ਹਰਿਆਣਾ ਦੇ ਸੋਨੀਪਤ ਤੋਂ ਇੱਕ ਹੈਰਾਨ ਕਰਨ ਵਾਲੀ ਦੁਖਦ ਘਟਨਾ ਸਾਹਮਣੇ ਆਈ ਹੈ। ਇਥੇ ਰਾਤ ਨੂੰ ਸਿਹਤ ਖਰਾਬ ਹੋਣ ਕਾਰਨ ਇਕ ਪਰਿਵਾਰ ਦੇ 3 ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿਨ੍ਹਾਂ ਵਿਚੋਂ 2 ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਰਾਤ ਨੂੰ ਪਹਿਲਾਂ ਪਰਾਂਠੇ ਅਤੇ ਫਿਰ ਨੂਡਲਜ਼ ਖਾਧੇ ਸਨ। ਇਸ ਤੋਂ ਬਾਅਦ ਹੀ ਉਹ ਬੀਮਾਰ ਹੋ ਗਏ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਨੀਪਤ ਦੇ ਨਾਲ ਲੱਗਦੇ ਪਿੰਡ ਕਾਲੂਪੁਰ ਨੇੜੇ ਮਾਇਆਪੁਰੀ ਕਾਲੋਨੀ (ਪੱਛਮੀ ਰਾਮਨਗਰ) ਦੇ ਵਿਚ ਇਕ ਭੂਪੇਂਦਰ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਬੀਤੀ ਰਾਤ ਇਸ ਪਰਿਵਾਰ ਨੂੰ ਭਾਰੀ ਸਦਮਾ ਪਹੁੰਚਿਆ ਹੈ। ਭੂਪੇਂਦਰ ਦੇ ਤਿੰਨ ਬੱਚਿਆਂ ਅਤੇ ਪਤਨੀ ਪੂਜਾ ਦੀ ਸਿਹਤ ਰਾਤ ਨੂੰ ਖਰਾਬ ਗਈ। ਜਿਸ ਤੋਂ ਬਾਅਦ ਵਿੱਚ ਭੈਣ ਹੇਮਾ ਉਮਰ 7 ਸਾਲ ਅਤੇ ਭਰਾ ਤਰੁਣ ਉਮਰ 5 ਸਾਲ ਦੀ ਵਿੱਚ ਹਸਪਤਾਲ ਮੌ-ਤ ਹੋ ਗਈ। ਉਨ੍ਹਾਂ ਦੇ ਵੱਡੇ ਭਰਾ ਪ੍ਰਵੇਸ਼ ਉਮਰ 8 ਸਾਲ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਸ ਦਾ ਹਾਲ ਠੀਕ ਹੈ।
ਪਰਿਵਾਰ ਦਾ ਇਹ ਦਾਅਵਾ
ਇਨ੍ਹਾਂ ਨੂੰ ਰਾਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਨੇ ਗੰਭੀਰ ਹਾਲ ਵਿੱਚ ਪੀਜੀਆਈ ਰੈਫਰ ਕਰ ਦਿੱਤਾ ਸੀ। ਪਰਿਵਾਰ ਵਾਲੇ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਮੌ-ਤ ਹੋ ਗਈ। ਇਕ ਬੱਚੇ ਦੀ ਹਾਲ ਅਜੇ ਵੀ ਨਾਜ਼ੁਕ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਘਰ ਵਿਚ ਪਰਾਂਠੇ ਬਣਾਏ ਸਨ। ਇਸ ਤੋਂ ਬਾਅਦ ਸੌਣ ਤੋਂ ਪਹਿਲਾਂ ਨੂਡਲਸ ਵੀ ਖਾਧੇ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਵਿਗੜੀ ਹੈ। ਨੂਡਲਜ਼ ਗੁਆਂਢ ਦੀ ਇੱਕ ਦੁਕਾਨ ਤੋਂ ਖਰੀਦੇ ਸਨ।
ਪੁਲਿਸ ਨੂੰ ਪੋਸਟ ਮਾਰਟਮ ਦੀ ਰਿਪੋਰਟ ਆਉਣ ਦੀ ਉਡੀਕ। ਇਸ ਮਾਮਲੇ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ। ਬੱਚਿਆਂ ਦੀਆਂ ਦੇਹਾ ਨੂੰ ਪੋਸਟ ਮਾਰਟਮ ਲਈ ਹਸਪਤਾਲ ਵਿਚ ਰਖਵਾਇਆ ਗਿਆ ਹੈ। ਸਿਟੀ ਥਾਣੇ ਦੇ ਐਸ. ਐਚ. ਓ. ਦੇਵੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਬੱਚਿਆਂ ਦੇ ਨੂਡਲਜ਼ ਖਾਣ ਦੀ ਗੱਲ ਕਰ ਰਹੇ ਹਨ। ਪੋਸਟ ਮਾਰਟਮ ਰਿਪੋਰਟ ਤੋਂ ਹੀ ਸਪੱਸ਼ਟ ਹੋਵੇਗਾ ਕਿ ਦੋਵਾਂ ਬੱਚਿਆਂ ਦੀ ਮੌ-ਤ ਕਿਵੇਂ ਹੋਈ। ਪੁਲਿਸ ਇਸ ਕੇਸ ਦੀ ਜਾਂਚ ਵਿਚ ਲੱਗੀ ਹੈ।