2 ਸਾਲ ਪਹਿਲਾਂ ਵਿਆਹੀ ਧੀ ਨੇ, ਸਹੁਰੇ ਘਰ ਤਿਆਗੀ ਜਿੰਦਗੀ, ਮਾਂ ਨੇ ਜੁਆਈ ਬਾਰੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

Punjab

ਉੱਤਰ ਪ੍ਰਦੇਸ਼ (UP) ਦੇ ਮੁਰਾਦਾਬਾਦ ਵਿੱਚ ਇੱਕ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। 25 ਸਾਲਾ ਔਰਤ ਦੀ ਦੇਹ ਉਸ ਦੇ ਸਹੁਰੇ ਘਰ ਮੰਜੇ ਉਤੇ ਪਈ ਮਿਲੀ ਹੈ। ਔਰਤ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀ ਮਾਂ ਨੇ ਆਪਣੇ ਜਵਾਈ ਉਤੇ ਆਪਣੀ ਧੀ ਨੂੰ ਜ਼ਹਿਰ ਦੇਣ ਦਾ ਦੋਸ਼ ਲਾਇਆ ਹੈ। ਇਹ ਘਟਨਾ ਮੁਰਾਦਾਬਾਦ ਦੇ ਸਿਵਲ ਲਾਈਨ ਇਲਾਕੇ ਦੇ ਚੱਕਰ ਕੀ ਮਿਲਕ ਦੀ ਹੈ।

ਇਸ ਮਾਮਲੇ ਸਬੰਧੀ ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾ ਦੇ ਪਤੀ ਨੂੰ ਪੁੱਛ-ਗਿੱਛ ਦੇ ਲਈ ਹਿਰਾਸਤ ਵਿਚ ਲੈ ਲਿਆ ਹੈ। ਮ੍ਰਿਤਕ ਮਹਿਲਾ ਦਾ 10 ਮਹੀਨੇ ਦਾ ਬੇਟਾ ਵੀ ਹੈ।

ਮਹਿਲਾ ਨੇ 2 ਦਿਨ ਪਹਿਲਾਂ ਮਾਂ ਨੂੰ ਫੋਨ ਕਰਕੇ ਕਿਹਾ ਸੀ-ਇਹ ਮੈਨੂੰ ਮਾ-ਰ ਦੇਵੇਗਾ

ਕਟਘਰ ਥਾਣਾ ਏਰੀਏ ਦੀ ਤਾਜਪੁਰ ਮਾਫੀ ਦੀ ਰਹਿਣ ਵਾਲੀ ਤਬਸਸੁਮ ਨੇ ਦੱਸਿਆ ਕਿ ਮੈਂ ਆਪਣੀ ਬੇਟੀ ਮੁਸਕਾਨ ਉਮਰ 25 ਸਾਲ ਦਾ ਵਿਆਹ 24 ਨਵੰਬਰ 2021 ਨੂੰ ਮੁਰਾਦਾਬਾਦ ਦੇ ਸਿਵਲ ਲਾਈਨ ਇਲਾਕੇ ਦੇ ਚੱਕਰ ਕੀ ਮਿਲਕ ਵਾਸੀ ਸ਼ਾਹਜ਼ੇਬ ਨਾਲ ਕੀਤਾ ਸੀ। ਉਹ ਸ਼ੀਸ਼ੇ ਦੀ ਫਿਟਿੰਗ ਦਾ ਕੰਮ ਕਰਦਾ ਹੈ। ਵਿਆਹ ਤੋਂ ਬਾਅਦ ਹੀ ਉਹ ਮੇਰੀ ਧੀ ਨਾਲ ਦਾਜ ਲਈ ਕੁੱਟ-ਮਾਰ ਕਰਨ ਲੱਗ ਪਿਆ। ਹਰ ਰੋਜ਼ ਉਹ ਮੇਰੀ ਧੀ ਨੂੰ ਦੁਖੀ ਕਰਦਾ ਸੀ। ਉਹ ਉਸ ਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਸੀ। ਅਸੀਂ ਉਸ ਨੂੰ 10-20 ਹਜ਼ਾਰ ਰੁਪਏ ਦਿੰਦੇ ਸੀ। ਫਿਰ ਉਹ ਧੀ ਨੂੰ ਬੁਲਾਕੇ ਲਿਆਉਂਦਾ ਸੀ, ਹੁਣ ਉਹ ਕਾਰ ਦੀ ਮੰਗ ਕਰਨ ਲੱਗਿਆ ਸੀ। 1 ਜੁਲਾਈ ਨੂੰ ਮੁਸਕਾਨ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਮਾਂ ਉਸ ਨੂੰ ਕਾਰ ਦੇ ਦਿਓ, ਨਹੀਂ ਤਾਂ ਉਹ ਇਕ ਦਿਨ ਮੈਨੂੰ ਮਾ-ਰ ਦੇਵੇਗਾ।

ਫੋਨ ਕਰਕੇ ਕਿਹਾ- ਦੇਖੋ ਤੁਹਾਡੀ ਬੇਟੀ ਬੇਹੋਸ਼ ਪਈ ਹੈ

ਤਬਸਸੁਮ ਨੇ ਦੱਸਿਆ ਕਿ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਜਵਾਈ ਸ਼ਾਹਜ਼ੇਬ ਨੇ ਉਸ ਨੂੰ ਫੋਨ ਕੀਤਾ। ਫੋਨ ਉਠਾਉਂਦੇ ਹੀ ਉਸ ਨੇ ਕਿਹਾ ਕਿ ਆ ਕੇ ਦੇਖ ਲਓ ਤੁਹਾਡੀ ਬੇਟੀ ਬੇਹੋਸ਼ ਪਈ ਹੈ। ਕਾਫੀ ਉਠਾਉਣ ਤੋਂ ਬਾਅਦ ਵੀ ਉਹ ਉੱਠ ਨਹੀਂ ਰਹੀ ਹੈ। ਇਹ ਸੁਣ ਕੇ ਤਬਸਸੁਮ ਆਪਣੇ ਬੇਟੇ ਸ਼ਾਹਰੁਖ ਨਾਲ ਬੇਟੀ ਦੇ ਸਹੁਰੇ ਘਰ ਪਹੁੰਚੀ। ਜਦੋਂ ਮੈਂ ਆ ਕੇ ਦੇਖਿਆ ਤਾਂ ਮੁਸਕਾਨ ਬੈੱਡ ਉਤੇ ਬੇਹੋਸ਼ ਪਈ ਸੀ। ਉਸ ਦੇ ਪੈਰ ਹੇਠਾਂ ਲਟਕ ਰਹੇ ਸਨ। ਜਦੋਂ ਕਿ ਧੜ ਬੈੱਡ ਉਤੇ ਸੀ।

ਸ਼ਾਹਜ਼ੇਬ ਕ੍ਰਿਕਟ ਉਤੇ ਸੱਟਾ ਲਾਉਂਦਾ

ਤਬਸਸੂਮ ਨੇ ਦੱਸਿਆ ਕਿ ਉਸ ਦਾ ਜਵਾਈ ਸ਼ਾਹਜ਼ੇਬ ਕ੍ਰਿਕਟ ਉਤੇ ਸੱਟਾ ਲਗਾਉਂਦਾ ਹੈ। ਉਹ ਜੋ ਵੀ ਕਮਾਉਂਦਾ ਹੈ, ਉਹ ਸੱਟੇਬਾਜ਼ੀ ਵਿੱਚ ਖਰਚ ਕਰ ਦਿੰਦਾ ਹੈ। ਜਿਸ ਕਾਰਨ ਘਰ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ। ਸੱਟੇਬਾਜ਼ੀ ਵਿਚ ਆਪਣੀ ਕਮਾਈ ਉਡਾਉਣ ਤੋਂ ਬਾਅਦ ਉਹ ਮੁਸਕਾਨ ਉਤੇ ਉਸ ਦੇ ਪੇਕੇ ਘਰੋਂ ਪੈਸੇ ਲਿਆਉਣ ਲਈ ਦਬਾਅ ਪਾਉਂਦਾ ਸੀ।

Leave a Reply

Your email address will not be published. Required fields are marked *