be published. Required fields are marked *