ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਕਸਬਾ ਖਮਾਣੋਂ ਦੇ ਪਿੰਡ ਜਟਾਣਾ ਨੀਵਾਂ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਛੱਪੜ ਵਿਚੋਂ ਦੇਹ ਮਿਲੀ ਹੈ। ਵਿਦਿਆਰਥੀ ਦੀ ਸ਼ੱ-ਕੀ ਹਾਲ ਵਿਚ ਮੌ-ਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕ-ਤ-ਲ ਦਾ ਦੋਸ਼ ਲਾਇਆ ਹੈ। ਪਿੰਡ ਦੇ ਕੁਝ ਲੋਕਾਂ ਉਤੇ ਸ਼ੱਕ ਜਤਾਇਆ ਗਿਆ ਹੈ ਅਤੇ ਪੁਲਿਸ ਨੂੰ ਇਨਸਾਫ਼ ਲਈ ਗੁਹਾਰ ਲਗਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਮਨਜੋਤ ਸਿੰਘ ਉਮਰ 16 ਸਾਲ ਪੁੱਤਰ ਸੁਦਾਗਰ ਸਿੰਘ ਦੇ ਰੂਪ ਵਜੋਂ ਹੋਈ ਹੈ। ਮਨਜੋਤ ਸਿੰਘ 12ਵੀਂ ਜਮਾਤ ਵਿਚ ਪਿੰਡ ਫਰੌਰ ਦੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਮ੍ਰਿਤਕ ਦੀ ਦਾਦੀ ਜਸਪਾਲ ਕੌਰ ਨੇ ਦੱਸਿਆ ਕਿ ਉਹ ਖਮਾਣੋਂ ਤੋਂ ਦਵਾਈ ਲੈ ਕੇ ਘਰ ਪਰਤ ਰਹੀ ਸੀ। ਰਸਤੇ ਵਿਚ ਪਿੰਡ ਦੀ ਇਕ ਔਰਤ ਨੇ ਉਸ ਨੂੰ ਰੋਕਿਆ ਅਤੇ ਸ਼ਿਕਾਇਤ ਕੀਤੀ ਕਿ ਉਸ ਦਾ ਪੋਤਾ ਮਨਜੋਤ ਸਿੰਘ ਉਸ ਦੀ ਲੜਕੀ ਨਾਲ ਛੇੜਛਾੜ ਕਰਦਾ ਹੈ। ਉਸ ਨੇ ਘਰ ਆ ਕੇ ਆਪਣੇ ਪੋਤੇ ਮਨਜੋਤ ਸਿੰਘ ਨੂੰ ਝਿੜਕਿਆ। ਇਸ ਦੌਰਾਨ ਪੀੜਤ ਲੜਕੀ ਦੀ ਮਾਂ ਉਸ ਨੂੰ ਆਪਣੇ ਨਾਲ ਲੈ ਕੇ ਆਈ।
ਪੋਤੇ ਉਤੇ 10 ਦਿਨਾਂ ਤੋਂ ਛੇੜਛਾੜ ਦਾ ਲਾਇਆ ਸੀ ਦੋਸ਼
ਉਸ ਦੇ ਪੋਤੇ ਉਤੇ 10 ਦਿਨਾਂ ਤੋਂ ਛੇੜਛਾੜ ਕਰਨ ਦੇ ਦੋਸ਼ ਲਾਏ ਗਏ। ਪੁਲਿਸ ਨੂੰ ਵੀ ਪਿੰਡ ਬੁਲਾਇਆ ਗਿਆ। ਇਸ ਤੋਂ ਬਾਅਦ ਉਸ ਦਾ ਪੋਤਾ ਮਨਜੋਤ ਸਿੰਘ ਲਾਪਤਾ ਹੋ ਗਿਆ। ਉਸ ਦੇ ਪੋਤੇ ਦੀਆਂ ਚੱਪਲਾਂ ਛੱਪੜ ਦੇ ਕੋਲੋਂ ਮਿਲੀਆਂ ਅਤੇ ਬਾਅਦ ਵਿੱਚ ਛੱਪੜ ਵਿੱਚੋਂ ਦੇਹ ਬਰਾਮਦ ਹੋਈ। ਜਸਪਾਲ ਕੌਰ ਦੇ ਦੱਸਣ ਅਨੁਸਾਰ ਪਿੰਡ ਦੇ ਕੁਝ ਲੋਕਾਂ ਨੂੰ ਉਸ ਦੇ ਪੋਤੇ ਦੇ ਪਿੱਛੇ ਭੱਜਦੇ ਦੇਖਿਆ ਗਿਆ ਸੀ। ਉਨ੍ਹਾਂ ਨੇ ਹੀ ਉਸ ਦੇ ਪੋਤਰੇ ਨੂੰ ਥੱਪੜ ਵਿੱਚ ਡੁਬੋ ਕੇ ਮਾਰ ਦਿੱਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਧਰਮਪਾਲ ਨੇ ਦੱਸਿਆ ਕਿ ਥੱਪੜ ਵਿੱਚੋਂ ਮਨਜੋਤ ਸਿੰਘ ਦੀ ਦੇਹ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਕ-ਤ-ਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪਰ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ। ਪਹਿਲੇ ਪੜਾਅ ਵਿੱਚ ਧਾਰਾ 174 CRPC ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।