ਪਰਿਵਾਰ ਸਮੇਤ ਸੜਕ ਪਾਰ ਕਰ ਰਹੀ ਲੜਕੀ ਨਾਲ ਵਾਪਰਿਆ ਹਾਦਸਾ, ਤਿਆਗੇ ਸਾਹ, 2 ਸਾਲ ਬਾਅਦ ਹੋਣਾ ਸੀ ਵਿਆਹ

Punjab

ਪੰਜਾਬ ਦੇ ਮਹਾਂ ਨਗਰ ਲੁਧਿਆਣਾ ਵਿਚ ਪਰਿਵਾਰ ਸਮੇਤ ਸੜਕ ਪਾਰ ਕਰ ਰਹੀ ਇਕ ਲੜਕੀ ਨੂੰ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ ਵਿਚ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਹਾਦਸਾ ਜੋਧੇਵਾਲ ਬਸਤੀ ਥਾਣੇ ਦੇ ਬਿਲਕੁਲ ਸਾਹਮਣੇ ਵਾਪਰਿਆ ਹੈ। ਮ੍ਰਿਤਕਾ ਦੀ ਪਹਿਚਾਣ ਮੁਮਤਾਜ਼ ਖਾਤੂਨ ਦੇ ਰੂਪ ਵਜੋਂ ਹੋਈ ਹੈ। ਮੁਮਤਾਜ਼ ਦਾ ਵਿਆਹ 2 ਸਾਲ ਬਾਅਦ ਆਪਣੇ ਮੰਗੇਤਰ ਮੁਹੰਮਦ ਕਮਰੇ ਆਲਮ ਦੇ ਨਾਲ ਹੋਣਾ ਸੀ।

ਈਦ ਮਨਾਉਣ ਲਈ ਦਿੱਲੀ ਗਿਆ ਹੋਇਆ ਸੀ ਪਰਿਵਾਰ

ਮੁਮਤਾਜ਼ ਖਾਤੂਨ ਆਪਣੇ ਮੰਗੇਤਰ ਮੁਹੰਮਦ ਕਮਰੇ ਆਲਮ, ਮਾਤਾ ਨੌਸੋਬਾ ਖਾਤੂਨ, ਪਿਤਾ ਅਕਰਮ ਭਾਈ ਰਿਹਾਨ ਅਤੇ ਫੈਜਲ ਦੇ ਨਾਲ ਦਿੱਲੀ ਫੁੱਫੜ ਦੇ ਘਰ ਈਦ ਮਨਾਉਣ ਤੋਂ ਬਾਅਦ ਦਿੱਲੀ ਤੋਂ ਵਾਪਸ ਆਈ ਸੀ। ਮੰਗਲਵਾਰ ਦੇਰ ਰਾਤ ਨੂੰ ਬੱਸ ਨੇ ਉਨ੍ਹਾਂ ਨੂੰ ਜੋਧੇਵਾਲ ਬਸਤੀ ਚੌਕ ਵਿੱਚ ਉਤਾਰ ਦਿੱਤਾ। ਜਦੋਂ ਉਹ ਸਾਰੇ ਸੜਕ ਪਾਰ ਕਰ ਰਹੇ ਸਨ ਤਾਂ ਅਚਾਨਕ ਇੱਕ ਟਰੱਕ ਆਇਆ, ਜਿਸ ਨੇ ਮੁਮਤਾਜ਼ ਨੂੰ ਟੱਕਰ ਮਾਰ ਦਿੱਤੀ।

ਬਾਕੀ ਪਰਿਵਾਰ ਦੇ ਮੈਂਬਰਾਂ ਵੱਲੋਂ ਰੌਲਾ ਪਾਉਣ ਉਤੇ ਨੇੜਲੇ ਲੋਕਾਂ ਨੇ ਟਰੱਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋਣ ਵਿਚ ਸਫਲ ਹੋ ਗਿਆ। ਸੜਕ ਉਤੇ ਲੜਕੀ ਦੀ ਦੇਹ ਪਈ ਦੇਖ ਕੇ ਲੋਕਾਂ ਨੇ ਤੁਰੰਤ ਇਸ ਸਬੰਧੀ ਐਂਬੂਲੈਂਸ ਨੂੰ ਸੂਚਨਾ ਦਿੱਤੀ। ਪਰਿਵਾਰ ਨੇ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।

ਡਰਾਈਵਰ ਬਿਨਾਂ ਰੋਕੇ ਗੱਡੀ ਭਜਾ ਕੇ ਲੈ ਗਿਆ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੁਮਤਾਜ਼ ਦੇ ਪਿਤਾ ਅਕਰਮ ਨੇ ਦੱਸਿਆ ਕਿ ਟਰੱਕ ਦਾਣਾ ਮੰਡੀ ਦੇ ਲਾਗ-ਪਾਸ ਦਾ ਹੈ। ਉਨ੍ਹਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਡਰਾਈਵਰ ਬਿਨਾਂ ਰੁਕੇ ਗੱਡੀ ਨੂੰ ਭਜਾ ਕੇ ਲੈ ਗਿਆ। ਉਨ੍ਹਾਂ ਵਲੋਂ ਥਾਣਾ ਜੋਧੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

Leave a Reply

Your email address will not be published. Required fields are marked *