ਪੰਜਾਬ ਵਿਚ ਨਵਾਂਸ਼ਹਿਰ ਤੋਂ ਰੋਪੜ ਮੁੱਖ ਮਾਰਗ ਦੇ ਉਤੇ ਸਥਾਨਕ ਕਸਬਾ ਬਲਾਚੌਰ ਬਾਈਪਾਸ ਦੇ ਰੱਕਾ ਕੰਗਣਾ ਪੁਲ ਤੋਂ ਅੱਧਾ ਕਿਲੋਮੀਟਰ ਪਹਿਲਾਂ ਇੱਕ ਕਾਰ, ਸਕੂਟਰੀ ਦੇ ਨਾਲ ਟਕਰਾ ਗਈ। ਇਸ ਮਾਮਲੇ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਲਟੋ ਕਾਰ ਜਿਸ ਦਾ ਨੰਬਰ (ਪੀ.ਬੀ. 08-ਡੀ. ਐੱਫ.-5443) ਹੈ। ਇਸ ਕਾਰ ਨੂੰ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੀਰਪੁਰ ਜ਼ਿਲ੍ਹਾ ਜੰਲਧਰ ਵੱਲੋਂ ਚਲਾ ਕੇ ਬਲਾਚੌਰ ਤੋਂ ਰੋਪੜ ਵੱਲ ਨੂੰ ਜਾ ਰਿਹਾ ਸੀ। ਜਦੋਂ ਇਹ ਕਾਰ ਡਰਾਈਵਰ ਕੰਗਣਾਪੁਲ ਬਲਾਚੌਰ ਨੂੰ ਪਾਰ ਕਰਨ ਲੱਗਿਆ ਤਾਂ ਇਸ ਦੀ ਕਾਰ ਸਕੂਟਰੀ ਨੰਬਰ (ਪੀਬੀ 32 ਡਬਲਯੂ-2815) ਦੇ ਨਾਲ ਟਕਰਾ ਗਈ।
ਇਸ ਸਕੂਟਰੀ ਨੂੰ ਰਸਪਾਲ ਕੌਰ ਪਤਨੀ ਰੇਸ਼ਮ ਲਾਲ ਪਿੰਡ ਸਹਿਬਾਜਪੁਰ, ਸ਼ਹੀਦ ਭਗਤ ਸਿੰਘ ਨਗਰ ਚਲਾ ਰਹੀ ਸੀ ਜਦੋਂਕਿ ਉਸ ਦੇ ਪਿੱਛੇ ਕੁਲਵਿੰਦਰ ਕੌਰ ਪਤਨੀ ਜਸਵੀਰ ਸਿੰਘ ਬੈਠੀ ਹੋਈ ਸੀ। ਜੋ ਰਿਸ਼ਤੇ ਵਿਚ ਨਣਦ ਅਤੇ ਭਾਬੀ ਹਨ। ਹਾਦਸਾ ਇੰਨਾ ਭਿਆ-ਨਕ ਸੀ ਕਿ ਕਾਰ ਸਕੂਟਰੀ ਸਮੇਤ ਦੋਵਾਂ ਨੂੰ ਕਾਫੀ ਦੂਰ ਤੱਕ ਬੁਰੀ ਤਰ੍ਹਾਂ ਘਸੀਟ ਕੇ ਲੈ ਗਈ। ਇਸ ਹਾਦਸੇ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਬਲਾਚੌਰ ਦੇ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ।
ਜਦੋਂ ਕਿ ਸਕੂਟਰੀ ਚਾਲਕ ਰਸਪਾਲ ਕੌਰ ਨੂੰ ਮੁੱਢਲੀ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਕੁਲਵਿੰਦਰ ਕੌਰ ਜੇਰੇ ਇਲਾਜ ਹੈ ਉਸ ਦਾ ਹਾਲ ਗੰਭੀਰ ਹੈ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬਲਾਚੌਰ ਦੇ ਏ. ਐਸ. ਆਈ. ਜਸਵਿੰਦਰ ਸਿੰਘ ਪੁਲਿਸ ਟੀਮ ਦੇ ਸਮੇਤ ਮੌਕੇ ਉਤੇ ਪਹੁੰਚੇ। ਉਨ੍ਹਾਂ ਵਲੋਂ ਹਾਦਸਾ-ਗ੍ਰਸਤ ਹੋਏ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਨੂੰ ਅੱਗੇ ਸ਼ੁਰੂ ਕਰ ਦਿੱਤਾ ਗਿਆ ਹੈ।