ਬੀਤੇ ਦਿਨੀਂ ਬਰੇਲੀ ਤੋਂ ਦਿੱਲੀ ਹਾਈਵੇਅ ਉਤੇ ਇਕ ਦਰਦ-ਨਾਕ ਹਾਦਸਾ ਵਾਪਰ ਗਿਆ ਹੈ। ਫਤਿਹਗੰਜ ਵੈਸਟ ਟੋਲ ਪਲਾਜ਼ਾ ਉਤੇ ਇਕ ਤੇਜ਼ ਸਪੀਡ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਵਿਚ ਸਵਾਰ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਦੀ ਮੌ-ਤ ਹੋ ਗਈ। ਇਸ ਕਾਰ ਵਿੱਚ ਸਵਾਰ ਪਿਓ ਅਤੇ ਪੁੱਤਰ ਪੰਜਾਬ ਦੇ ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਸਨ। ਉਹ ਬਰੇਲੀ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਆਏ ਸਨ।
ਸੋਮਵਾਰ ਦੇਰ ਰਾਤ ਨੂੰ ਉਹ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵਾਪਸ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਨੇ ਬਰੇਲੀ ਤੋਂ ਸਫਰ ਸ਼ੁਰੂ ਕਰਿਆ, ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲਿਸ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ। ਦੇਹਾ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਸੂਚਨਾ ਮਿਲਦੇ ਹੀ ਮੰਗਲਵਾਰ ਸਵੇਰੇ ਮ੍ਰਿਤਕਾਂ ਦੇ ਪਰਿਵਾਰ ਵਾਲੇ ਪੋਸਟ ਮਾਰਟਮ ਹਾਊਸ ਪਹੁੰਚੇ।
ਵਿਆਹ ਦੇ ਪ੍ਰੋਗਰਾਮ ਵਿਚ ਆਇਆ ਸੀ ਪਰਿਵਾਰ
ਜਿਲ੍ਹਾ ਪਟਿਆਲਾ (ਪੰਜਾਬ) ਦੇ ਰਹਿਣ ਵਾਲੇ ਪਰਮਜੀਤ ਸਿੰਘ ਉਮਰ 45 ਸਾਲ ਉਸ ਦੇ ਦੋ ਨੌਜਵਾਨ ਪੁੱਤਰ ਸਰਵਜੀਤ ਸਿੰਘ ਉਮਰ 14 ਸਾਲ ਅਤੇ ਅੰਸ਼ ਸਿੰਘ ਉਮਰ 12 ਸਾਲ ਦੀ ਫਤਿਹਗੰਜ ਵੈਸਟ ਵਿੱਚ ਸੜਕ ਹਾਦਸੇ ਵਿੱਚ ਮੌ-ਤ ਹੋ ਗਈ। ਪਰਮਜੀਤ ਸਿੰਘ ਆਪਣੇ ਪਰਿਵਾਰ ਸਮੇਤ ਦੋ ਦਿਨ ਪਹਿਲਾਂ ਸਤਵੰਤ ਸਿੰਘ ਚੱਢਾ ਦੀ ਭਤੀਜੀ ਅਮਨਦੀਪ ਕੌਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਬਰੇਲੀ ਆਇਆ ਸੀ।
ਸੋਮਵਾਰ ਦੇਰ ਰਾਤ ਨੂੰ ਪਰਮਜੀਤ ਸਿੰਘ ਆਪਣੀ ਕਾਰ ਵਿੱਚ ਪਰਿਵਾਰ ਸਮੇਤ ਵਾਪਸ ਪਟਿਆਲਾ ਜਾ ਰਿਹਾ ਸੀ। ਉਸ ਨੇ ਫਤਿਹਗੰਜ ਵੈਸਟ ਵਿੱਚ ਟੋਲ ਪਲਾਜ਼ਾ ਤੋਂ 500 ਮੀਟਰ ਪਹਿਲਾਂ ਕਾਰ ਰੋਕ ਦਿੱਤੀ। ਤਿੰਨੋਂ ਲੋਕ ਫਾਸਟੈਗ ਰੀਚਾਰਜ ਕਰਵਾਉਣ ਲਈ ਕਾਰ ਤੋਂ ਹੇਠਾਂ ਉਤਰ ਰਹੇ ਸਨ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਸਪੀਡ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਪਰਮਜੀਤ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਕਾਰ ਵਿੱਚ ਤਿੰਨ-ਚਾਰ ਹੋਰ ਮੈਂਬਰ ਵੀ ਸਵਾਰ ਸਨ। ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਤਿੰਨਾਂ ਦੀਆਂ ਦੇਹਾ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਹਾਦਸੇ ਤੋਂ ਬਾਅਦ ਕੈਂਟਰ ਇਕ ਟੋਏ ਵਿੱਚ ਪਲਟ ਗਿਆ। ਕੈਟਰ ਦਾ ਡਰਾਈਵਰ ਮੌਕੇ ਤੋਂ ਦੌੜ ਗਿਆ। ਪੁਲਿਸ ਵਲੋਂ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।