ਉਤਰ ਪ੍ਰਦੇਸ਼ (UP)ਦੇ ਮੁਰਾਦਾਬਾਦ ਵਿੱਚ ਇੱਕ ਨੌਜਵਾਨ ਮਹਿਲਾ SI ਦੀ ਅਚਾਨਕ ਦਿਲ ਦਾ ਅਟੈਕ ਆਉਣ ਕਾਰਨ ਮੌ-ਤ ਹੋ ਗਈ। ਮੁਰਾਦਾਬਾਦ ਦੇ ਪਕਬਾੜਾ ਥਾਣੇ ਵਿਚ ਤਾਇਨਾਤ ਮਹਿਲਾ ਕਾਂਸਟੇਬਲ ਰੀਨਾ ਚੌਧਰੀ ਨੂੰ ਬੁੱਧਵਾਰ ਦੁਪਹਿਰ ਨੂੰ ਡਿਊਟੀ ਦੇ ਦੌਰਾਨ ਅਚਾਨਕ ਬੇਚੈਨੀ ਮਹਿਸੂਸ ਹੋਈ। ਇਸ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਜਿੱਥੇ ਦੇਰ ਸ਼ਾਮ ਇਲਾਜ ਦੇ ਦੌਰਾਨ ਉਸ ਦੀ ਮੌ-ਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਰੀਨਾ ਚੌਧਰੀ ਮੂਲ ਰੂਪ ਤੋਂ ਬੁਲੰਦਸ਼ਹਿਰ ਦੇ ਬੀਬੀ ਨਗਰ ਥਾਣਾ ਏਰੀਏ ਦੀ ਰਹਿਣ ਵਾਲੀ ਸੀ। ਉਸ ਦਾ ਪਤੀ ਕ੍ਰਿਸ਼ਨ ਕੁਮਾਰ ਵੀ ਪੁਲਿਸ ਵਿਭਾਗ ਵਿੱਚ ਐਸ. ਆਈ. ਵਜੋਂ ਤਾਇਨਾਤ ਹੈ। ਉਸ ਦੀ ਪੋਸਟਿੰਗ ਮੁਰਾਦਾਬਾਦ ਦੇ ਸਿਵਲ ਲਾਈਨ ਥਾਣੇ ਵਿੱਚ ਹੈ। ਮਹਿਲਾ ਇੰਸਪੈਕਟਰ ਦੀ ਮੌ-ਤ ਦੀ ਸੂਚਨਾ ਮਿਲਦੇ ਸਾਰ ਹੀ ਐਸ. ਐਸ. ਪੀ. ਹੇਮਰਾਜ ਮੀਨਾ ਸਮੇਤ ਸਾਰੇ ਪੁਲਿਸ ਦੇ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਰਾਤ ਨੂੰ ਹੀ ਮਹਿਲਾ ਇੰਸਪੈਕਟਰ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਵਿਭਾਗ ਵੱਲੋਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਐਸ. ਐਸ. ਪੀ. ਹੇਮਰਾਜ ਮੀਨਾ ਅਤੇ ਐਸ. ਪੀ. ਸਿਟੀ ਅਖਿਲੇਸ਼ ਭਦੋਰੀਆ ਨੇ ਮਹਿਲਾ ਐਸ. ਆਈ. ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਉਸ ਦੀ ਦੇਹ ਉਸ ਦੇ ਜੱਦੀ ਪਿੰਡ ਬੁਲੰਦਸ਼ਹਿਰ ਭੇਜ ਦਿੱਤੀ ਗਈ। ਸੀਓ ਹਾਈਵੇ ਦਾ ਕਹਿਣਾ ਹੈ ਕਿ ਮਹਿਲਾ ਐਸ. ਆਈ. ਦੀ ਮੌ-ਤ ਦੇ ਕਾਰਨਾਂ ਬਾਰੇ ਅਧਿਕਾਰਤ ਜਾਣਕਾਰੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗੀ। ਉਸ ਦਾ ਕੋਈ ਪਿਛਲਾ ਮੈਡੀਕਲ ਇਤਿਹਾਸ ਨਹੀਂ ਸੀ। ਬੁੱਧਵਾਰ ਨੂੰ ਹੀ ਉਸ ਦੀ ਸਿਹਤ ਅਚਾਨਕ ਵਿਗੜਨ ਉਤੇ ਉਸ ਨੂੰ ਨਯਾ ਮੁਰਾਦਾਬਾਦ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਜਿੱਥੇ ਸ਼ਾਮ 7:19 ਵਜੇ ਉਸ ਦੀ ਮੌ-ਤ ਹੋ ਗਈ।